ਮੋਹਾਲੀ, ਗੁਰਪ੍ਰੀਤ ਸਿੰਘ ਕਾਂਸਲ 18 ਮਾਰਚ :- ਪ੍ਰਸਿੱਧ ਕੰਪਨੀ ਜੇ.ਬੀ.ਐਲ. ਵੱਲੋਂ ਅੱਜ ਟ੍ਰਾਈਸਿਟੀ ਵਿੱਚ ‘ਬੀ.ਆਰ.ਐਕਸ. ਲਾਈਨਰੈਰੀ ਸਿਸਟਮ’ ਨਾਮਕ ਆਪਣੀ ਕਿਸਮ ਦਾ ਅਤਿ-ਆਧੁਨਿਕ ਪਹਿਲਾ ਆਡੀਓ ਵਿਜ਼ੂਅਲ ਸਟੋਰ ਮੋਹਾਲੀ ਸ਼ਹਿਰ ਵਿੱਚ ਖੋਲ੍ਹਿਆ ਗਿਆ ਹੈ। ਅੱਜ ਸ਼ੋਅਰੂਮ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਪ੍ਰਬੰਧਕਾਂ ਵਿੱਚ ਤੇਜਿੰਦਰਪਾਲ ਸਿੰਘ, ਰਿੱਕੀ ਗਿਰਧਰ, ਅਮਨਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਆਡੀਓ ਵਿਜ਼ੂਅਲ ਸਟੋਰ ਰਾਹੀਂ ਲੋਕਾਂ ਨੂੰ ਉਚਿਤ ਰੇਟਾਂ ’ਤੇ ਵਧੀਆ ਮਿਊਜ਼ਿਕ ਸਿਸਟਮ ਮੁਹੱਈਆ ਕਰਵਾਇਆ ਜਾਵੇਗਾ। ਅੱਜ ਲਾਂਚ ਕੀਤੇ ਗਏ ਸਟੋਰ ਦੀ ਡੈਮੋ ਦਿੰਦਿਆਂ ਉਨ੍ਹਾਂ ਕਿਹਾ ਕਿ ਗੀਤ ਸੰਗੀਤ ਰੂਹ ਦੀ ਖੁਰਾਕ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਟੋਰ ਵਿੱਚ ਹੋਮ ਸਿਨੇਮਾ, ਕਮਰਸ਼ੀਅਲ ਸਿਨੇਮਾ, ਆਡੀਟੋਰੀਅਮ ਸੋਲਿਯੂਸ਼ਨਜ਼, ਸਟੇਡੀਅਮ ਸੋਲਿਯੂਸ਼ਨਜ਼, ਰਿਕਾਰਡਿੰਗ ਸਟੂਡੀਓ, ਮਿਊਜ਼ਿਕ ਸਟੂਡੀਓ, ਕਲੱਬ, ਪੱਬ, ਬਾਰ ਅਤੇ ਹੋਟਲਾਂ ਦੇ ਲਈ ਵਧੀਆ ਆਡੀਓ ਸਿਸਟਮ ਉਪਲਬਧ ਹੈ। ਹੋਟਲਾਂ ਦੇ ਲਗਜ਼ਰੀ ਕਮਰਿਆਂ ਲਈ ਵੀ ਵਧੀਆ ਸਿਸਟਮ ਉਪਲਬਧ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਪਭੋਗਤਾ ਇਹ ਸਿਸਟਮ ਲੈਕੇ ਅਪਣਾ ਕਾਰੋਬਾਰ ਆਰੰਭ ਕਰਨਾਂ ਚਾਹੇਗਾ ਉਨ੍ਹਾਂ ਨੂੰ ਕੰਪਨੀ ਵੱਲੋ ਮੁਫਤ ਟ੍ਰੇਨਿੰਗ ਦੇ ਕੇ ਸਿਸਟਮ ਨੂੰ ਚਲਾਉਣ ਵਿੱਚ ਨਿਪੁੰਨ ਬਣਾਇਆ ਜਾਵੇਗਾ। ਇਸ ਮੌਕੇ ਪੰਜਾਬ ਦੀਆਂ ਨਾਮੀ ਸਾਊਂਡ ਮੱਖਣੀ ਸਾਊਂਡ ਅਤੇ ਕਮਲ ਧੂਰੀ ਸਾਂਊਡ ਅਤੇ ਜੌਲੀ ਸਾਊਂਡ ਚੰਡੀਗੜ੍ਹ੍ਹ ਆਦਿ ਹਾਜ਼ਰ ਸਨ।
No comments:
Post a Comment