ਖਰੜ ,ਜਸਬੀਰ ਸਿੰਘ 18 ਮਾਰਚ : ਤਹਿਸੀਲ ਕੰਪਲੈਕਸ ਖਰੜ ਵਿਖੇ ਕੰਟੀਨ ਅਤੇ ਸਕੂਟਰ / ਕਾਰ ਸਟੈਂਡ ਦਾ ਠੇਕਾ ਸਾਲ 2021-22 ਲਈ ਦਿੱਤਾ ਜਾਵੇਗਾ । ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਖਰੜ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੋਲੀ ਦੇਣ ਲਈ ਰੱਖੀਆਂ ਸ਼ਰਤਾਂ ਪੂਰੀਆਂ ਕਰਦਾ ਕੋਈ ਵੀ ਵਿਆਕਤੀ 25 ਮਾਰਚ 2021 ਨੂੰ ਸਵੇਰੇ 11:00 ਵਜੇ ਤਹਿਸੀਲ ਦਫਤਰ ਦੇ ਕਮੇਟੀ ਰੂਮ ਵਿੱਚ ਸਮੇਂ ਸਿਰ ਹਾਜ਼ਰ ਹੋ ਕੇ ਬੋਲੀ ਦੇ ਸਕਦਾ ਹੈ।
ਤਹਿਸੀਲਦਾਰ ਨੇ ਦੱਸਿਆ ਕਿ ਬੋਲੀ ਵਿੱਚ ਸ਼ਾਮਲ ਹੋਣ ਤੋਂ ਪਹਿਲਾ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਰਕਮ ਵਜੋਂ ਜਮ੍ਹਾਂ ਕਰਵਾਉਣੇ ਹੋਣਗੇ ਜੋ ਕੇ ਅਫਸਲ ਬੋਲੀਕਾਰਾਂ ਨੂੰ ਬੋਲੀ ਹੋਣ ਉਪਰੰਤ ਤੁਰੰਤ ਵਾਪਸ ਕਰ ਦਿੱਤੇ ਜਾਣਗੇ । ਬੋਲੀ ਦੀਆਂ ਹੋਰ ਸ਼ਰਤਾਂ ਮੌਕੇ ਤੇ ਸੁਣਾਈਆਂ ਜਾਣਗੀਆਂ ਜੋ ਬੋਲੀਕਾਰਾਂ ਨੂੰ ਪ੍ਰਵਾਨ ਸਮਝੀਆਂ ਜਾਣੀਆਂ ਹੋਣਗੀਆਂ । ਉਨ੍ਹਾਂ ਦੱਸਿਆ ਕਿ ਸਾਲ 2021-22 ਲਈ ਕੰਟੀਨ ਦੀ ਰਾਖਵੀਂ ਬੋਲੀ ਦੀ ਕੀਮਤ 5,27,500/-ਰੁਪਏ ਅਤੇ ਸਕੂਟਰ/ਕਾਰ ਸਟੈਂਡ ਦੀ ਰਾਖਵੀਂ ਕੀਮਤ 10,15,600/- ਰੁਪਏ ਰੱਖੀ ਗਈ ਹੈ ਅਤੇ ਠੇਕਿਆਂ ਦੀ ਮਿਆਦ 31 ਮਾਰਚ 2022 ਤੱਕ ਭਾਵ 12 ਮਹੀਨਿਆਂ ਲਈ ਹੋਵੇਗੀ । ਸਫਲ ਬੋਲੀਕਾਰ ਨੂੰ ਕੁਲ ਰਕਮ ਦਾ 25 ਫੀਸਦੀ ਹਿੱਸਾ ਮੌਕੇ ਤੇ ਹੀ ਜਮ੍ਹਾਂ ਕਰਵਾਉਣਾ ਹੋਵੇਗਾ ।ਬੋਲੀ ਦੇਣ ਵਾਲੇ ਵਿਅਕਤੀ ਨੂੰ ਆਪਣੀ ਰਿਹਾਇਸ਼ ਦਾ ਸਬੂਤ ਪੇਸ਼ ਕਰਨਾ ਹੋਵੇਗਾ ।
No comments:
Post a Comment