Thursday, July 7, 2022

ਖਰੜ ਹਲਕੇ ਨੂੰ ਪੰਜਾਬ ਵਿਚੋਂ ਨੰਬਰ 1 ਬਣਾਇਆ ਜਾਵੇਗਾ- ਕੈਬਨਿਟ ਮੰਤਰੀ

 ਖਰੜ ਦੇ ਵਿਕਾਸ ਕੰਮ ਪ੍ਰਗਤੀ ਦੇ ਰਾਹ ’ਤੇ

ਖਰੜ, 07 ਜੁਲਾਈ :
  ਟੂਰਿਜਮ, ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰਤੋਸਾਹਨ ਅਤੇ ਸਿਕਾਇਤ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਂਦੇ ਹੋਏ ਸੰਨੀ ਇਨਕਲੇਵ ਵਿਚ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਦਫਤਰ ਵਿਚ ਬੈਠਣ ਲਈ ਇੱਕ ਸ਼ੈੱਡ ਬਣਾਉਣ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਮਾਨਖੇੜਾ, ਹਾਕਮ ਸਿੰਘ ਵਾਲੀਆ, ਸਰਪੰਚ ਅਵਤਾਰ ਸਿੰਘ ਅਤੇ ਨਗਰ ਕੌਂਸਲ ਮੈਂਬਰ ਜੋਤੀ ਗੁਜਰਾਲ ਦੇ ਪਤੀ ਹਰਪ੍ਰੀਤ ਸਿੰਘ ਗੁਜਰਾਲ, ਵੱਲੋਂ ਨੀਹ ਰੱਖਣ ਲਈ ਟੱਕ ਲਗਾ ਕੇ ਉਦਘਾਟਨ ਕੀਤਾ ਗਿਆ।


 ਇਸ ਸਮੇਂ ਆਪ ਵਲੰਟੀਅਰਾਂ ਨੇ ਦੱਸਿਆ ਕਿ ਮਾਨਯੋਗ ਮੰਤਰੀ ਦੇ ਨਿਰਦੇਸ਼ਾਂ ਅਤੇ ਖਰੜ ਹਲਕੇ ਨੂੰ ਨੰਬਰ ਵਨ ਹਲਕਾ ਬਣਾਉਣ ਲਈ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ।ਇਨ੍ਹਾਂ ਕੰਮਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਬਰਸਾਤਾਂ ਦੇ ਮੌਸਮ ਨਾਲ ਪਾਣੀ ਦੇ ਨਿਕਾਸ ਲਈ ਸਾਰੇ ਪੁਆਇੰਟਾਂ ਦੀ ਸਫ਼ਾਈ ਦਾ ਕੰਮ ਜਾਰੀ ਹੈ, ਤਾਂ ਜੋ ਨਾਗਰਿਕਾਂ ਨੂੰ  ਬਰਸਾਤ ਦੇ ਪਾਣੀ ਦੀ ਸਮੱਸਿਆ ਨਾ ਆ ਸਕੇ। ਇਸ ਮੌਕੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਅਤੇ ਸਕੱਤਰ ਅਸ਼ੋਕ ਕਪੂਰ ਨੇ ਕੰਮ ਸ਼ੁਰੂ ਕਰਵਾਉਣ ਲਈ ਮੰਤਰੀ ਜੀ ਨੂੰ ਵਧਾਈ ਦੇਣ ਦੇ ਨਾਲ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਸੰਨੀ ਇਨਕਲੇਵ ਵਾਸੀਆਂ ਦੀਆਂ ਹੋਰ ਮੁਸ਼ਕਲਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ।
           ਇਸ ਸਮੇਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ ਜਾਖੂ, ਕੁਲਦੀਪ ਸਿੰਘ ਸਾਬਕਾ ਸਰਪੰਚ, ਸਿੰਦਰ ਪਾਲ ਗੋਇਲ ਬੇਪ੍ਰਵਾਹ, ਸੁਖਜਿੰਦਰ ਸਿੰਘ, ਕੈਪਟਨ ਮੁਕੰਦ ਸਿੰਘ, ਕਸ਼ਮੀਰ ਸਿੰਘ, ਕੁਲਵੰਤ ਸਿੰਘ, ਗੋਪਾਲ ਸਿੰਘ ਸਰਪੰਚ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger