ਐਸ.ਏ.ਐਸ ਨਗਰ, 1 ਫਰਵਰੀ :ਮਾਨਯੋਗ
ਐਸ ਐਸ ਪੀ ਸ੍ਰੀ ਸਤਿੰਦਰ ਸਿੰਘ ਐਸ ਐਸ ਪੀ ਟਰੈਫਿਕ ਸ. ਗੁਰਜੋਤ ਸਿੰਘ ਕਲੇਰ ਡੀ ਐਸ ਪੀ
ਟਰੈਫਿਕ ਸ. ਗੁਰਇਕਬਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 32ਵੇ ਸੜਕ ਸੁਰੱਖਿਆ ਮਹੀਨੇ
ਦੇ ਸਬੰਧ ਵਿੱਚ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ. ਜਨਕ ਰਾਜ, ਮਹਿਲਾ
ਸਿਪਾਹੀ ਹਰਜੀਤ ਕੌਰ ਵੱਲੋਂ ਟਰੈਫਿਕ ਪੁਲਿਸ ਕੁਰਾਲੀ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ
ਸਿੰਘ ਏ ਐਸ ਆਈ ਜਗੀਰ ਸਿੰਘ ਅਤੇ ਹੌਲਦਾਰ ਹਰਨੇਕ ਸਿੰਘ ਨਾਲ ਮਿਲ ਕੇ ਖਾਲਸਾ ਸੀਨੀਅਰ
ਸੈਕੰਡਰੀ ਸਕੂਲ ਕੁਰਾਲੀ ਵਿਖੇ ਸੈਮੀਨਾਰ ਕੀਤਾ ਗਿਆ।
ਜਿਸ ਵਿੱਚ ਸਮੂਹ ਸਟਾਫ ਅਤੇ
ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਆ ਬਾਰੇ, ਵੱਧ ਰਹੇ
ਨਸ਼ਿਆਂ ਦੇ ਰੁਝਾਨ ਬਾਰੇ, ਕਰੋਨਾ ਮਹਾਂਮਾਰੀ ਬਾਰੇ, ਸਾਂਝ ਕੇਂਦਰ ਤੋਂ ਮਿਲਣ ਵਾਲੀਆਂ
ਸਹੂਲਤਾਂ ਬਾਰੇ, ਪੁਲਿਸ ਕੰਟਰੋਲ ਰੂਮ 112 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਅੰਡਰ ਏਜ ਬਚਿਆ ਨੂੰ ਕੋਈ ਵੀ ਵਾਹਨ ਨਾ ਚਲਾਉਣ ਬਾਰੇ, 2 ਪਹੀਆ ਵਾਹਨ ਤੇ ਤਿੰਨ ਨਾ
ਬਿਠਾਉਣ ਬਾਰੇ,2 ਪਹੀਆ ਵਾਹਨ ਚਲਾਉਣ ਸਮੇਂ ਸਿਰ ਤੇ ਹੈਲਮਟ ਪਾਉਣ ਬਾਰੇ, ਬੁਲੇਟ
ਮੋਟਰਸਾਈਕਲ ਤੇ ਪਟਾਕੇ ਨਾ ਮਾਰਨ ਬਾਰੇ, ਪ੍ਰੇਸ਼ਰ ਹੋਰਨ ਦੀ ਵਰਤੋਂ ਨਾ ਕਰਨ ਬਾਰੇ, ਆਪਣੇ
ਵਾਹਨ ਦੇ ਸਾਰੇ ਕਾਗਜਾਤ ਪੂਰੇ ਰੱਖਣ ਬਾਰੇ, ਵਿਸਥਰਪੂਰਵਕ ਜਾਣਕਾਰੀ ਦਿੱਤੀ ਗਈ। ਅਖੀਰ
ਵਿਚ ਬੱਚਿਆ ਦੇ ਮਾਤਾ ਪਿਤਾ ਨੂੰ ਅਪੀਲ ਕੀਤੀਕਿ ਉਹ ਆਪਣੇ ਅੰਡਰ ਏਜ਼ ਬਚਿਆ ਨੂੰ ਕੋਈ ਵੀ
ਵਾਹਨ ਨਾ ਚਲਾਉਣ ਦੇਣ।
No comments:
Post a Comment