ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 01 ਮਾਰਚ :ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕਿਸਾਨ ਸ਼੍ਰੀ ਸੁਰਜੀਤ ਸਿੰਘ ਪਿੰਡ ਤੰਗੋਰੀ ਵਿਖੇ ਇੱਕ ਰੋਜਾ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਲਗਾਈ ਗਈ। ਇਸ ਮੌਕੇ ਜਿਲ੍ਹਾ ਐਸ.ਏ.ਐਸ.ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਰਹੇਜਾ ਵੱਲੋਂ ਦੱਸਿਆ ਕਿ ਸ਼੍ਰੀ ਸੁਰਜੀਤ ਸਿੰਘ ਵੱਲੋਂ ਸਮੁੱਚਾ ਖੇਤੀ ਅਧੀਨ ਰਕਬਾ ਆਰਗੈਨਿਕ ਫਾਰਮਿੰਗ ਹੇਠ ਲਿਆਉਂਦਾ ਗਿਆ ਹੈ।
ਕਿਸਾਨ ਵੱਲੋਂ ਪਿਛਲੇ 8-10 ਸਾਲਾਂ ਤੋਂ ਪੁਰਾਣੀ ਲੱਸੀ ਵਿਚ ਤਾਂਬੇ ਦੀ ਧਾਤ ਅਤੇ ਲੋਹੇ ਦੀਆਂ ਕਿਲਾਂ ਪਾ ਕੇ ਸੂਖਮ ਤੱਤਾਂ ਦੇ ਨਾਲ-ਨਾਲ, ਅੱਕ, ਧਧੂਰਾ, ਨਿੰਮ ਆਦਿ ਨਾਲ ਆਰਗੈਨਿਕ ਉਲੀਨਾਸ਼ਕ ਤੇ ਕੀਟਨਾਸ਼ਕ ਤਿਆਰ ਕਰਕੇ ਹੋਏ ਖੇਤਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੇ ਡੀਕੰਪੋਜਰ ਨੂੰ ਵਧਾ ਕੇ ਟਿਉੂਬਵੈਲ ਰਾਹੀਂ ਸਮੁੱਚੇ ਖੇਤਾਂ ਨੂੰ ਖਾਲੀਆਂ ਰਾਹੀਂ ਦਿੱਤਾ ਜਾਂਦਾ ਹੈ।
No comments:
Post a Comment