SBP GROUP

SBP GROUP

Search This Blog

Total Pageviews

Tuesday, March 2, 2021

ਚੰਡੀਗੜ੍ਹ ਯੂਨੀਵਰਸਿਟੀ ਵਿਖੇ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੀ ਟਰਾਫ਼ੀ ’ਤੇ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਦੀ ਟੀਮ ਦਾ ਕਬਜ਼ਾ

ਖਰੜ ਗੁਰਪ੍ਰੀਤ ਸਿੰਘ ਕਾਂਸਲ 02 ਮਾਰਚ :

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾ ਰਹੀ ਪੰਜ ਰੋਜ਼ਾ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋਈ। ਪੰਜ ਦਿਨ ਚੱਲੇ ਮੁਕਾਬਲਿਆਂ ਦੌਰਾਨ ਦੇਸ਼ ਭਰ ਤੋਂ ਲੜਕੇ ਅਤੇ ਲੜਕੀਆਂ ਦੀਆਂ 43 ਟੀਮਾਂ ਦੇ ਤਾਲੂ ਅਤੇ ਸ਼ਾਂਸ਼ੂ ਈਵੰਟਾਂ ਤਹਿਤ ਦਿਲਚਸਪ ਮੈਚ ਵੇਖਣ ਨੂੰ ਮਿਲੇ।ਸਮਾਪਤੀ ਸਮਾਗਮ ਦੌਰਾਨ ਲੈਫ਼. ਕਰਨਲ ਸੰਜੇ ਵਰਮਾ ਨੋਡਲ ਅਫ਼ਸਰ ਆਸਾਮ ਰੈਜ਼ੀਮੈਂਟ, ਵਿੰਗ ਕਮਾਂਡਰ ਵਿਕਾਸ ਸਿੰਘ ਜੁਆਇੰਟ ਸੈਕਟਰੀ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਅਤੇ ਵਿੰਗ ਕਮਾਂਡਰ ਅਦਿਤਿਆ ਉਦੈ ਸਿੰਘ ਨੋਡਲ ਅਫ਼ਸਰ ਚੰਡੀਗੜ੍ਹ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਬੀ.ਐਸ ਸੋਹੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਲੜਕੇ ਅਤੇ ਲੜਕੀਆਂ ਨੇ ਤਾਲੂ ਈਵੰਟ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐਸ.ਐਸ.ਸੀ.ਬੀ) ਦੀ ਟੀਮ ਨੇ 13 ਸੋਨ, 4 ਚਾਂਦੀ ਅਤੇ 3 ਕਾਂਸੀ ਦੇ ਤਮਗ਼ਿਆਂ ਸਮੇਤ ਕੁੱਲ 20 ਮੈਡਲ ਹਾਸਲ ਕਰਦੇ ਹੋਏ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ ਉਥੇ ਮੱਧ ਪ੍ਰਦੇਸ਼ ਨੇ ਦੂਜੇ ਸਥਾਨ ’ਤੇ ਰਹਿੰਦਿਆਂ 5 ਗੋਲਡ, 10 ਸਿਲਵਰ ਅਤੇ 3 ਬ੍ਰਾਂਜ਼ ਮੈਡਲਾਂ ਸਮੇਤ ਕੁੱਲ 18 ਤਮਗ਼ੇ ਕੀਤੇ। ਤੀਜੇ ਸਥਾਨ ਲਈ ਮਨੀਪੁਰ ਦੀ ਟੀਮ ਨੇ 3 ਗੋਲਡ, 1 ਸਿਲਵਰ ਅਤੇ 8 ਬ੍ਰਾਂਜ਼ ਮੈਡਲ ਆਪਣੇ ਨਾਮ ਕੀਤੇ। ਪੁਰਸ਼ ਅਤੇ ਮਹਿਲਾ ਵਰਗਾਂ ਤਹਿਤ ਸ਼ਾਂਸ਼ੂ ਈਵੰਟ ਮੁਕਾਬਲਿਆਂ ’ਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐਸ.ਐਸ.ਸੀ.ਬੀ) ਦੀ ਟੀਮ ਨੇ 6 ਗੋਲਡ, 1 ਸਿਲਵਰ ਅਤੇ 2 ਕਾਂਸੀ ਦੇ ਤਮਗਿਆਂ ਸਮੇਤ ਕੁੱਲ 9 ਮੈਡਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਹਰਿਆਣਾ ਨੇ 3 ਗੋਲਡ, 5 ਸਿਲਵਰ ਅਤੇ 4 ਬ੍ਰਾਂਜ਼ ਮੈਡਲਾਂ ਨਾਲ ਕੁੱਲ 12 ਤਮਗ਼ੇ ਪ੍ਰਾਪਤ ਕਰਕੇ ਦੂਜਾ ਸਥਾਨ ਮੱਲਿਆ ਅਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ) ਦੀ ਟੀਮ ਨੇ ਤੀਜੇ ਸਥਾਨ ’ਤੇ ਰਹਿੰਦਿਆਂ 2 ਗੋਲਡ, 3 ਸਿਲਵਰ ਅਤੇ 1 ਬ੍ਰਾਂਜ਼ ਮੈਡਲ ਹਾਸਲ ਕਰਕੇ ਕੁੱਲ 6 ਮੈਡਲ ਆਪਣੇ ਨਾਮ ਕੀਤੇ।


ਤਾਲੂ ਪੁਰਸ਼ ਈਵੰਟ ਮੁਕਾਬਲਿਆਂ ’ਚ ਸਰਵਿਸਿਜ਼ ਕੰਟਰੋਲ ਬੋਰਡ (ਐਸ.ਐਸ.ਸੀ.ਬੀ) ਦੇ ਖਿਡਾਰੀਆਂ ਨੇ ਵਿਰੋਧੀ ਟੀਮਾਂ ਨੂੰ ਪਛਾੜਦਿਆਂ 13 ਗੋਲਡ, 4 ਸਿਲਵਰ ਅਤੇ 3 ਬ੍ਰਾਂਜ਼ ਮੈਡਲ ਸਮੇਤ ਕੁੱਲ 20 ਤਮਗ਼ੇ ਆਪਣੇ ਨਾਮ ਕੀਤੇ ਜਦਕਿ ਮੱਧ ਪ੍ਰਦੇਸ਼ 4 ਸਿਲਵਰ, 2 ਬ੍ਰਾਂਜ਼ ਮੈਡਲ ਸਮੇਤ 6 ਮੈਡਲਾਂ ਨਾਲ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਐਸ.ਐਸ.ਬੀ ਦੇ ਪੁਰਸ਼ ਖਿਡਾਰੀਆਂ ਨੇ 2 ਸਿਲਵਰ, 5 ਬ੍ਰਾਂਜ਼ ਸਮੇਤ ਕੁੱਲ 7 ਮੈਡਲ ਆਪਣੇ ਨਾਮ ਕਰਦਿਆਂ ਤੀਜੇ ਸਥਾਨ ’ਤੇ ਜਗ੍ਹਾ ਬਣਾਈ। ਤਾਲੂ ਦੇ ਮਹਿਲਾ ਵਰਗ ਅਧੀਨ ਮੱਧ ਪ੍ਰਦੇਸ਼ ਨੇ 5 ਗੋਲਡ, 6 ਸਿਲਵਰ ਅਤੇ 1 ਬ੍ਰਾਂਜ਼ ਸਮੇਤ ਕੁੱਲ 12 ਮੈਡਲ ਹਾਸਲ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਨੀਪੁਰ ਦੀਆਂ ਖਿਡਾਰਣਾਂ ਨੇ 3 ਗੋਲਡ ਅਤੇ 6 ਬ੍ਰਾਂਜ਼ ਮੈਡਲਾਂ ਸਮੇਤ ਕੁੱਲ 9 ਮੈਡਲ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੀਆਂ ਖਿਡਾਰਣਾਂ ਨੇ 3 ਗੋਲਡ ਅਤੇ 3 ਸਿਲਵਰ ਮੈਡਲਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਸ਼ਾਂਸ਼ੂ ਈਵੰਟ ਦੇ ਪੁਰਸ਼ ਵਰਗ ਅਧੀਨ ਹੋਏ ਮੁਕਾਬਲਿਆਂ ’ਚ ਐਸ.ਐਸ.ਸੀ.ਬੀ ਦੀ ਟੀਮ 6 ਗੋਲਡ, 1 ਸਿਲਵਰ ਅਤੇ 2 ਬ੍ਰਾਂਜ਼ ਮੈਡਲ ਹਾਸਲ ਕਰਕੇ ਪਹਿਲੇ ਸਥਾਨ ’ਤੇ ਰਹੀ ਜਦਕਿ ਹਰਿਆਣਾ ਦੇ ਖਿਡਾਰੀਆਂ ਨੇ ਦੂਜਾ ਸਥਾਨ ਹਾਸਲ ਕਰਦਿਆਂ 2 ਗੋਲਡ, 3 ਸਿਲਵਰ ਅਤੇ 3 ਬ੍ਰਾਂਜ਼ ਸਮੇਤ ਕੁੱਲ 8 ਮੈਡਲ ਝਟਕੇ ਅਤੇ ਰਾਜਸਥਾਨ ਨੇ 1 ਗੋਲਡ, 2 ਸਿਲਵਰ ਅਤੇ 1 ਬ੍ਰਾਂਜ਼ ਮੈਡਲ ਨਾਲ ਕੁੱਲ 4 ਮੈਡਲ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਅਧੀਨ ਚੰਗਾ ਖੇਡ ਪ੍ਰਦਰਸ਼ਨ ਕਰਦਿਆਂ ਇੰਡੋ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ) ਨੇ ਪਹਿਲੇ ਸਥਾਨ ਲਈ 2 ਗੋਲਡ, 2 ਸਿਲਵਰ ਸਮੇਤ ਕੁੱਲ 4 ਮੈਡਲ ਆਪਣੇ ਨਾਮ ਕੀਤੇ, ਉਥੇ ਹਰਿਆਣਾ ਦੀਆਂ ਖਿਡਾਰਣਾਂ ਨੇ 1 ਗੋਲਡ ਸਮੇਤ ਕੁੱਲ 4 ਤਮਗ਼ੇ ਹਾਸਲ ਕਰਕੇ ਦੂਜਾ ਅਤੇ 2 ਗੋਲਡ ਅਤੇ 1 ਬ੍ਰਾਂਜ਼ ਮੈਡਲ ਹਾਸਲ ਕਰਕੇ ਮੱਧ ਪ੍ਰਦੇਸ਼ ਦੀਆਂ ਖਿਡਾਰਣਾਂ ਤੀਜੇ ਸਥਾਨ ’ਤੇ ਰਹੀਆਂ।

