SBP GROUP

SBP GROUP

Search This Blog

Total Pageviews

Thursday, February 11, 2021

ਪਿੰਡ ਪੱਧਰ ‘ਤੇ ਜਲ ਪ੍ਰਬੰਧਨ ਅਤੇ ਸਾਫ਼-ਸਫ਼ਾਈ ਵਿਚ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ ਅਹਿਮ ਯੋਗਦਾਨ

 ਐਸ.ਏ.ਐਸ.ਨਗਰ, 11 (ਗੁਰਪ੍ਰੀਤ ਸਿੰਘ ਕਾਂਸਲ )ਫਰਵਰੀ : ਪੰਜਾਬ ਸਰਕਾਰ ਵਲੋਂ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡਾਂ ਵਿਚ ਪਾਇਪਾਂ ਰਾਹੀਂ ਪਾਣੀ ਪੁੱਜਦਾ ਕਰਨ ਦਾ ਟੀਚਾ 100 ਫੀਸਦੀ ਮੁਕੰਮਲ ਹੋ ਚੁੱਕਾ ਹੈ। 478 ਸਕੂਲਾਂ ਅਤੇ ਆਂਗਨਵਾੜੀਆਂ ਵਿਚ ਸਿੱਧੀ ਜਲ ਸਪਲਾਈ ਦੇ ਕਨੈਕਸ਼ਨ ਲੱਗ ਚੁੱਕੇ ਹਨ। ਕਈਆਂ ਪਿੰਡਾਂ ਵਿਚ 24 ਘੰਟੇ ਪਾਣੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ  ਹੈ।

