SBP GROUP

SBP GROUP

Search This Blog

Total Pageviews

4 ਦੇਸੀ ਪਿਸਟਲ ( Country made Pistol), 6 ਮੈਗਜੀਨ ਅਤੇ 24 ਜਿੰਦਾ ਕਾਰਤੂਸ ਸਮੇਤ ਇੱਕ ਵਿਅਕਤੀ ਕੀਤਾ ਗ੍ਰਿਫਤਾਰ

ਐਸ.ਏ.ਐਸ.ਨਗਰ ਗੁਰਪ੍ਰੀਤ ਸਿੰਘ ਕਾਂਸਲ 08 ਮਾਰਚ :

ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ/ਹਰਿਆਣਾ ਰਾਜ ਵਿਚ ਵੱਖ ਵੱਖ ਗੈਂਗਸਟਰ ਗਿਰੋਹ ਵੱਲੋਂ ਚਲਾਏ ਜਾ ਰਹੇ ਫਿਰੋਤੀ ਦੇ ਧੰਦੇ ਤੇਂ ਢੱਲ ਪਾਉਣ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 04/192021 ਨੂੰ ਦੋਰਾਨੇ ਨਾਕਾਬੰਦੀ ਸਰਸੀਣੀ ਬੱਸ ਸਟੈਂਡ ਮੇਨ ਹਾਈਵੇ ਅੰਬਾਲਾ ਤੇ ਚੰਡੀਗੜ੍ਹ ਵਿਖੇ ਇੱਕ ਵਿਅਕਤੀ ਨੂੰ ਸਮੇਤ ਇੱਕ ਕੈਰੀ ਬੈਗ ਦੇ ਕਾਬੂ ਕੀਤਾ ਗਿਆ ਜੋ ਨਾਕਾ ਬੰਦੀ ਦੋਰਾਨ ਪੁਲਿਸ ਪਾਰਟੀ ਤੋਂ ਬੱਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਮੁਕੇਸ਼ ਕੁਮਾਰ ਪੁੱਤਰ ਅਮ੍ਰਿਤ ਲਾਲ ਵਾਸੀ ਪਿੰਡ ਜਾਬਾ ਤਹਿਸੀਲ ਨਿਲੋਖੇੜੀ ਥਾਣਾ ਨਿਲੋਖੇੜੀ ਜਿਲਾ ਕਰਨਾਲ ਦੱਸਿਆ ਮੌਕਾ ਪਰ ਮੁਕੇਸ਼ ਕੁਮਾਰ ਅਤੇ ਉਸ ਦੇ ਕਬਜੇ ਵਾਲੇ ਬੈਗ ਦੀ ਤਲਾਸੀ ਕਰਨੇ ਪਰ ਉਸ ਕੋਲੋ 1 ਪਿਸਟਲ .32 ਬੋਰ ( Country made Pistol) ਸਮੇਤ 2 ਮੈਗਜੀਨ, 20 ਜਿੰਦਾ ਕਾਰਤੂਸ ਅਤੇ 1 ਹੋਰ ਪਿਸਟਲ 0.30) ਬੇਰ ( Country made Pistol) ਸਮੇਤ 2 ਮੈਗਜ਼ੀਨ 4 ਜਿੰਦਾ ਕਾਰਤੂਸ ਬ੍ਰਾਮਦ ਹੋਏ ਜਿਸ ਖਿਲਾਫ ਮੁਕੱਦਮਾਂ ਨੇ 38 ਮਿਤੀ 04/03/202। ਅ/ਧ 25/54/59 ਆਰਮਸ ਐਕਟ ਭ/ਦ ਥਾਣਾ ਲਾਲੜੂ ਜਿਲਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਜਿਸ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਮਿਤੀ 05/03/2012। ਮਾਨਯੋਗ ਅਦਾਲਤ ਸ੍ਰੀ ਜਗਮੀਤ ਸਿੰਘ ਜੀ ਐਮ.ਆਈ.ਸੀ. ਡੇਰਾਬੱਸੀ ਵਿਖੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸੀ ਦੀ ਕੀਤੀ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਮੁਕੇਸ਼ ਕੁਮਾਰ ਉਕਤ , ਅੰਕੁਸ਼ ਕਮਾਲਪੁਰ ਕਰਨਾਲ ਗੈਂਗ ਦਾ ਮੈਂਬਰ ਹੈ । 

