ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 19 ਮਾਰਚ : ਗੁਰੂ ਅੰਗਦ ਦੇਵ ਵੈਟੀਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਨੇ 19 ਮਾਰਚ,2021 ਨੂੰ ਕੁਰਾਲੀ ਸਥਿਤ ਕੇ.ਵੀ.ਕੇ. ਦਫ਼ਤਰ ਵਿਖੇ ‘ਕੌਮੀ ਪੋਲਟਰੀ ਦਿਵਸ’ ਮਨਾਇਆ । ਇਸ ਸਮਾਰੋਹ ਵਿੱਚ ਛੋਟੇ ਪੋਲਟਰੀ ਫਾਰਮਰ ਦੇ ਕੋਰਸ ਦੀ ਸਿਖਲਾਈ ਲੈ ਰਹੇ ਸਿਖਿਆਰਥੀਆਂ ਅਤੇ ਕਿਸਾਨਾਂ ਨੇ ਭਾਗ ਲਿਆ।
ਇਹ ਸਮਾਗਮ ਲੋਕਾਂ ਵਿੱਚ ਪੋਲਟਰੀ ਚਿਕਨ/ਅੰਡੇ/ਪੋਲਟਰੀ ਉਤਪਾਦਾਂ ਦੀ ਮਹੱਤਤਾ ਅਤੇ ਪੌਸ਼ਟਿਕਤਾ ਸਬੰਧੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਲਾਈਵਸਟਾਕ ਪ੍ਰੋਡਕਸ਼ਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸ਼ਸ਼ੀ ਪਾਲ ਨੇ ਇਸ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਦੱਸਿਆ ਕਿ ਪੋਲਟਰੀ ਮੀਟ/ਅੰਡੇ/ਪੋਲਟਰੀ ਉਤਪਾਦ ਜਾਨਵਰਾਂ ਤੋਂ ਮਿਲਣ ਵਾਲੇ ਪ੍ਰੋਟੀਨ ਦੇ ਸਭ ਤੋਂ ਸਸਤੇ ਤੇ ਕਿਫਾਇਤੀ ਸਰੋਤ ਹਨ ਜੋ ਕਿ ਮਨੱਖ ਦੇ ਸੰਪੂਰਨ ਵਿਕਾਸ ਲਈ ਬਹੁਤ ਲੋੜੀਂਦੇ ਹਨ।
ਇਸ ਪ੍ਰੋਗਰਾਮ ਦੌਰਾਨ ਕੇ.ਵੀ.ਕੇ. ਰੋਪੜ ਤੋਂ ਅਸਿਸਟੈਂਟ ਪ੍ਰੋਫੈਸਰ ( ਐਨੀਮਲ ਨਿਊਟ੍ਰੀਸ਼ਨਿਸਟ) ਨੇ ਦੱਸਿਆ ਕਿ ਅੰਡਿਆਂ ਦੇ ਨਾਲ-ਨਾਲ ਪੋਲਟਰੀ ਦੁਨੀਆਂ ਵਿੱਚ ਦੂਜੇ ਸਭ ਤੋਂ ਵੱਧ ਖਾਧੇ ਜਾਣ ਵਾਲੇ ਮੀਟ ਦੀ ਕਿਸਮ ਹੈ। ਮੀਟ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਪੋਲਟਰੀ ਵਿੱਚ ਚਰਬੀ ਅਤੇ ਕਲੈਸਟ੍ਰੌਲ ਦੀ ਬਹੁਤ ਘੱਟ ਮਾਤਰਾ ਮੌਜੂਦ ਹੁੰਦੀ ਹੈ। ਪੋਲਟਰੀ ਮੀਟ ਦਾ ਸੇਵਨ ਸਾਡੀ ਸਿਹਤ ਲਈ ਚੰਗਾ ਹੈ ਕਿਉਂਕਿ ਇਸ ਤੋਂ ਚੰਗੀ ਗੁਣਵੱਤਾ ਦੇ ਪ੍ਰੋਟੀਨ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਪ੍ਰਾਪਤ ਹੁੰਦੀ ਹੈ। ਇਸ ਦੌਰਾਨ ਅਸਿਸਟੈਂਟ ਪੋ੍ਰਗਰਾਮ (ਬਾਗ਼ਬਾਨੀ ) ਡਾ. ਮੁਨੀਸ਼ ਸ਼ਰਮਾ ਨੇ ਪੋਲਟਰੀ ਉਤਪਾਦਨ ਦੀ ਲਾਗਤ ਘਟਾਉਣ ਅਤੇ ਗ਼ੈਰ-ਪ੍ਰਚਲਿਤ ਫੀਡ ਦੀ ਯੋਗ ਵਰਤੋਂ ਲਈ ਹੌਟੀ-ਪੋਲਟਰੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਿਹਾ।
No comments:
Post a Comment