ਇਹ ਜਾਣਕਾਰੀ ਦਿੰਦਿਆਂ ਸ੍ਰੀ ਮਾਇਕਲ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਨੂੰ ਸੂਬੇ ਵਿਚ ਸਭ ਤੋਂ ਪਹਿਲਾਂ 100 ਫੀਸਦੀ ਦਿਹਾਤੀ ਜਲ ਸਪਲਾਈ ਕਨੈਕਸ਼ਨ ਪ੍ਰਦਾਨ ਕਰਨ ਦਾ ਮਾਣ ਹਾਸਲ ਹੈ। ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਵੱਲ ਵਿਭਾਗ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੰਤਵ ਵਿਚ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ (ਜੀ.ਪੀ.ਡਬਲਿਊ.ਐਸ.ਸੀ) ਅਹਿਮ ਰੋਲ ਅਦਾ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕਈ ਪਿੰਡਾਂ ਵਿਚ ਸਮੂਹ ਔਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਉਹਨਾਂ ਆਲ ਵੂਮੈਨ ਜੀ.ਪੀ.ਡਬਲਿਊ.ਐਸ.ਸੀ ਦਾ ਗਠਨ ਇਕ ਬੇਹੱਦ ਸਫਲ ਤਜ਼ਰਬਾ ਰਿਹਾ। ਜ਼ਿਲ੍ਹੇ ਵਿਚ ਕੁੱਲ 15 ਸਮੂਹ ਔਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਕੰਮ ਕਰ ਰਹੀਆਂ ਹਨ ਅਤੇ ਦੂਜੀਆਂ ਕਮੇਟੀਆਂ ਦੇ ਮੁਕਾਬਲੇ ਇਹ ਕਮੇਟੀਆਂ ਜ਼ਿਆਦਾ ਸਫਲ ਹੋਈਆਂ ਹਨ। ਪਿੰਡ ਰਾਏਪੁਰ ਕਲਾਂ, ਕੁਰੜੀ, ਬੀਬੀਪੁਰ, ਸੋਤਲ, ਸਕਰੂਲਾਂ ਪੁਰ, ਮਾਛੀਪੁਰ, ਚੋਟਲਾਂ ਕਲਾਂ, ਸਵਾਰਾ, ਮੱਘਰ, ਤ੍ਰਿਪੜੀ, ਢੋਲੇਮਾਜਰਾ, ਟਗੋਲੀ, ਨਿਆਮੀ, ਦੁਆਲੀ ਅਤੇ ਸਨੇਟਾ ਵਿਚ ਆਲ ਵੂਮੈਨ ਜੀ.ਪੀ.ਡਬਲਿਊ.ਐਸ.ਸੀ ਕੰਮ ਕਰ ਰਹੀਆਂ  ਹਨ। ਇਹਨਾਂ ਕਮੇਟੀਆਂ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਸਕੀਮਾਂ ਦੇ ਸਬੰਧ ਵਿਚ ਪੇਂਡੂ ਘਰਾਂ ਨੂੰ ਕਨੈਕਸ਼ਨ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਜਲ ਸਪਲਾਈ ਸਕੀਮ ਲਗਾਉਣ ‘ਤੇ ਆਏ ਖਰਚੇ ਦੀ ਕੀਮਤ ਅਤੇ ਉਸ ਦੇ ਰੱਖ-ਰਖਾਵ ਦੇ ਖਰਚੇ ਅਨੁਸਾਰ ਹਰ ਉਪਭੋਗਤਾ ਤੋਂ ਕਨੈਕਸ਼ਨ ਦੀ ਕੀਮਤ ਅਤੇ ਆਪਣੀ ਕਮੇਟੀ ਵਲੋਂ ਨਿਰਧਾਰਤ ਰੇਟ ਦੇ ਅਨੁਸਾਰ ਬਿੱਲ ਜਾਰੀ ਕੀਤੇ ਜਾਂਦੇ ਹਨ। ਇਹ ਕਮੇਟੀਆਂ ਆਪ ਹੀ ਬਿੱਲ ਜਾਰੀ ਕਰਦੀਆਂ ਹਨ ਅਤੇ ਆਪ ਹੀ ਬਿੱਲ ਦੀ ਰਾਸ਼ੀ ਇਕੱਤਰ ਕਰਦੀਆਂ ਹਨ। ਇਕੱਤਰ ਕੀਤੀ ਰਾਸ਼ੀ ਨਾਲ ਜਲ ਸਪਲਾਈ ਸੇਵਾਵਾਂ ਦਾ ਸੰਚਾਲਨ ਕੀਤਾ ਜਾਂਦਾ ਹੈ। ਸਭ ਤੋਂ ਅਹਿਮ ਕੰਮ ਜੋ ਕਿ ਸਮੂਹ ਔਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਕਰ ਰਹੀਆਂ ਹਨ, ਉਹ ਹੈ ਪਾਣੀ ਦੀ ਸੁਚੱਜੀ ਵਰਤੋਂ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਜਲ ਸਰੋਤ ਪ੍ਰਬੰਧਨ ਦੇ ਨਾਲ- ਨਾਲ ਸੈਨੀਟੇਸ਼ਨ, ਸਿਹਤ ਅਤੇ ਸਫਾਈ ਦੇ ਪਹਿਲੂਆਂ ਬਾਰੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨਾ। 
ਉਹਨਾਂ ਕਿਹਾ ਕਿ ਆਲ ਵੂਮੈਨ ਜੀ.ਪੀ.ਡਬਲਿਊ.ਐਸ.ਸੀ ਦਾ ਗਠਨ ਬਹੁਤ ਸਫਲ ਸਾਬਤ ਹੋਇਆ ਹੈ ਅਤੇ ਔਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਨੇ ਭਲੀਭਾਂਤੀ ਸਾਬਤ ਕਰ ਦਿੱਤਾ ਹੈ ਕਿ ਅਜੋਕੇ ਸਮੇਂ ਵਿਚ ਪੇਂਡੂ ਔਰਤਾਂ ਘਰ ਦੀਆਂ ਜਿੰਮੇਵਾਰੀਆਂ ਦੇ ਨਾਲ ਨਾਲ ਬਾਹਰੀ ਜਿੰਮੇਵਾਰੀਆਂ ਨੂੰ ਵੀ ਬਾਖੂਵੀ ਨਿਭਾ ਸਕਦੀਆਂ ਹਨ। ਉਹਨਾਂ ਆਸ ਪ੍ਰਗਟਾਈ ਕਿ ਪ੍ਰਗਤੀ ਅਧੀਨ ਅਤੇ ਭਵਿੱਖ ਵਿਚ ਆਉਣ ਵਾਲੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਸਕੀਮਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਉਹਨਾਂ ਦੇ ਸੰਚਾਲਨ ਵਿਚ ਇਹ ਕਮੇਟੀਆਂ ਅਹਿਮ ਯੋਗਦਾਨ ਪਾਉਣਗੀਆਂ।

No comments:


Wikipedia

Search results

Powered By Blogger