ਦੋਸੀ ਨੇ ਕੁਰਕਸ਼ੇਤਰ ਵਿਖੇ ਆਪਣੇ ਗੈਗ ਲੀਡਰ ਅੰਕੁਸ ਕਮਾਲਪੁਰ ਦੇ ਕਹਿਣ ਪਰ ਫਿਰੋਤੀ ਮੰਗਣ ਦੇ ਮਕਸਦ ਨਾਲ ਕਾਟੇ ਕਿੰਗ ਹੋਟਲ ਕੂਰਕਸ਼ੇਤਰ ਪਰ ਜਨਵਰੀ 2021 ਵਿਚ ਫਾਇਰਿੰਗ ਕੀਤੀ ਸੀ ਜਿਸ ਸਬੰਧੀ ਦੋਸੀ ਮੁਕੇਸ਼ ਖਿਲਾਫ ਮੁਕੱਦਮਾ ਨੂੰ 23 ਮਿਤੀ 09/01/2021 ਅ/ਧ 387 ਭ/ਦ 25/54/59 ਆਰਮਸ ਐਕਟ ਥਾਣਾ ਕ੍ਰਿਸ਼ਨਾਗੇਟ ਜਿਲ੍ਹਾ ਕੁਰਕਸ਼ੇਤਰ ਦਰਜ ਰਜਿਸਟਰ ਹੋਇਆ ਸੀ ਅਤੇ ਉਸ ਤੋਂ ਪਹਿਲਾਂ ਵੀ ਦੋਸੀ ਮੁਕੇਸ਼ ਵੱਲੋਂ ਆਪਣੇ ਗੈਂਗ ਦੇ ਹੋਰ ਮੈਂਬਰਾਂ ਨਾਲ ਰਲ ਕੇ ਫਰਵਰੀ 2020 ਵਿਚ ਕਰਨਾਲ ਵਿਖੇ ਇੱਕ ਗੱਡੀ ਖੋਹ ਕੀਤੀ ਗਈ ਸੀ ਜਿਸ ਸਬੰਧੀ ਉਸ ਦੇ ਖਿਲਾਫ ਮੁਕੱਦਮਾ ਨੂੰ 67 ਮਿਤੀ 28/02/2020 ਅ/ਧ 379 ਬੀ ਭ/ਦ ਥਾਣਾ ਨਿਲੋਖੇੜੀ ਜਿਲ੍ਹਾ ਕਰਨਾਲ ਦਰਜ ਰਜਿਸਟਰ ਹੋਇਆਂ ਸੀ ਦੋਵੇ ਮੁਕੱਦਮਿਆ ਵਿਚ ਦੋਸੀ ਹੁਣ ਤੱਕ ਗ੍ਰਿਫਤਾਰ ਨਹੀ ਹੋਇਆ ਸੀ ਜਿਸ ਸਬੰਧ ਵਿਚ ਉਪਰੋਕਤ ਦੋਵੇ ਥਾਣਿਆਂ ਨੂੰ ਇਤਲਾਹ ਦੇ ਦਿੱਤੀ ਗਈ ਹੈ । ਦੋਰਾਨੇ ਤਫ਼ਤੀਸ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀਂ ਆਪਣੀ ਗੈਂਗ ਦੇ ਲੀਡਰ ਅੰਕੁਸ਼ ਕਮਾਲਪੁਰ ਦੇ ਕਹਿਣ ਪਰ ਹਰਿਆਣਾ ਰਾਜ ਵਿਚ ਵਪਾਰੀਆ, ਹੋਟਲ ਮਾਲਕਾ ਤੇ ਹੋਰ ਮਸ਼ਹੂਰ ਵਿਅਕਤੀਆਂ ਨੂੰ ਡਰਾ ਧਮਕਾ ਕੇ ਫਿਰੋਤੀ ਦੇ ਪੈਸੇ ਵਸੂਲ ਕਰਦਾ ਸੀ ਦੋਸ਼ੀ ਦੀਆਂ ਸੋਸ਼ਲ ਸਾਇਟਸ ਅਤੇ YOUTUBE ਪਰ ਹਥਿਆਰ ਚਲਾਉਂਦੇ ਅਤੇ ਗੈਂਗਸਟਰਾਂ ਨਾਲ ਕਈ ਫੋਟੋਆ/ਵੀਡਓ ਮੌਜੂਦ ਹਨ ਦੌਰਾਨੇ ਪੁਲਿਸ ਰਿਮਾਂਡ ਦੋਸੀ ਨੇ ਇਹ ਗੱਲ ਦੱਸੀ ਹੈ ਕਿ ਉਹ ਆਪਣੀ ਗੈਂਗ ਦਾ ਪ੍ਰਭਾਵ ਪੰਜਾਬ ਰਾਜ ਵਿਚ ਬਣਾਉਣ ਦੇ ਮੰਤਵ ਨਾਲ ਅੱਜ ਕਲ ਪਿੰਡ ਮਟੋਰ ਜਿਲਾ ਮੋਹਾਲੀ ਵਿਖੇ ਕਮਰਾ ਕਿਰਾਏ ਪਰ ਲੈ ਕੇ ਰਹਿ ਰਿਹਾ ਸੀ ਅਤੇ ਜਿਸ ਨੇ ਆਪਣੀ ਨਿਸ਼ਾਨਦੇਹੀ ਪਰ ਆਪਣੇ ਮਟੋਰ ਵਿਖੇ ਲਏ ਗਏ ਕਿਰਾਏ ਦੇ ਕਮਰੇ ਵਿਚ ਲੁਕੋ ਛਿਪਾ ਕੇ ਰੱਖੋ ਗਏ 2 ਹੋਰ ਦੇਸੀ ਪਿਸਟਲ ਬ੍ਰਾਮਦ ਕਰਵਾਏ ਹਨ ਅਤੇ ਦੋਸ਼ੀ ਜਿਲਾ ਮੋਹਾਲੀ ਵਿਖੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ ਪਰ ਦੋਸੀ ਨੂੰ ਲਾਲੜੂ ਪੁਲਿਸ ਵੱਲੋਂ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਹੈ । ਜਿਸ ਪਾਸੋ ਮੁਕੱਦਮਾਂ ਸਬੰਧੀ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਪੁੱਛ ਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ,ਦੋਸੀ ਮੁਕੇਸ ਉਕਤ ਦੇ ਪੰਜਾਬ ਵਿਚ ਨਾਮੀ ਗੈਂਗਸਟਰਾ ਨਾਮ ਸਬੰਧ ਹੋਣ ਬਾਰੇ ਅਤੇ ਦੋਸੀ ਮੁਕੇਸ਼ ਨੂੰ ਮਟੌਰ ਵਿਖੇ ਕਮਰਾ ਕਿਰਾਏ ਪਰ ਦਿਵਾਉਣ ਵਾਲੇ ਤੋਂ ਮੋਹਾਲੀ ਵਿਖੇ ਦੋਸ਼ੀ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਗ੍ਰਿਫਤਾਰੀ ਸਬੰਧੀ ਵੇਰਵਾ:

