ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 19 ਮਾਰਚ : ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਤਿੰਦਰ ਸਿੰਘ ਜਿਲਾ ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਕਪਤਾਨ ਪੁਲਿਸ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਆਈ. ਪੀ. ਐਸ. ਅਤੇ ਉਪ ਕਪਤਾਨ ਪੁਲਿਸ ਖਰੜ- ਸ਼੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਰਹਿਨੁਮਾਈ ਅਧੀਨ ਇੰਸ: ਦਲਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਿਟੀ ਖਰੜ ਦੀ ਨਿਗਰਾਨੀ ਹੇਠ ਅੰਨਾ ਕਤਲ ਮੁਕੱਦਮਾ ਨੂੰ ਕਰੀਬ 20 ਘੰਟਿਆ ਵਿੱਚ ਟਰੇਸ ਕੀਤਾ ਹੈ। ਜੋ ਕਿ ਮਿਤੀ: 18/03/2021 ਨੂੰ ਵਕਤ ਕਰੀਬ 12:30 ਪੀ ਐਮ ਦੇ ਕਿਸੇ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਲੇਬਰ ਸੈਂਡ ਨੇੜੇ ਖਾਨਪੁਰ ਚੌਕ ਕਿਸੇ ਨਾ ਮਾਲੂਮ ਮੋਨੇ ਨੌਜਵਾਨ ਵਿਅਕਤੀ ਦੀ ਲਾਸ਼ ਪਈ ਹੈ ਜਿਸ ਪਰ ਇੰਸ: ਦਲਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਿਟੀ ਖਰੜ ਵਲੋਂ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜਾ ਜਿੱਥੇ ਇੱਕ ਮੋਨਾ ਵਿਅਕਤੀ ਜਿਸ ਦੀ ਉਮਰ ਕਰੀਬ 34/35 ਸਾਲ ਹੈ ਜਿਸ ਦੇ ਮੂੰਹ ਤੋਂ ਖੁਨ ਅਲੂਦ ਜੰਮਿਆ ਹੋਇਆ ਹੈ ਤੇ ਮੂੰਹ ਤੇ ਕਿਸੇ ਨਾ ਮਾਲੂਮ ਵਿਅਕਤੀ ਵਲੋਂ ਪੱਥਰ ਵਗੈਰਾ ਮਾਰ ਕੇ ਜਬਾੜਾ ਤੋੜਿਆ ਹੋਇਆ ਜਾਪਦਾ ਹੈ ਮੱਥਾ ਟੁੱਟਿਆ ਹੋਇਆ ਹੈ। ਜਿਸ ਤੋਂ ਉਸ ਦਾ ਕਤਲ ਹੋਇਆ। ਜਾਪਦਾ ਹੈ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਮੋਰਚਰੀ ਰੱਖਵਾਈ ਗਈ ਜਿਸ ਤੇ ਮੁਕੱਦਮਾ ਨੰਬਰ 97 ਮਿਤੀ 18/03/2021 ਅ/ਧ 302 ਆਈ. ਪੀ. ਸੀ. ਥਾਣਾ ਸਿਟੀ ਖਰੜ ਬਰਖਿਲਾਫ ਨਾ ਮਾਲੂਮ ਵਿਅਕਤੀ/ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ।
Menu Footer Widget
SBP GROUP
Search This Blog
Total Pageviews
Friday, March 19, 2021
ਕਤਲ ਕੇਸ ਵਿੱਚ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਮੁਕੱਦਮਾ ਦੀ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਮੁੱਖ ਅਫਸਰ ਥਾਣਾ ਨੇ ਮੁਕੱਦਮਾ ਵਾ ਹਾਲਾਤ ਸਬੰਧੀ ਸੀਨੀਅਰ ਅਫਸਰਾਨਬਾਲਾ ਨੂੰ ਜਾਣੂ ਕਰਵਾਇਆ ਗਿਆ ਮੌਕਾ ਪਰ ਫੋਰੈਂਸਿਕ ਟੀਮ ਬੁਲਾਈ ਗਈ ਅਤੇ ਮ੍ਰਿਤਕ ਦੀ ਸ਼ਨਾਖਤ ਲਈ ਸੀ. ਸੀ. ਟੀ. ਵੀ ਫੁਟੇਜ ਦੇਖਣ ਲਈ ਵੱਖ ਵੱਖ ਪੁਲਿਸ ਪਾਰਟੀਆ ਦੀਆ ਟੀਮਾ ਬਣਾ ਕੇ ਰਵਾਨਾ ਕੀਤੀਆ ਗਈਆ ।ਤਫਤੀਸ ਦੋਰਾਨ ਨਾ ਮਾਲੂਮ ਵਿਅਕਤੀ ਦੀ ਸਨਾਖਤ ਅਬੂ ਤਾਲੀਬ ਉਰਫ ਦੁੱਲਾ ਪੁੱਤਰ ਨਾਜੂ ਸ਼ੇਖ ਵਾਸੀ ਪਿੰਡ ਖਾਨਪੁਰ ਜਿਲਾ ਮੋਹਾਲੀ ਜਿਸ ਦੀ ਉਮਰ 35 ਸਾਲ ਹੋਈ ।ਮ੍ਰਿਤਕ ਦੀ ਸਨਾਖਤ ਉਸ ਦੀ ਪਤਨੀ ਪਿੰਕੀ ਨੇ ਕੀਤੀ ।
ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਬੂ ਤਾਲੀਬ ਉਰਫ ਦੁੱਲਾ ਪੁੱਤਰ ਨਾਜੂ ਸ਼ੇਖ ਵਾਸੀ ਪਿੰਡ ਖਾਨਪੁਰ ਜਿਲਾ ਮੋਹਾਲੀ ਦੀ ਪਤਨੀ ਪਿੰਕੀ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਦੇਖਿਆ ਕਿ ਮਿਤੀ 17-3-2021 ਨੂੰ ਉਸ ਦੇ ਘਰਵਾਲੇ ਅਬੂ ਤਾਲੀਬ ਉਰਫ ਦੁੱਲਾ ਉਕਤ ਨੂੰ ਸਿਤਾਗੁਲ ਸੇਖ ਪੁੱਤਰ ਲਾਲ ਗੁਲ ਸੇਖ ਉਮਰ ਕਰੀਬ 20 ਸਾਲ ਪਿੰਡ ਨਤੁਨਤਿਰ ਥਾਣਾ ਲਾਲ ਗੁੱਲਾ ਤਹਿਸੀਲ ਸਦਨ ਨਸੀਬਪੁਰ ਜਿਲਾ ਮੂਰਸ਼ਿੰਦਾਬਾਦ ਪੱਛਮੀ ਬੰਗਾਲ ਹਾਲ ਵਾਸੀ ਝੁੰਗੀਆ ਪਿੰਡ ਖਾਨਪੁਰ ਨਾਲ ਜਾਦੇ ਦੇਖਿਆ । ਜਿਸ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਬੂ ਤਾਲੀਬ ਉਰਫ ਦੁੱਲਾ ਅਤੇ ਸਿਤਾਗੁਲ ਸ਼ੇਖ ਦੋਨਾ ਨੇ ਪਹਿਲਾ ਇਕਠੇ ਸ਼ਬਾਰ ਪੀਤੀ ਜਿਥੇ ਇਹਨਾ ਦੀ ਆਪਸ ਵਿਚ ਬਹਸ ਹੋ ਗਈ ਬਿਹਸ ਦੋਰਾਨ ਦੋਸੀ ਸਿਤਾਗੁਲ ਸੇਖ ਉਕਤ ਨੇ ਸਰਾਬ ਦੇ ਨਸ਼ੇ ਵਿਚ ਉਸ ਨੂੰ ਪੱਥਰਾਂ ਉਪਰ ਸਿੱਟ ਦਿੱਤਾ ਅਤੇ ਪੱਥਰ ਨਾਲ ਉਸ ਨੂੰ ਮਾਰ ਦਿੱਤਾ ।
ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀ ਸਿਤਾਗੁਲ ਸੇਖ ਪੁੱਤਰ ਲਾਲ ਗੁਲ ਸੇਖ ਉਮਰ ਕਰੀਬ 20 ਸਾਲ ਪਿੰਡ ਨਤੁਨਤਿਰ ਥਾਣਾ ਲਾਲ ਗੁੱਲਾ ਤਹਿਸੀਲ ਸਦਨ ਨਸੀਬਪੁਰ ਜਿਲਾ ਮੂਰਸ਼ਿੰਦਾਬਾਦ ਪੱਛਮੀ ਬੰਗਾਲ ਹਾਲ ਵਾਸੀ ਝੁੰਗੀਆ ਪਿੰਡ ਖਾਨਪੁਰ ਦੀ ਮੁਢਲੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਬੂ ਤਾਲੀਬ ਉਰਫ ਦੁੱਲਾ ਪੁੱਤਰ ਨਾਜੂ ਸ਼ੇਖ ਵਾਸੀ ਪਿੰਡ ਖਾਨਪੁਰ ਜਿਲਾ ਮੋਹਾਲੀ ਦੋਸੀ ਸੀਤਾ ਗੁਲ ਸ਼ੇਖ ਉਕਤ ਦੀ ਘਰਵਾਲੀ ਪਰ ਮਾੜੀ ਨਜ਼ਰ ਰੱਖਦਾ ਸੀ ਜਿਸ ਦਾ ਉਸ ਨੂੰ ਪਤਾ ਲੱਗ ਗਿਆ ਸੀ ਮਿਤੀ 17-3-2021 ਨੂੰ ਇਹਨਾ ਦੇ ਘਰ ਕੋਲ ਝੁਗਿਆ ਵਿਚ ਮੰਗਣੀ ਦਾ ਪਰੋਗਰਾਮ ਸੀ ਜਿਸ ਦਾ ਇਸ ਨੇ ਮੌਕੇ ਦਾ ਫਾਇਦਾ ਚੁੱਕ ਕੇ ਉਕਤ ਵਾਰਦਾਤ ਨੂੰ ਇੰਜਾਮ ਦਿੱਤਾ ਹੈ । ਮੁਕੱਦਮਾ ਹਜਾ ਵਿੱਚ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ
Subscribe to:
Post Comments (Atom)
Wikipedia
Search results


No comments:
Post a Comment