ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 01 ਮਾਰਚ :
ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਅਵੈਧ ਹਥਿਆਰ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਡਾਕਟਰ ਰਵਜੌਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ
ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 26/02/2021 ਨੂੰ ਦੋਰਾਨੇ ਗਸਤ ਪੁਲਿਸ ਪਾਰਟੀ ਸਰਕਾਰੀ ਸਕੂਲ ਲਾਲੜੂ ਸਲਿੱਪ ਰੋਡ ਲਾਲੜੂ ਮੋਜੂਦ ਸੀ ਤਾਂ ਇੱਕ ਵਿਅਕਤੀ ਲਾਲਤੂ ਤੋਂ ਆਈ ਟੀ ਆਈ ਵੱਲ ਨੂੰ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਘਬਰਾ ਕੇ ਪਿਛੇ ਨੂੰ ਮੁੜਨ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਕਾਬੂ ਕੀਤੇ ਨੌਜਵਾਨ ਤੋਂ ਉਸ ਦਾ ਨਾਮ ਪਤਾ ਪੁਛਿਆ ਗਿਆ ਜਿਸ ਨੇ ਆਪਣਾ ਨਾਮ ਵਿਜੈ ਕੁੰਡੂ ਪੁੱਤਰ ਰਮੇਸ ਕੁੰਡੂ ਵਾਸੀ ਮਕਾਨ ਨੂੰ 754/34 ਗਲੀ ਨੰ: 6 ਸ਼ੀਤਲ ਨਗਰ ਰੋਹਤਕ, ਹਰਿਆਣਾ ਹਾਲ ਵਾਸੀ ਮਕਾਨ ਨੂੰ 700 ਸੈਕਟਰ 20/ਏ ਚੰਡੀਗੜ੍ਹ ਦੱਸਿਆ ਜਿਸ ਦੀ ਕਰਨੇ ਪਰ ਉਸ ਦੇ ਡੱਬ ਵਿਚੋਂ ਇੱਕ ਦੇਸੀ ਪਿਸਟਲ 32 ਬੋਰ (Country made Pistol) ਜਿਸ ਵਿਚ 2 ਜਿੰਦਾ ਕਾਰਤੂਸ ਲੋਡ ਸਨ, ਬ੍ਰਾਮਦ ਹੋਏ ਜਿਸ ਖਿਲਾਫ ਮੁਕੱਦਮਾ ਨੇ 35 ਮਿਤੀ 26/02/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਤੇ ਮੁਕੱਦਮਾ ਹਜਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਮਿਤੀ 27/02/2021 ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੋਸੀ ਨੇ ਆਪਣੀ ਪੁੱਛ ਗਿੱਛ ਵਿਚ ਦੇਸੀ ਪਿਸਟਲ ( Country made Pistol) ਦਿੱਲੀ ਤੋਂ ਕਿਸੇ ਵਿਅਕਤੀ ਕੋਲੋਂ ਖਰੀਦ ਕਰਕੇ ਲੈ ਕੇ ਆਉਣ ਦੀ ਗੱਲ ਸਵੀਕਾਰ ਕੀਤੀ ਹੈ ਜੋ ਇਹ ਪਿਸਟਲ ਦੋਸ਼ੀ ਵੱਲੋਂ ਇਲਾਕਾ ਵਿਚ ਦਹਿਸਤ ਬਣਾਉਣ ਲਈ ਇਹ ਨਜਾਇਜ ਅਸਲਾ ਲੈ ਕੇ ਜਾ ਰਿਹਾ ਸੀ ਦੋਸੀ ਬ੍ਰਾਮਦਾ ਅਸਲੇ ਨਾਲ ਕਿਸੇ ਵੀ ਪ੍ਰਕਾਰ ਦੀ ਮਾੜੀ ਘਟਨਾ ਨੂੰ ਅੰਜਾਮ ਦੇ ਸਕਦਾ ਸੀ ਜਿਸ ਨੂੰ ਪਹਿਲਾ ਅਜਿਹਾ ਕਰਨ ਤੋਂ ਪਹਿਲਾਂ ਹੀ ਕਾਬੂ ਕੀਤਾ ਗਿਆ ਹੈ । ਦੋਸ਼ੀ ਅੱਜ ਕੱਲ ਕਿਸ਼ਨਗੜ੍ਹ ਵਿਖੇ ਮੈਡੀਕਲ ਸਟੋਰ ਤੇ ਕੰਮ ਕਰ ਰਿਹਾ ਸੀ ਜੋ ਬੀ ਫਾਰਮੈਂਸੀ ਪਾਸ ਹੈ ਦੋਸੀ ਪਾਸੋਂ ਮੁਕੱਦਮਾ ਸਬੰਧੀ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਪੁੱਛ ਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ , ਮੁਕੱਦਮਾ ਦੀ ਤਫਤੀਸ ਜਾਰੀ ਹੈ। ਗ੍ਰਿਫਤਾਰੀ ਸਬੰਧੀ ਵੇਰਵਾ:
1. ਵਿਜੇ ਕੁੰਡੂ ਪੁੱਤਰ ਰਮੇਸ ਕੁੰਡੂ ਵਾਸੀ ਮਕਾਨ ਨੂੰ 754/34 ਗਲੀ ਨੂੰ 6 ਸ਼ੀਤਲ ਨਗਰ ਰੋਹਤਕ ਹਰਿਆਣਾ ਹਾਲ ਵਾਸੀ ਮਕਾਨ ਨੰ 700 ਸੈਕਟਰ 20/ਏ ਚੰਡੀਗੜ੍ਹ।
ਬਰਾਮਦਗੀ :
2,ਇੱਕ ਦੇਸੀ ਪਿਸਟਲ .32 ਬੌਰ ( Country made Pistol) ਸਮੇਤ 2 ਜਿੰਦਾ ਕਾਰਤੂਸ
No comments:
Post a Comment