ਖਰੜ, ਗੁਰਪ੍ਰੀਤ ਸਿੰਘ ਕਾਂਸਲ 02 ਮਾਰਚ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸਾਬਰ ਐਜੂਕੇਸ਼ਨ ਸ਼੍ਰੀਨਗਰ ਦੇ ਸਹਿਯੋਗ ਨਾਲ 2020-21 ਬੈਚ ਦੇ ਜੰਮੂ-ਕਸ਼ਮੀਰ ਦੇ ਨਵੇਂ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਕਲਚਰਲ ਪ੍ਰੋਗਰਾਮ ‘ਅਲਾਅ -ਕਸ਼ਮੀਰੀ ਕਲਚਰਲ ਸ਼ੋਅ’ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਆਯੋਜਨ ਵਿਸ਼ੇਸ਼ ਤੌਰ ’ਤੇ ਕਸ਼ਮੀਰੀ ਕਲਚਰ, ਨਾਚ, ਫੋਕ ਡਾਂਸ ਅਤੇ ਕਸ਼ਮੀਰੀ ਪਹਿਰਾਵੇ ਨੂੰ ਵਿਖਾਉਣ ਅਤੇ ਉਜਾਗਰ ਕਰਨ ਲਈ ਕੀਤਾ ਗਿਆ।
ਇਸ ਕਲਚਰਲ ਸ਼ੋਅ ਵਿੱਚ ਕਸ਼ਮੀਰ ਦੇ ਸਟਾਰ ਕਲਾਕਾਰ,ਰੈਪਰ ਅਤੇ ਸਿੰਗਰਜ਼ ,ਰੈਪਕਿੱਡ ਅਰਫਾਤ ,ਬਾਬਰ ਮੁਦਾਸਿਰ,ਸੈਇਮਾ ਸਾਫੀ, ਨਰਗਿਸ ਖਾਤੂਨ ਅਤੇ ਸਇਦ ਤਜਾਮੁਲ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ।
ਇਸ ਦੌਰਾਨ ਕਸ਼ਮੀਰੀ ਸਟਾਰ ਸਿੰਗਰਜ਼ ਦੀ ਧਮਾਕੇਦਾਰ ਮਿਊਜ਼ਿਕਲ ਪ੍ਰਫਾਰਮੈਂਸ ਨੇ ਵੱਡੀ ਗਿਣਤੀ ਵਿੱਚ ਹਾਜਰ ਵਿਦਿਆਰਥੀਆਂ ਨੂੰ ਨੱਚਣ ਲਈ ਮਜਬੂਰ ਕੀਤਾ।
ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਮੌਕੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾ.ਪਰਵਿੰਦਰ ਸਿੰਘ, ਯੂਨੀਵਰਸਿਟੀ ਦੀ ਉਪ-ਪ੍ਰਧਾਨ (ਅਕਾਦਮਿਕਸ) ਸਾਹਿਲਾ ਬਾਹਰਾ, ਉਪ-ਪ੍ਰਧਾਨ ਗੁਰਿੰਦਰ ਸਿੰਘ ਬਾਹਰਾ ,ਯੂਨੀਵਰਸਿਟੀ ਰਜਿਸਟਰਾਰ ਪ੍ਰੋ. ਬੀ.ਐਸ. ਸਤਿਆਲ , ਸਮਾਗਮ ਆਰਗੇਨਾਈਜ਼ਰ ਨਈਮ ਲੋਨ ਆਦਿ ਮੌਜੂਦ ਸਨ।
ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਹੋਰ ਬੇਹਤਰ ਕਰਨ ਲਈ ਅਜਿਹੇ ਕਲਚਰਲ ਪ੍ਰੋਗਰਾਮ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਅੱਜ ਦੇ ਇਸ ਤਨਾਅਪੂਰਨ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਵੀ ਬਣ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਕਲਚਰਲ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ,ਜਿਨਾਂ ਦੀ ਰੂਚੀ ਉਨ੍ਹਾਂ ਨਾਲ ਮੇਲ ਖਾਂਦੀ ਹੋਵੇ। ਅਜਿਹੇ ਵਿਚ ਨੈਟਵਰਕ ਵਧਦਾ ਹੈ ਅਤੇ ਗਿਆਨ ਵੀ। ਅਜਿਹੇ ਈਵੈਂਟਸ ਵਿਚ ਵਿਦਿਆਰਥੀ ਨਾ ਸਿਰਫ ਮੰਨੋਰੰਜਨ ਲਈ ਬਲਕਿ ਆਪਣੀ ਸਕਿੱਲਸ ਨੂੰ ਬੇਹਤਰ ਕਰਨ ਲਈ ਹਿੱਸਾ ਲੈਂਦੇ ਹਨ।
ਕਸ਼ਮੀਰੀ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਕਸ਼ਮੀਰੀ ਕਲਚਰਲ ਡਾਂਸ ‘ਰੌਫ’ ਇਸ ਪ੍ਰੋਗਰਾਮ ਦੌਰਾਨ ਖਿੱਚ ਦਾ ਕੇਂਦਰ ਰਿਹਾ।
ਇਸ ਸਭਿਆਚਾਰਕ ਸਮਾਗਮ ਵਿੱਚ ਲੋਕ ਨਾਚ, ਭੰਗੜਾ,ਫੋਕ ਡਾਂਸ,ਸਿੰਗਿੰਗ ਅਤੇ ਹੋਰ ਅਜਿਹੇ ਦਿਲਚਸਪ ਇਵੈਂਟ ਵਿੱਚ ਬੱਚਿਆਂ ਨੇ ਆਪਣੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸਮਾਗਮ ਦੇ ਅੰਤ ਵਿੱਚ ਸਾਬਰ ਐਜੂਕੇਸ਼ਨ ਦੇ ਡਾਇਰੈਕਟਰ ਮਹਿਰਾਨ ਰੇਸ਼ੀ ਨੇ ਸਮੂਹ ਕਸ਼ਮੀਰੀ ਸਟਾਰ ਸਿੰਗਰਜ਼ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਯੂਨੀਵਰਸਿਟੀ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।

 
 

No comments:
Post a Comment