SBP GROUP

SBP GROUP

Search This Blog

Total Pageviews

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸ਼ਕਤੀ ਆਰਟ ਕੈਂਪ ਮੈਰਾਥਨ -2021 ਦਾ ਆਯੋਜਨ

ਖਰੜ, ਗੁਰਪ੍ਰੀਤ ਸਿੰਘ ਕਾਂਸਲ 04 ਮਾਰਚ: ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸ਼ਕਤੀ ਆਰਟ ਕੈਂਪ ਮੈਰਾਥਨ -2021 ਦਾ ਆਯੋਜਨ ਕੀਤਾ ਗਿਆ,ਜਿਸ ਦੌਰਾਨ ਹਿੱਸਾ ਲੈਣ ਵਾਲੇ ਭਾਗੀਦਾਰਾਂ ਦਾ ਯੂਨੀਵਰਸਿਟੀ ਕੈਂਪਸ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ।   

ਰਿਆਤ ਬਾਹਰਾ ਯੂਨੀਵਰਸਿਟੀ ਸ਼ਕਤੀ ਆਰਟ ਕੈਂਪ ਮੈਰਾਥਨ 2021 ਸ਼੍ਰੇਅਂਾਸੀ ਇੰਟਰਨੈਸ਼ਨਲ (ਇੰਡੀਆ), ਸੇਂਟ ਪੀਟਰਸਬਰਗ ਮਾਨਵਤਾਵਾਦੀ ਪ੍ਰੋਗਰਾਮਾਂ ਲਈ ਕੇਂਦਰ (ਰੂਸ) ਅਤੇ ਭਾਰਤੀ ਕਲਾਕਾਰ ਸੰਘ ਵਿਚਕਾਰ ਇੱਕ ਸਹਿਯੋਗ ਹੈ।     


ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੈਂਪਾਂ ਦੀ ਇਕ ਨਿਯਮਤ ਆਫਲਾਈਨ ਲੜੀ ਹੈ, ਜਿੱਥੇ ਭਾਗੀਦਾਰ ਲਾਈਵ ਪੇਂਟਿੰਗ ਕਰਨਗੇ। ਇਸ ਆਰਟ ਕੈਂਪ ਮੈਰਾਥਨ ਦਾ ਉਦੇਸ਼ ਔਰਤਾਂ ਨੂੰ ਕਲਾ ਅਤੇ ਪ੍ਰਗਟਾਵੇ ਦੇ ਜ਼ਰੀਏ ਸਸ਼ਕਤੀਕਰਨ ਕਰਨਾ ਹੈ। ਇਸ ਮੈਰਾਥਨ ਰਾਹੀਂ ਕਾਰੀਗਰਾਂ ਨੂੰ ਉਤਸ਼ਾਹਿਤ ਕਰਨਾ, ਸੱਭਿਆਚਾਰ ਅਤੇ ਵਿਰਾਸਤ ਨੂੰ ਸੁਰੱਖਿਅਤ ਕਰਨਾ ਅਤੇ ਕੁਦਰਤ ਅਤੇ ਵਾਤਾਵਰਣ ਦੀ ਰੱਖਿਆ ਕਰਨਾ ਹੈ।  


ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਆਰਟ ਕੈਂਪ ਮੈਰਾਥਨ ਚੰਡੀਗੜ੍ਹ, ਧਰਮਸ਼ਾਲਾ, ਜਲੰਧਰ, ਮੁਹਾਲੀ, ਅੰਮ੍ਰਿਤਸਰ, ਬੀਕਾਨੇਰ, ਕੋਟਾ, ਮੁੰਬਈ ਅਤੇ ਜੈਪੁਰ ਵਿੱਚ ਲਗਾਇਆ ਜਾ ਰਿਹਾ ਹੈ ਅਤੇ ਇਸਦੀ ਅੰਤਿਮ ਪ੍ਰਦਰਸ਼ਨੀ 8 ਮਾਰਚ ਨੂੰ ਜੈਪੁਰ ਵਿੱਚ ਹੋਵੇਗੀ।   

ਇਨ੍ਹਾਂ ਕੈਂਪਾਂ ਵਿੱਚੋਂ ਚੁਣੇ ਗਏ ਕਲਾਕਾਰ ਅਗਲੇ ਅੰਤਰਾਸ਼ਟਰੀ ਪ੍ਰਾਜੈਕਟਾਂ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ।

ਉਨ੍ਹਾਂ ਦੱਸਿਆ ਕਿ ਇੱਕ ਸੋਸਾਇਓਕਲਚਰਲ ਪ੍ਰੋਜੈਕਟ ਦੀ ਯੋਜਨਾ ਦਸੰਬਰ 2021 ਲਈ ਕੀਤੀ ਜਾ ਰਹੀ ਹੈ। ਇਹ ਸਾਰੇ ਪ੍ਰਾਜੈਕਟ ਇਕੋ ਫਾਰਮੈਟ ’ਤੇ ਅਧਾਰਿਤ ਹਨ। ਹਰੇਕ ਸਥਾਨ ਲਈ ਕਲਾਕਾਰਾਂ ਦੇ ਵੱਖ ਵੱਖ ਸਮੂਹਾਂ ਦੇ ਨਾਲ ਕਈਂਂ ਮੰਜ਼ਿਲਾਂ ਸ਼ਾਮਲ ਹੋਣਗੀਆਂ।

ਸ਼੍ਰੇਆਂਸੀ ਇੰਟਰਨੈਸ਼ਨਲ, ਜੈਪੁਰ ਦਾ ਪ੍ਰਬੰਧਨ ਸ਼੍ਰੇਆਂਸੀ ਮਨੂ (ਕਲਾਕਾਰ / ਪ੍ਰਬੰਧਨ ਮਾਹਿਰ) ਅਤੇ ਯੂਨਸ ਖੇਮਾਨੀ (ਕਲਾਕਾਰ, ਅਕਾਦਮਿਕ ਅਤੇ ਅਜਾਇਬ ਘਰ ਦੇ ਮਾਹਿਰ, ਸਾਬਕਾ ਡਾਇਰੈਕਟਰ, ਸਿਟੀ ਪੈਲੇਸ, ਇੰਡੀਅਨ ਇੰਸਟੀਚਿਊਟ ਆਫ ਕ੍ਰਾਫਟ ਐਂਡ ਡਿਜ਼ਾਈਨ, ਜੈਪੁਰ ਦੇ ਡੀਨ) ਦੁਆਰਾ ਕੀਤਾ ਜਾਂਦਾ ਹੈ।

ਸ਼੍ਰੇਆਂਸੀ ਇੰਟਰਨੈਸ਼ਨਲ ਕਲਚਰ ਅਤੇ ਕਲਾ ਦੇ ਖੇਤਰ ਵਿੱਚ ਵੱਖ ਵੱਖ ਕਿਸਮਾਂ ਦੇ ਪ੍ਰੋਗਰਾਮਾਂ ਨੂੰ ਸੰਕਲਪ, ਵਿਕਸਿਤ ਅਤੇ ਲਾਗੂ ਕਰਦੀ ਹੈ। 

No comments:


Wikipedia

Search results

Powered By Blogger