ਮੁਕੇਸ ਕੁਮਾਰ ਪੁੱਤਰ ਅਮ੍ਰਿਤ ਲਾਲ ਵਾਸੀ ਪਿੰਡ ਜਾਬਾ ਜਾਂ ਤਹਿਸੀਲ ਨਿਲੋਖੇੜੀ ਥਾਣਾ ਨਿਲੋਖੇੜੀ ਜਿਲਾ ਕਰਨਾਲ

ਬਰਾਮਦਗੀ :- ਮੌਕਾ ਪਰ ਦੋਸੀ ਕੋਲ ਬਾਮਦ ਹੋਏ ਹਥਿਆਰ

(1) ਇੱਕ ਪਿਸਟਲ 32 ਬੋਰ ( Country made Pistol) ਸਮੇਤ 2 ਮੈਗਜੀਨ, 20 ਜਿੰਦਾ ਕਾਰਤੂਸ 
(2) ਇੱਕ ਪਿਸਟਲ 0.30) ਬੋਰ ( Country made Pistol) ਸਮੇਤ 2 ਮੈਗਜੀਨ 4 ਜਿੰਦਾ ਕਾਰਤੂਸ
ਦੌਰਾਨੇ ਪੁਲਿਸ ਰਿਮਾਂਡ ਦੋਸੀ ਵੱਲੋਂ ਉਸ ਦੇ ਕਿਰਾਏ ਦੇ ਕਮਰੇ ਪਿੰਡ ਮਟੋਰ ਜਿਲ੍ਹਾ ਮੋਹਾਲੀ ਤੋਂ 2 ਹੋਰ ਦੇਸੀ ਪਿਸਟਲ .32 ਬੋਰ ( Country made Pistol) ਸਮੇਤ 2 ਮੈਗਜੀਨ ਬ੍ਰਾਮਦ ਕੀਤੇ ਗਏ ਹਨ

ਕੁੱਲ ਬ੍ਰਾਮਦਗੀ :- 4 ਦੇਸੀ ਪਿਸਟਲ ( Country made Pistol) ਸਮੇਤ 6 ਮੈਗਜੀਨ, 24 ਜਿੰਦਾ ਕਾਰਤੂਸ

No comments:


Wikipedia

Search results

Powered By Blogger