ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 08 ਮਾਰਚ :ਜਿਲਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋ ਸਿਵਲ ਹਸਪਤਾਲ, ਫੇਜ਼-6, ਮੋਹਾਲੀ ਵਿਖੇ 24.08.2012 ਤੋ ਜਨ ਅੋਸ਼ਧੀ ਸਟੋਰ ਚਲਾਇਆਂ ਜਾ ਰਿਹਾ ਹੈ। ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਦੀ ਰਹਿਨੁਮਾਈ ਹੇਠ ਮਿਤੀ 01.03.2021 ਤੋਂ 07.03.2021 ਤਕ ਜਨ ਅੋਸ਼ਧੀ ਦਿਵਸ ਮਨਾਇਆ ਗਿਆ। ਜਨ ਅੋਸ਼ਧੀ ਦਿਵਸ ਦੇ ਸਬੰਧ ਵਿੱਚ ਸਿਵਲ ਹਸਪਤਾਲ ਵਿਖੇ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਗਿਆ।
ਜਿਸ ਵਿੱਚ ਲਗਭਗ 100 ਮਰੀਜਾਂ ਦਾ ਬਲੱਡ ਪ੍ਰੈਸਰ ਅਤੇ ਸੂਗਰਫਰੀ ਚੈਕ ਕੀਤੀ ਗਈ। ਇਸ ਮੋਕੇ ਕਮਲੇਸ ਕੁਮਾਰ ਕੋਸ਼ਲ ਸਕੱਤਰ, ਜਿਲਾ ਰੈਡ ਕਰਾਸ ਵੱਲੋ ਦੱਸਿਆ ਗਿਆ ਕਿ ਇਸ ਜਨ ਅੋਸ਼ਧੀ ਸਟੋਰ ਖੋਲਣ ਦਾ ਮੁੱਖ ਮੰਤਵ ਸਰਕਾਰ ਦੀ ਪਾਲਿਸੀ ਅਨੁਸਾਰ ਗਰੀਬ ਤੇ ਲੋੜਵੰਦ ਮਰੀਜਾਂ ਨੂੰ ਹਸਪਤਾਲ ਵਿਖੇ ਸਸਤੇ ਰੇਟਾਂ ਤੇ ਦਵਾਈਆਂ ਉਪਲਬਧ ਕਰਵਾਉਣਾ ਹੈ।ਆਮ ਜਨਤਾ ਦੀ ਸਹੂਲਤ ਲਈ ਇਹ ਸਟੋਰ 24 ਘੰਟੇ ਲਈ ਖੁੱਲਾ ਰਹਿੰਦਾ ਹੈ।
ਇਸ ਤੋ ਇਲਾਵਾ ਖਰੜ ਵਿੱਚ ਸਸਤੇ ਰੇਟਾਂ ਤੇ ਜੈਨਰਿਕ ਦਵਾਈਆਂ ਉਪਲਬਧ ਕਰਵਾਉਣ ਲਈ ਸਰਕਾਰੀ ਹਸਪਤਾਲ ਵਿੱਚ ਜਨ ਅੋਸਧੀ ਸਟੋਰ ਵੀ ਖੋਲਿਆਂ ਹੋਇਆ ਹੈ।ਜਲਦ ਹੀ ਢਕੋਲੀ, ਕੁਰਾਲੀ ਅਤੇ ਡੇਰਾ ਬਸੀ ਵਿਖੇ ਵੀ ਰੈਡ ਕਰਾਸ ਵਲੋ ਜਨ ਅੋਸਧੀ ਸਟੋਰ ਖੋਲਿਆ ਜਾਣਾ ਹੈ ਤਾ ਜੋ ਵੱਧ ਤੋ ਵੱਧ ਗਰੀਬ ਤੇ ਲੋੜਵੰਦ ਮਰੀਜਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ।ਸਰਕਾਰ ਵੱਲੋ ਦੇਸ ਵਾਸੀਆਂ ਦੀ ਅੱਛੀ ਸਿਹਤ ਦੀ ਕਾਮਨਾ ਕਰਦੇ ਹੋਏ ਦੇਸਭਰ ਵਿੱਚ ਇਹ ਜਨ ਅੋਸ਼ਧੀ ਸਟੋਰ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਸਟੋਰਾਂ ਤੇ ਅੱਛੇ ਮਿਆਰ ਦੀਆਂ ਦਵਾਈਆਂ ਸਸਤੇ ਰੇਟਾ ਤੇ ਬਜਾਰ ਨਾਲੋ ਲਗਭਗ 80ਫੀਸਦੀ ਘਟ ਕੀਮਤ ਤੇ ਉਪਲਬਧ ਹਨ।ਆਮ ਪਬਲਿਕ ਨੂੰ ਅਪੀਲ ਕੀਤੀ ਜਾਦੀ ਹੈ ਕਿ ਲੋੜ ਅਨੁਸਾਰ ਜਨ ਅੋਸ਼ਧੀ ਸਟੋਰਾ ਤੋਂ ਦਵਾਈਆਂ ਖਰੀਦੀਆਂ ਜਾ ਸਕਦੀਆਂ ਹਨ। ਸਾਨੂੰ ਸਾਰਿਆ ਨੂੰ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਲੋੜ ਅਨੁਸਾਰ ਇਨ੍ਹਾਂ ਸਟੋਰਾਂ ਤੋਂ ਦਵਾਈਖਰੀਦਣੀ ਚਾਹੀਦੀ ਹੈ ਅਤੇ ਤੰਦਰੁਸ਼ਤ ਰਹਿਣਾਚਾਹੀਦਾ ਹੈ ਕਿਉਕਿ ਤੰਦਰੁਸਤੀ ਕਾਰਨ ਹੀ ਅਸੀ ਆਪਣਾ ਅਤੇ ਆਪਣੇ ਦੇਸ ਦਾ ਵਿਕਾਸ ਕਰ ਸਕਦੇ ਹਾਂ ਸਾਨੂੰ ਸਰਕਾਰ ਵੱਲੋ ਦਿੱਤੀਆ ਜਾਦੀਆਂ ਸਹੂਲਤਾ ਦਾ ਪੂਰਾ-2 ਲਾਭ ਲੈਣਾ ਚਾਹੀਦਾ ਹੈ। ਮਿਤੀ 07.03.2021 ਨੂੰ ਡਾਕਟਰ ਗੁਰਵਿੰਦਰਵੀਰ ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਜੀ ਵੱਲੋ ਐਫ.