SBP GROUP

SBP GROUP

Search This Blog

Total Pageviews

Thursday, February 18, 2021

ਡੇਅਰੀ ਵਿਕਾਸ ਵਿਭਾਗ ਵੱਲੋ ਪਿੰਡ ਮਨਾਣਾ ਵਿੱਚ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਪ

ਐਸ.ਏ.ਐਸ. ਨਗਰ (ਗੁਰਪ੍ਰੀਤ ਸਿੰਘ ਕਾਂਸਲ)18 ਫਰਵਰੀ : ਦਫਤਰ ਡਿਪਟੀ ਡਾਇਰੈਕਟਰ ਡੇਅਰੀ ਐਸ.ਏ.ਐਸ ਨਗਰ ਵੱਲੋ ਪਿੰਡ ਮਨਾਣਾ ਬਲਾਕ ਮਾਜਰੀ ਜਿਲਾ ਐਸ.ਏ.ਐਸ ਨਗਰ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਸ: ਗੁਰਿੰਦਰਪਾਲ ਸਿੰਘ ਕਾਹਲੋ, ਡਿਪਟੀ ਡਾਇਰੈਕਟਰ ਡੇਅਰੀ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਦੁੱਧ ਉਤਪਾਦਕਾਂ ਵੱਲੋ ਭਾਗ ਲਿਆ ਗਿਆ। ਇਸ ਕੈਂਪ ਦਾ ਉਦੇਸ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਦੀਆ ਸਕੀਮਾ ਪ੍ਰਤੀ ਜਾਗਰੂਕ ਕਰਨਾ ਸੀ । ਸ.ਕਸ਼ਮੀਰ ਸਿੰਘ ਕਾਰਜਕਾਰੀ ਅਫਸਰ ਵੱਲੋ ਵੱਖ ਵੱਖ ਵਿਭਾਗਾ ਤੋ ਆਏ ਨੁਮਾਇੰਦਿਆ ਦਾ ਸਵਾਗਤ ਕੀਤਾ ਗਿਆ। ਇਸ ਕੈਂਪ ਵਿੱਚ ਸ੍ਰੀ ਕਾਹਲੋ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸ. ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਵੱਲੋ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਵਲੋ ਚਲਾਈਆ ਜਾ ਰਹੀਆਂ ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਕੈਪ ਵਿੱਚ ਪਸੂ ਪਾਲਣ ਵਿਭਾਗ ਤੋਂ ਆਏ ਡਾਕਟਰ ਹਰਪ੍ਰੀਤ ਸਿੰਘ, ਵਲੋਂ ਪਸੂਆਂ ਦੀਆਂ ਬਿਮਾਰੀਆਂ ਅਤੇ ਉਨਾਂ ਇਲਾਜ ਸਬੰਧੀ, ਪਸੂਆਂ ਨੂੰ ਮਲੱਪ ਰਹਿਤ ਕਰਨਾ,ਸਮੇ ਸਮੇ ਤੇ ਗਲ ਘੋਟੂ ਦੇ ਟੀਕਾ ਕਰਨ ਸਬੰਧੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਸ. ਜਸਵਿੰਦਰ ਸਿੰਘ, ਐਮ ਪੀ ਏ, ਵੇਰਕਾ ਮੋਹਾਲੀ ਵੱਲੋਂ ਮਿਲਕਫੈੱਡ ਦੀਆਂ ਗਤੀਵਿਧੀਆ ਅਤੇ ਸਕੀਮਾ ਬਾਰੇ ਜਾਣਕਾਰੀ ਦਿੱਤੀ। ਪੰਜਾਬ ਸਕਿੱਲ ਡਿਵੈਲਪਮੈਟ ਮਿਸਨ ਤੋਂ ਆਏ ਸ. ਜਸਪ੍ਰੀਤ ਸਿੰਘ ਵੱਲੋ ਸਕੀਮਾਂ ਬਾਰੇ ਜਾਗਰੂਕ ਕੀਤਾ। ਮੈਡਮ ਨਬੀਹਾ, ਕੈਰੀਅਰ ਕੌਸਲਰ ਵੱਲੋ ਘਰ ਘਰ ਰੌਜਗਾਰ ਅਤੇ ਕਾਰੋਬਾਰ ਮਿਸਨ ਸੰਬੰਧੀ ਜਾਣਕਾਰੀ ਦਿੱਤੀ ਗਈ। ਸ.ਅਵਤਾਰ ਸਿੰਘ, ਰਿਟਾ. ਇੰਸਪੈਕਟਰ ਡੇਅਰੀ ਵੱਲੋ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲਮੰਤਰ, ਦੁਧਾਰੂ ਪ੍ਹਸੂਆਂ ਦੀਆਂ ਨਸਲਾਂ, ਖੁਰਾਕ ਦਾ ਪ੍ਰਬੰਧ ਅਤੇ ਆਮ ਬੀਮਾਰੀਆਂ ਤੋ ਬਚਾਅ ਲਈ ਜਰੂਰੀ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਸਰਪੰਚ ਸ. ਅਵਤਾਰ ਸਿੰਘ ਮਨਾਣਾ, ਸਮਿਤ ਸੈਣੀ ਐਮ ਪੀ ਏ, ਧੀਰਜ ਕੁਮਾਰ ਐਮ ਪੀ ਏ, ਪਰਮਵੀਰ ਸਿੰਘ ਐਮ ਪੀ ਏ, ਅਮਨ ਸਿੰਘ, ਏ ਜੇ ੳ ਮਾਰਕਫੈੱਡ, ਦੀਪਕ ਮਨਮੋਹਨ ਸਿੰਘ ਡੀ.ਡੀ.ਆਈ, ਅਰਵਿੰਦਰ ਸਿੰਘ ਅਤੇ ਸੇਵਾ ਸਿੰਘ, ਰਿਟਾ. ਡੇਅਰੀ ਇੰਸਪੈਕਟਰ ਵੀ ਵਿਸ਼ੇਸ ਤੌਰ ਤੇ ਹਾਜਰ ਹੋਏ। ਇਸ ਕੈਂਪ ਦੀ ਕਾਮਯਾਬੀ ਲਈ ਸ. ਗੁਰਦੀਪ ਸਿੰਘ, ਬਲਜਿੰਦਰ ਰੰਧਾਵਾ ਅਤੇ ਹਰਦੇਵ ਸਿੰਘ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ ।

No comments:


Wikipedia

Search results

Powered By Blogger