ਪੁਰਸ਼ ਸ਼ਾਂਸ਼ੂ ਈਵੰਟ ਅਧੀਨ ਹੋਏ ਫਾਈਨਲ ਮੁਕਾਬਲਿਆਂ ’ਚ 90 ਤੋਂ ਜ਼ਿਆਦਾ ਭਾਰ ਵਰਗ ’ਚ ਹਰਿਆਣਾ ਦੇ ਅਰੁਣ ਨੇ ਜੰਮੂ ਦੇ ਰਜਿੰਦਰ ਸਿੰਘ ਨੂੰ 1-0 ਨਾਲ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ, ਉਥੇ ਹੀ 90 ਕਿਲੋ ਭਾਰ ਵਰਗ ’ਚ ਐਸ.ਐਸ.ਸੀ.ਬੀ ਦੇ ਰਜਤ ਨੇ ਐਸ.ਐਸ.ਬੀ ਦੇ ਮਨੀਸ਼ ਸ਼ਰਮਾ ਨੂੰ 1-0 ਨਾਲ ਹਰਾਇਆ। ਇਸੇ ਤਰ੍ਹਾਂ 85 ਕਿਲੋਗ੍ਰਾਮ ਵਰਗ ਅਧੀਨ ਐਸ.ਐਸ.ਸੀ.ਬੀ ਦੇ ਰਾਵੀ ਨੇ ਆਈ.ਟੀ.ਬੀ.ਪੀ ਦੇ ਹਰੀਸ਼ ਨੂੰ 2-0 ਨਾਲ ਮਾਤ ਦਿੰਦਿਆਂ ਸੋਨ ਤਮਗ਼ਾ ਆਪਣੇ ਨਾਮ ਕੀਤਾ।ਇਸ ਤੋਂ ਇਲਾਵਾ 48, 52, 56, 60, 65, 70, 75 ਅਤੇ 80 ਕਿਲੋਗ੍ਰਾਮ ਵਰਗਾਂ ਅਧੀਨ ਕ੍ਰਮਵਾਰ ਐਸ.ਐਸ.ਸੀ.ਬੀ ਦੇ ਪ੍ਰਵੀਨ, ਐਮ. ਸੁਨੀਲ ਸਿੰਘ, ਯੂਚਿਤ ਸ਼ਰਮਾ, ਐਸ.ਐਸ.ਬੀ ਦੇ ਰਵੀ ਪੰਚਾਲ, ਐਸ.ਐਸ.ਸੀ.ਬੀ ਦੇ ਅਰੁਣ ਨਾਗਰ, ਯੂਪੀ ਦੇ ਸੂਰਜ ਯਾਦਵ, ਰਾਜਸਥਾਨ ਦੇ ਮੁਕੇਸ਼ ਚੌਧਰੀ ਅਤੇ ਹਰਿਆਣਾ ਦੇ ਨਵੀਨ ਨੇ ਗੋਡਲ ਮੈਡਲ ਆਪਣੇ ਨਾਮ ਕੀਤੇ।


ਮਹਿਲਾ ਸ਼ਾਂਸ਼ੂ ਈਵੰਟ ਦੇ ਫਾਈਨਲ ਮੁਕਾਬਲਿਆਂ ਦੌਰਾਨ 4 ਕਿਲੋਗ੍ਰਾਮ ਵਰਗ ’ਚ ਆਈ.ਟੀ.ਬੀ.ਪੀ ਦੇ ਪਿ੍ਰਯੰਕਾ ਨੇ ਯੂਪੀ ਦੀ ਹੁਮਾ ਖ਼ਾਨ ਨੂੰ 2-1 ਨਾਲ ਹਰਾ ਕੇ ਸੋਨੇ ਦੇ ਤਮਗ਼ੇ ’ਤੇ ਕਬਜ਼ਾ ਕੀਤਾ, ਜਦੋਂ ਕਿ 48 ਕਿਲੋਗ੍ਰਾਮ ਵਰਗ ਵਿੱਚ ਮੱਧ ਪ੍ਰਦੇਸ਼ ਦੀ ਨਮਰਤਾ ਬੱਤਰਾ ਨੇ ਹਰਿਆਣਾ ਦੀ ਸ਼ਵਿਤਾ ਨੂੰ ਹਰਾਇਆ ਜਦਕਿ 52 ਕਿਲੋਗ੍ਰਾਮ ਵਰਗ ਅਧੀਨ ਅਰੁਣਾਚਲ ਪ੍ਰਦੇਸ਼ ਦੀ ਓਨਿਲੂ ਤੇਜਾ ਨੇ ਆਈ.ਟੀ.ਬੀ.ਪੀ ਦੀ ਚਾਓਬਾ ਦੇਵੀ ਨੂੰ 2-0 ਨਾਲ ਹਰਾ ਕੇ ਸੋਨ ਤਮਗ਼ਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ 56, 60, 65, 70 ਅਤੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਕ੍ਰਮਵਾਰ ਆਲ ਇੰਡੀਆ ਪੁਲਿਸ ਦੀ ਓਇਨਮ ਬਦੀਆਪਾਤੀ ਚਾਨੂ, ਮਨੀਪੁਰ ਦੀ ਐਨ.ਰੌਸ਼ਬੀਨਾ ਦੇਵੀ, ਮੱਧ ਪ੍ਰਦੇਸ਼ ਦੀ ਸ਼ਰੂਤੀ, ਆਈ.ਟੀ.ਬੀ.ਪੀ ਦੀ ਟੀ. ਮੇਨਕਾ ਦੇਵੀ ਅਤੇ ਹਰਿਆਣਾ ਦੀ ਪੂਜਾ ਕਾਦੀਆਂ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ।

No comments:


Wikipedia

Search results

Powered By Blogger