ਐਮ ਰੇਡਿਊ ਤੇ ਪੰਜਾਬ ਵਿੱਚ ਚਲਾਏ ਜਾ ਰਹੇ ਜਨ ਅੋਸਧੀ ਸਟੋਰ ਦੀ ਮਹੱਤਵਾ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਸੀ ਊਨਾ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਲੋੜ ਪੈਣ ਦੇ ਸਾਨੂੰ ਜਨ ਅੋਸਧੀ ਸਟੋਰਾ ਤੋ ਦਵਾਈਆਂ ਖਰੀਦਣੀਆ ਚਾਹੀਦੀਆਂ ਹਨ ਕਿਉ ਇਹ ਬਜਾਰ ਨਾਲੋ ਲਗਭਗ 80ਫੀਸਦੀ ਘਟ ਸਸਤੇ ਰੇਟਾ ਤੇ ਮਿਲਦੀਆਂ ਹਨ।
ਇਸ ਮੋਕੇ ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਸਕੱਤਰ, ਜਿਲਾ ਰੈਡ ਕਰਾਸ ਸ਼ਾਖਾ ਵੱਲੋ ਆਮ ਜਨਤਾ ਨੂੰ ਦੱਸਿਆ ਗਿਆ ਕਿ ਕੋਵਿਡ19 ਦੀ ਬਿਮਾਰੀ ਫਿਰ ਸੁਰੂ ਹੋ ਗਈ ਹੈ ਇਸ ਲਈ ਇਸ ਤੋ ਬਚਣ ਲਈ ਮਾਸਕ ਲਗਾਉਣ, ਸਮੇਂ ਸਮੇਂ ਤੇ ਸਾਬਣ ਨਾਲ ਹੱਥ ਧੋਣਾ ਅਤੇ ਸਭ ਤੋ ਜਰੂਰੀ ਹੈ ਕਿ ਜੇ ਕੋਈ ਵਿਅਕਤੀ ਮਾਰਕਿਟ ਵਿਚੋ ਕੋਈ ਚੀਜ ਲੈਣ ਜਾਂਦਾ ਹੈ ਤਾਂ ਦੋ ਗਜ ਦੀ ਦੂਰੀ ਬਣਾ ਕੇ ਰੱਖਣ ਅਤੇ ਉੁਨ੍ਹਾਂ ਵੱਲੋ ਇਹ ਵੀ ਸਮਝਾਇਆ ਗਿਆ ਕਿ ਇਸ ਬਿਮਾਰੀ ਤੋ ਡਰਨ ਅਤੇ ਘਬਰਾਉਣ ਦੀ ਲੋੜ ਨਹੀ, ਸਗੋ ਇਸ ਨੂੰ ਹੋਸਲੇ ਨਾਲ ਨਿਜਠਣ ਦੀ ਲੋੜ ਹੈ।ਇਸ ਦੇ ਨਾਲ ਹੀ ਲੋਕਾ ਨੂੰ ਵੱਧ ਤੋ ਵੱਧ ਖੂਨਦਾਨ ਕਰਨ ਲਈ ਕਿਹਾ ਗਿਆ ਕਿਉਕਿ ਕਰੋਨਾ ਦੇ ਚਲਦੇ ਹਸਪਤਾਲਾਂ ਦੀਆਂ ਬਲੱਡ ਬੈਂਕ ਵਿੱਚ ਖੂਨ ਦੀ ਬਹੁਤ ਘਾਟ ਹੋ ਗਈ ਹੈ।ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਖੂਨਦਾਨ ਇੱਕ ਮਹਾਦਾਨ ਹੈ ਲੋਕਾ ਨੂੰ ਵੱਧ ਤੋ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।ਜਿਲਾ ਰੈਡ ਕਰਾਸ ਸ਼ਾਖਾ ਵੱਲੋ ਮਿਤੀ 17.03.2021 ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਵਿਖੇ ਖੂਨਦਾਨ ਕੈਪ ਲਗਾਇਆ ਜਾ ਰਿਹਾ ਹੈ।ਇਸ ਕੈਪ ਵਿੱਚ ਆਮ ਜਨਤਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਵੱਧ ਤੋ ਵੱਧ ਖੂਨਦਾਨ ਕਰਨ ਲਈ ਸਹਿਯੋਗ ਕਰਨ।ਅਜਿਹੀਆ ਗਤੀਵਿਧੀਆ ਵਿੱਚ ਜਨਤਾਂ ਦੇ ਸਹਿਯੋਗ ਦੀ ਬਹੁ਼ਤ ਲੋੜ ਰਹਿੰਦੀ ਹੈ।
No comments:
Post a Comment