ਐਸ.ਏ.ਐਸ. ਨਗਰ 04 ਫਰਵਰੀ : ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਪ੍ਰੇੈਸ ਨੋਟ ਜਾਰੇ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਐਮ.ਸੀ. ਚੋਣਾ ਨੂੰ ਮੁੱਖ ਰੱਖਦੇ ਹੋਏ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਅਵੈਥ ਹਥਿਆਰਾ ਦੀ ਤਸਕਰੀ ਕਰਨ ਵਾਲੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ਼੍ਰੀ ਗੁਰਬਖਸੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 30/01/2021 ਨੂੰ ਦੋਰਾਨੇ ਨਾਕਾਬੰਦੀ ਵਕਤ ਕਰੀਬ 06.15 ਏ ਐਮ ਪਰ ਦੱਪਰ ਸਾਇਡ ਤੋ ਪੈਦਲ ਆ ਰਹੇ ਦੋ ਨੋਜਵਾਨਾ ਨੂੰ ਸੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਕਾਬੂ ਕੀਤੇ
ਨੋਜਵਾਨਾ ਵਿਚੋ ਹਰਮਨਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰ 226 ਵਾਰਡ ਨੰ 26 ਚੋਕ ਸੇਖਾ ਮੋਗਾ ਸਿਟੀ ਸਾਊਥ ਮੋਗਾ ਪਾਸੋ ਇੱਕ ਪਿਸਟਲ ਜਿਸ ਉੱਤੇ ਅੰਗਰੇਜੀ ਵਿਚ P PEEETTA AL 7.5 GAFDONE VT Aqy MADE IN INDIA ਲਿਖਿਆ ਹੈ ਜਿਸ ਦੀ ਮੈਗਜੀਨ ਖਾਲੀ ਸੀ ਤੇ ਜਿਸ ਪਾਸੋ ਇੱਕ ਹੋਰ ਮੈਗਜੀਨ ਤੇ 2 ਜਿੰਦਾ ਕਾਰਤੂਸ ਬ੍ਰਾਮਦ ਹੋਏ ਤੇ ਅਰੁਣ ਸਾਰਵਾਨ ਉਰਫ ਵਿਸੂ ਪੁੱਤਰ ਰਜੇਸ ਕੁਮਾਰ ਵਾਸੀ ਮਕਾਨ ਨੰ 4 ਗਲੀ ਨੰ 1 ਵਾਰਡ ਨੰ 38 ਨੇੜੈ ਗੀਤਾ ਭਵਨ ਰਾਜੀਵ ਗਾਧੀ ਨਗਰ ਮੋਗਾ ਥਾਂਣਾ ਸਿਟੀ ਸਾਊਥ ਮੋਗਾ ਪਾਸੋ ਇੱਕ ਪਿਸਟਲ ਜਿਸ ਉੱਤੇ ਅੰਗਰੇਜੀ ਵਿਚ BERATTAOL 765 VS ਅਤੇ MADE IN INDIA ਲਿਖਿਆ ਹੈ ਜਿਸ ਦੀ ਮੈਗਜੀਨ ਖਾਲੀ ਸੀ ਤੇ ਜਿਸ ਪਾਸੋ 2 ਹੋਰ ਮੈਗਜੀਨ ਤੇ 3 ਜਿੰਦਾ ਕਾਰਤੂਸ ਬ੍ਰਾਮਦ ਹੋਏ । ਦੋ ਉਕਤ ਦੇਵੇ ਵਿਅਕਤੀ ਪੰਜਾਬ ਵਿਚ ਇਲੈਕਸਨਾ ਦੋਰਾਨ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਮਾਹੋਲ ਖਰਾਬ ਕਰਨ ਦੀ ਤਾਕ ਵਿਚ ਸਨ ਦੋਵੇ ਵਿਅਕਤੀਆ ਖਿਲਾਫ ਮੁਕੱਦਮਾ ਨੰ 22 ਮਿਤੀ 30/01/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਹੈ ਜੋ ਦੋਰਾਨੇ ਪੁਲਿਸ ਰਿਮਾਡ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇ ਦੋਸੀਆਨ ਉਕਤਾਨ ਖਿਲਾਫ ਥਾਣਾ ਸਿਟੀ ਸਾਊਥ ਮੋਗਾ ਵਿਖੇ ਪਹਿਲਾ ਤੋ ਹੀ 3-4 ਮੁਕੱਦਮੇ ਦਰਜ ਹਨ ਤੇ ਉਹਨਾ ਵਿਚੋ ਇੱਕ ਮੁਕੱਦਮਾ ਨੰ 257/18 ਅ/ਧ 307 ਭ/ਦ ਥਾਣਾ ਸਿਟੀ ਸਾਊਥ ਮੋਗਾ ਵਿਚ ਉਕਤਾਨ ਦੋਵੇ ਦੋਸੀ ਪੀ .ਓ. ਕਰਾਰ ਦਿੱਤੇ ਗਏ ਹਨ ਜੋ ਹੁਣ ਤੱਕ ਆਪਣੀ ਗ੍ਰਿਫਤਾਰੀ ਤੋ ਲੁਕਦੇ ਛਿਪਦੇ ਆ ਰਹੇ ਸਨ ਤੇ ਹੁਣ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ ।ਹੁਣ ਦੋਵੇ ਦੋਸੀ ਬੰਦ ਹਵਾਲਾਤ ਥਾਣਾ ਹਨ ਜਿਨ੍ਹਾ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ ਕੀਤਾ ਜਾਵੇਗਾ, ਮੁਕੱਦਮਾ ਦੀ ਤਫਤੀਸ ਜਾਰੀ ਹੈ।
No comments:
Post a Comment