ਗੜ੍ਹਸ਼ੰਕਰ, ਗੁਰਪ੍ਰੀਤ ਸਿੰਘ ਕਾਂਸਲ 08 ਮਾਰਚ :
ਗੜ੍ਹਸ਼ੰਕਰ ਵਿੱਚ ਅਪ੍ਰੈਲ ਮਹੀਨੇ ਹੋਣ ਵਾਲੇ ਪੰਜਾਬ ਰਾਜ ਪੱਧਰੀ ਇੰਨਡੋਰ ਕ੍ਰਿਕੇਟ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਸੰਬੰਧੀ ਟੂਰਨਾਮੈਂਟ ਕਮੇਟੀ ਦੀ ਮੀਟਿੰਗ ਹੋਈ। ਸਰਦਾਰ ਸਤਪਾਲ ਸਿੰਘ ਜੀ ਦੀ ਨੁਮਾਇੰਦਗੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਬਾਰੇ ਚਰਚਾ ਕੀਤੀ ਗਈ। ਟੂਰਨਾਮੈਂਟ ਨੂੰ ਸੁਚਾਰੂ ਅਤੇ ਨਿਰਪੱਖ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਦੇ ਗਠਨ ਜਿਸ ਵਿਚ ਵਿਸ਼ੇਸ਼ ਤੌਰ ਤੇ ਰੈਫਰੀ ਅਤੇ ਕੋਚਾਂ ਦੀ ਟੈਕਨੀਕਲ ਕਮੇਟੀ, ਮਹਿਮਾਨਾਂ ਅਤੇ ਖਿਡਾਰੀਆਂ ਲਈ ਸੁਆਗਤੀ ਕਮੇਟੀ, ਖਿਡਾਰੀਆਂ ਲਈ ਸੁਰੱਖਿਆ ਕਮੇਟੀ ਅਤੇ ਟੂਰਨਾਮੈਂਟ ਦੋਰਾਨ ਮੈਡੀਕਲ ਸਹਾਇਤਾ ਉਪਲੱਬਧ ਕਰਵਾਉਣ ਤੇ ਵਿਸ਼ੇਸ਼ ਚਰਚਾ ਕੀਤੀ ਗਈ।
ਟੂਰਨਾਮੈਂਟ ਡਾਇਰੈਕਟਰ ਸ਼੍ਰੀ ਕਮਲ ਕਿਸ਼ੋਰ ਨੂਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ ਮਹੀਨੇ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖੋ-ਵੱਖ ਜਿਲਿਆਂ ਤੋਂ ਭਾਗ ਲੈਣ ਲਈ ਵੱਖ ਵੱਖ ਉਮਰ ਅੰਡਰ-14, ਅੰਡਰ-17, ਅਤੇ ਸੀਨੀਅਰ ਵਰਗ ਦੀਆਂ ਟੀਮਾਂ ਭਾਗ ਲੈਣਗੀਆਂ।
ਇਸ ਮੀਟਿੰਗ ਵਿੱਚ ਐਕਸ਼ਨ ਇੰਨਡੋਰ ਕ੍ਰਿਕੇਟ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਨੂਰੀ, ਬਾਬਾ ਸਰਦਾਰ ਸਤਪਾਲ ਸਿੰਘ, ਨੈਸ਼ਨਲ ਕ੍ਰਿਕੇਟ ਖਿਡਾਰੀ ਅਜੇ ਕੁਮਾਰ ਰਾਠੌਰ, ਨੈਸ਼ਨਲ ਕ੍ਰਿਕੇਟ ਖਿਡਾਰੀ ਪਾਲੀ ਬਰਲਾ, ਜਸਵਿੰਦਰ ਸਿੰਘ ਲੋਈ, ਅੰਤਰਰਾਸ਼ਟਰੀ ਖਿਡਾਰੀ ਜਤਿੰਦਰ ਕੁਮਾਰ, ਇੰਦਰਜੀਤ ਸਿੰਘ, ਡਾਕਟਰ ਵਿਕਰਾਂਤ ਵਰਮਾ ਫਿਜਿਓਥਰੈਪੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ
No comments:
Post a Comment