ਖਰੜ.ਲਾਂਡਰਾ,ਗੁਰਪ੍ਰੀਤ ਸਿੰਘ ਕਾਂਸਲ 02 ਮਾਰਚ :
ਚੰਡੀਗੜ੍ਹ ਕਾਲਜ ਆਫ ਫਾਰਮਸੀ ਲਾਂਡਰਾ ਵਿਖੇ ਇੱਕ ਮਾਰਚ 2021 ਨੂੰ ਏਆਈਸੀਟੀਈ ਦੇ ਸਹਿਯੋਗ ਨਾਲ ਸ਼ਾਰਟ ਟਰਮ ਟਰੇਨਿੰਗ ਪ੍ਰੋਗਰਾਮ (ਐਸਟੀਟੀਪੀ) ਦੀ ਸ਼ੁਰੂਆਤ ਕੀਤੀ ਗਈ। ਇੱਕ ਹਫਤੇ ਲਈ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ ‘’ਬੇਸਿਕ ਫੰਡਾਮੈਂਟਲਜ਼ ਐਂਡ ਹੈਂਡਸ ਆੱਨ ਟਰੇਨਿੰਗ ਆੱਨ ਸੋਫੀਸਟੀਕੇਟਡ ਇੰਸਟਰੂਮੈਂਟਸ’’ ਵਿਸ਼ੇ ਤੇ ਆਧਾਰਿਤ ਹੈ।ਇਸ ਵਰਕਸ਼ਾਪ ਵਿੱਚ ਵਿਸ਼ਲੇਸ਼ਣਕਾਰੀ ਰਸਾਇਣਾਂ, ਨੈਨੋ ਫਾਰਮੂਲੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਨਾਲ ਸੋਫੀਸਟੀਕੇਟਡ ਯੰਤਰਾਂ ਦੀ ਵਰਤੋਂ ਬਾਰੇ ਚਾਨਣਾ ਪਾਇਆ ਗਿਆ। ਪੋ੍ਗਰਾਮ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਾਰਮਸੀ ਸੰਸਥਾਵਾਂ ਤੋਂ 160 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।
ਕਾਲਜ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਛਪਾਲ ਸਿੰਘ ਧਾਲੀਵਾਲ ਨੇ ਦੀਪ ਜਗਾ ਕੇ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਅਤੇ ਸ਼ਾਮਲ ਹੋਏ ਮਹਿਮਾਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪਹਿਲੇ ਸੈਸ਼ਨ ਵਿੱਚ ਪ੍ਰੋ.ਸਰਨਜੀਤ ਸਿੰਘ ਨੇ ਐਚਪੀਐਲਸੀ: ਫਾਰਮਾਸਇਊਟੀਕਲ ਖੁਰਾਕ ਦੀ ਵਰਤੋਂ ਅਤੇ ਮਹੱਤਵ ਤੇ ਚਰਚਾ ਕੀਤੀ।ਉਨ੍ਹਾਂ ਨੇ ਸੰਸਲੇਸ਼ਣ ਵਿੱਚ ਐਚਪੀਐਲਸੀ ਦੇ ਉਪਯੋਗ ਅਤੇ ਫਾਰਮਾਸਇਊਟੇਕਲ ਖੁਰਾਕ ਦੀ ਪਾਚਕ ਪਦਾਰਥਾਂ ਵਿੱਚ ਪਛਾਣ ਬਾਰੇ ਵਿਚਾਰ ਵਟਾਂਦਰਾ ਕੀਤਾ।ਪ੍ਰੋ ਸਿੰਘ ਐਨਆਈਪੀਈਆਰ ਮੋਹਾਲੀ ਦੇ ਫਾਰਮਾਸਇਊਟੇਕਲ ਵਿਸ਼ਲੇਸ਼ਣ ਦੇ ਖੇਤਰ ਵਿੱਚ ਇੱਕ ਪ੍ਰਸਿੱਧ ਵਿਗਿਆਨਿਕ ਹਨ। ਉਨ੍ਹਾਂ ਨੇ ਪ੍ਰਸਿੱਧ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਖੋਜ ਕਾਰਜਾਂ ਨੂੰ ਪ੍ਰਕਾਸ਼ਿਤ ਕਰਨ ਦੇ ਕਈ ਤਰੀਕਿਆਂ ਤੇ ਵੀ ਚਾਨਣਾ ਪਾਇਆ।

No comments:
Post a Comment