SBP GROUP

SBP GROUP

Search This Blog

Total Pageviews

ਇਕ ਹੋਰ ਵੱਖਰੇ ਕੇਸ ਚ ਲੋੜੀਂਦੇ ਭਗੌੜੇ ਨੂੰ ਜ਼ੀਰਕਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ

ਜ਼ੀਰਕਪੁਰ , ਗੁਰਪ੍ਰੀਤ ਸਿੰਘ ਕਾਂਸਲ 16 ਮਾਰਚ : ਜ਼ੀਰਕਪੁਰ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਲੁੱਟ ਖੋਹ ਕਰਨ ਵਾਲੇ  ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਖੋਹ ਚ ਵਰਤੀ ਸਕੂਟਰੀ ਜੁਪੀਟਰ ਅਤੇ ਖੋਹ ਕੀਤਾ ਮੋਬਾਇਲ ਬ੍ਰਾਮਦ ਕੀਤਾ  ਅਤੇ ਇਕ ਹੋਰ ਵੱਖਰੇ ਕੇਸ ਚ ਲੋੜੀਂਦੇ ਭਗੌੜੇ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ । 


               ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਕੀਤੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਪੀ. (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਆਈ.ਪੀ.ਐਸ, ਅਤੇ ਉਪ ਪੁਲਿਸ ਕਪਤਾਨ  ਸਬ ਡਵੀਜਨ ਜੀਰਕਪੁਰ ਸ਼੍ਰੀ ਅਮਰੋਜ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਜੀਰਕਪੁਰ ਇੰਸਪੈਕਟਰ ਉਂਕਾਰ ਸਿੰਘ ਬਰਾੜ ਦੀ ਯੋਗ ਅਗਵਾਈ ਵਿੱਚ ਸਹਾਇਕ ਥਣੇਦਾਰ ਜਸਵਿੰਦਰ ਸਿੰਘ ਨੇ ਮੁਦਈ ਅੰਕਿਤ ਕੁਮਾਰ ਪੁੱਤਰ ਗੰਗਾ ਪ੍ਰਸ਼ਾਦ ਵਾਸੀ ਪਿੰਡ ਗਣੇਸ਼ ਖੇੜਾ ਥਾਣਾ ਬੈਣੀਗੰਜ ਜਿਲਾ ਹਰਦੋਈ ਯੂ ਪੀ,ਹਾਲ ਵਾਸੀ # 646 ਦਸਮੇਸ ਨਗਰ ਜੀਰਕਪੁਰ ਥਾਣਾ ਜੀਰਕਪੁਰ ਜਿਲਾ ਐਸ ਏ ਐਸ ਨਗਰ ਦਾ ਬਿਆਨ ਤਹਿਰੀਰ ਕਰਕੇ ਮੁਕੱਦਮਾ ਨੰ.101 ਮਿਤੀ 14.03.2021 ਅ/ਧ 379-ਬੀ ਹਿ, ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ । ਸ.ਥ ਜਸਵਿੰਦਰ ਸਿੰਘ ਨੇ ਸਮੇਤ ਮੁਦਈ ਮੁਕੱਦਮਾ ਦੇ ਗਾਜੀਪੁਰ ਲਿੰਕ ਸੜਕ ਨੇੜੇ ਸਰਕਾਰੀ ਸਕੂਲ ਸੁਖਨਾ ਪੁੱਲ ਜੀਰਕਪੁਰ ਮੋਜੂਦ ਸੀ ਤਾ ਮੁਦਈ ਵੱਲੋਂ ਦੋਸੀਆਨ ਉਕਤਾਨ ਦੀ ਸਨਾਖਤ ਕਰਨ ਤੇ ਦੋਸੀਆਨ ਉਕਤਾਨ ਨੂੰ ਗ੍ਰਿਫਤਾਰੀ ਕਰਕੇ ਉਹਨਾਂ ਪਾਸੋ ਵਾਰਦਾਤ ਸਮੇਂ ਵਰਤੀ ਸਕੂਟਰੀ ਜੁਪੀਟਰ ਨੰਬਰ PB-65AL-6261 ਰੰਗ ਚੈਰੀ ਬ੍ਰਾਮਦ ਕੀਤਾ ਅਤੇ ਦੋਸੀਆਨ ਵੱਲੋਂ ਮੁਦਈ ਦਾ ਖੋਹ ਕੀਤਾ ਫੋਨ ਬ੍ਰਾਮਦ ਕੀਤਾ । ਦੋਸੀਆਨ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਡੇਰਾਬਸੀ ਵਿਖੇ ਪੇਸ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸੀਆਨ ਉਕਤਾਨ ਪਾਸੋਂ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਹਨਾ ਨੇ ਹੋਰ ਕਿੱਥੇ-ਕਿੱਥੇ ਚੋਰੀਆ ਕੀਤੀਆ ਹਨ ਉਹਨਾ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਗ੍ਰਿਫਤਾਰ ਕੀਤੇ ਦੋਸੀਆਨ ਉਕਤਾਨ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਵਾਨਾ ਹੈ।
ਗ੍ਰਿਫਤਾਰ ਦੋਸੀ :
1) ਮਹੇਸ ਸਿੰਘ ਪੁੱਤਰ ਗਮਦ ਸਿੰਘ ਵਾਸੀ ਪਿੰਡ ਰਤਨਪੁਰ ਕਲਾਂ ਥਾਣਾ ਪਾਰਵਾੜਾ ਜਿਲਾ ਮੁਰਾਦਾਬਾਦ ਯੂ ਪੀ, ਹਾਲ ਵਾਸੀ ਕਿਰਾਏਦਾਰ ਪੱਪੂ ਪਿੰਡ ਈਸਾਪੁਰ ਥਾਣਾ ਡੇਰਾਬੱਸੀ ਜਿਲਾ ਐਸ ਏ ਐਸ ਨਗਰ ।
2) ਦੇਵਇੰਦਰ ਉਰਫ ਧਰਮਿੰਦਰ ਪੁੱਤਰ ਕੰਵਰਪਾਲ ਵਾਸੀ ਪਿੰਡ ਰਾਮਪੁਰਾ ਥਾਣਾ ਬੈਜੋਈ ਜਿਲਾ ਸੰਭਲ,ਯੂ ਪੀ ਹਾਲ ਵਾਸੀ ਕਿਰਾਏਦਾਰ ਸੈਣੀ ਮੁਹੱਲਾ ਡੇਰਾਬਸੀ ਥਾਣਾ ਡੇਰਾਬਸੀ ਜਿਲਾ ਐਸ ਏ ਐਸ ਨਗਰ।
3) ਰਵੀ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਪਿੰਡ ਰਤਨਪੁਰ ਕਲਾਂ ਥਾਣਾ ਪਾਰਵਾੜਾ ਜਿਲਾ * ਮੁਰਾਦਾਬਾਦ ਯੂ ਪੀ, ਹਾਲ ਵਾਸੀ ਨੇੜੇ ਸੈਣੀ ਭਵਨ ਬਰਵਾਲਾ ਰੋਡ ਡੇਰਾਬਸੀ ਥਾਣਾ ਡੇਰਾਬੱਸੀ ਜ਼ਿਲਾ ਐਸ ਏ ਐਸ ਨਗਰ ।
                   ਉਕਤ ਤੋਂ ਇਲਾਵਾ ਸਹਾਇਕ ਥਣੇਦਾਰ ਹਰਭੇਜ ਸਿੰਘ ਨੇ ਮੁਕੱਦਮਾ ਨੰਬਰ 253 ਮਿਤੀ 02.09.2010 ਅਧੀਨ ਧਾਰਾ 454,380,411 ਆਈ ਪੀ ਸੀ ਥਾਣਾ ਜੀਰਕਪੁਰ ਵਿੱਚ ਮਿਤੀ 16.05.2016 ਤੋਂ ਮਾਨਯੋਗ ਅਦਾਲਤ ਡੇਰਾਬੱਸੀ ਤੋਂ ਭਗੋੜਾ ਚੱਲ ਰਹੇ ਦੋਸੀ ਯੋਗੇਸ਼ ਸ਼ਰਮਾ ਪੁੱਤਰ ਪ੍ਰੇਮ ਨਾਥ ਸਰਮਾ ਵਾਸੀ ਮਕਾਨ ਨੰਬਰ 203 ਗੋਬਿੰਦ ਵਿਹਾਰ ਬਲਟਾਣਾ ਥਾਣਾ ਜੀਰਕਪੁਰ ਜਿਲ੍ਹਾ ਐਸ ਏ ਐਸ ਨਗਰ ਨੂੰ ਮਿਤੀ 14.03.2021 ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਡੇਰਾਬੱਸੀ ਪੇਸ ਕੀਤਾ ।

No comments:


Wikipedia

Search results

Powered By Blogger