ਐਸ.ਏ.ਐਸ.ਨਗਰ,ਗੁਰਪ੍ਰੀਤ ਸਿੰਘ 9 ਫਰਵਰੀ : “ਕਿਸ਼ੋਰ ਲੜਕੀਆਂ ਦਰਮਿਆਨ ਨਿੱਜੀ ਸਵੱਛਤਾ ਨੂੰ ਉਤਸ਼ਾਹਤ ਕਰਨ ਦੇ ਯਤਨ ਇਕ ਸ਼ਲਾਘਾਯੋਗ ਕਦਮ ਹਨ। ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੀਆਂ ਲੜਕੀਆਂ ਦੇ ਸ਼ਸ਼ਕਤੀਕਰਨ ਅਤੇ ਉਹਨਾਂ ਦੇ ਮਨੋਬਲ ਵਿਚ ਵਾਧਾ ਕਰਨ ਵਾਲੀਆਂ ਪਹਿਲਕਦਮੀਆਂ ਦਾ ਸਵਾਗਤ ਕਰਦਾ ਹੈ।” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਐਂਟੀ ਕਰੱਪਸ਼ਨ ਕ੍ਰਾਇਮ ਪ੍ਰੀਵੈਂਸ਼ਨ ਕਮਿਊਨਿਟੀ ਓਰੀਐਂਟਿਡ ਪੁਲਿਸਿੰਗ ਸੁਸਾਇਟੀ (ਏਸੀਸੀਪੀਸੀਓਪੀਐਸ) ਨਾਲ ਗੱਲਬਾਤ ਦੌਰਾਨ ਕੀਤਾ।
ਐਂਟੀ
ਕਰੱਪਸ਼ਨ ਕ੍ਰਾਇਮ ਪ੍ਰੀਵੈਂਸ਼ਨ ਕਮਿਊਨਿਟੀ ਓਰੀਐਂਟਿਡ ਪੁਲਿਸਿੰਗ ਸੁਸਾਇਟੀ ਦੇ
ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨਾਲ ਮੁਲਾਕਾਤ ਕੀਤੀ ਅਤੇ ਡੇਰਾਬੱਸੀ ਦੇ
ਤਿੰਨ ਸਕੂਲਾਂ ਅਤੇ ਖਰੜ ਦੇ ਦੋ ਸਕੂਲਾਂ ਨੂੰ ਪੰਜ ਇਨਸੀਨਿਰੇਟਰ ਅਤੇ ਪੰਜ ਸੈਨੇਟਰੀ
ਨੈਪਕਿਨ ਵੈਂਡਿੰਗ ਮਸ਼ੀਨਾਂ ਸੌਂਪੀਆਂ।
ਜ਼ਿਕਰਯੋਗ
ਹੈ ਕਿ ਐਂਟੀ ਕਰੱਪਸ਼ਨ ਕ੍ਰਾਇਮ ਪ੍ਰੀਵੈਂਸ਼ਨ ਕਮਿਊਨਿਟੀ ਓਰੀਐਂਟਿਡ ਪੁਲਿਸਿੰਗ ਸੁਸਾਇਟੀ
(ਏਸੀਸੀਪੀਸੀਓਪੀਐਸ) ਨਾਮੀ ਐਨ.ਜੀ.ਓ. ਲੋਕ ਭਲਾਈ ਦੇ ਬਹੁਤ ਸਾਰੇ ਕਾਰਜ ਕਰ ਰਹੀ ਹੈ। ਇਸ
ਐਨਜੀਓ ਨੇ ਜੇਲ੍ਹ ਕੈਦੀਆਂ ਦੇ ਸੁਧਾਰ ਲਈ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਮੁਫਤ ਦਵਾਈਆਂ,
ਸਿਹਤ ਸੰਭਾਲ, ਕੌਂਸਲਿੰਗ ਸੈਸ਼ਨ, ਮਹਿਲਾ ਕੈਦੀਆਂ ਦੀ ਸਵੱਛਤਾ ਸਬੰਧੀ ਜ਼ਰੂਰਤਾਂ ਦੀਆਂ
ਸਹੂਲਤਾਂ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕੀਤੀ ਤਾਂ ਜੋ ਜੇਲ੍ਹ ਵਿਚ ਕੈਦੀਆਂ ਦੀ
ਸਿਹਤ ਦਾ ਧਿਆਨ ਰੱਖਿਆ ਜਾ ਸਕੇ। ਇਸ ਵਲੋਂ ਵਿਦਿਆਰਥੀਆਂ ਨੂੰ ਅਪਰਾਧ ਰੋਕੂ ਅਤੇ ਨਸ਼ਿਆਂ
ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਕਾਲਜਾਂ ਵਿੱਚ ਸੈਮੀਨਾਰ ਕਰਵਾਏ ਗਏ। ਇਸ
ਤੋਂ ਇਲਾਵਾ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦੌਰਾਨ ਇਹ ਐਨਜੀਓ
ਪ੍ਰਵਾਸੀ ਮਜ਼ਦੂਰ ਨਾਲ ਖੜ੍ਹੀ ਰਹੀ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ
ਅਤੇ ਲੋੜਵੰਦਾਂ ਨੂੰ ਖਾਣ ਪੀਣ ਵਾਲੇ ਪੈਕਜ ਅਤੇ ਰਾਸ਼ਨ ਵੀ ਵੰਡਿਆ। ਏਸੀਸੀਪੀਸੀਓਪੀਐਸ
ਦਾਜ ਸਬੰਧੀ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਹੱਲ ਕਰਨ ਅਤੇ ਅਜਿਹੇ ਮਾਮਲਿਆਂ ਵਿਚ
ਪ੍ਰੇਸ਼ਾਨੀਆਂ ਨੂੰ ਰੋਕਣ ਵਿਚ ਸਹਾਇਤਾ ਕਰਦੀ ਹੈ।
ਲੜਕੀਆਂ
ਨੂੰ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਐਨਜੀਓ ਵਲੋਂ
ਅੱਜ ਖਰੜ ਬਲਾਕ ਦੇ ਸਰਕਾਰੀ ਹਾਈ ਸਕੂਲ (ਜੀਐਚਐਸ) ਤੰਗੋਰੀ ਤੇ ਮੋਟੇਮਾਜਰਾ ਅਤੇ ਬਲਾਕ
ਡੇਰਾਬਸੀ ਦੇ ਰਾਮਗੜ ਰੁੜਕੀ, ਸਲੇਮਪੁਰ ਨੱਗਲ ਅਤੇ ਧਰਮਗੜ ਨੂੰ ਸੈਨੇਟਰੀ ਨੈਪਕਿਨ
ਵੈਂਡਿੰਗ ਮਸ਼ੀਨ ਅਤੇ ਇਕ ਇਨਸੀਨਿਰੇਟਰ ਦਾਨ ਕੀਤੇ ਗਏ।
No comments:
Post a Comment