ਮੋਹਾਲੀ, ਗੁਰਪ੍ਰੀਤ ਸਿੰਘ ਕਾਂਸਲ 17 ਮਾਰਚ : ਨਗਰ ਨਿਗਮ ਮੋਹਾਲੀ ਦੇ ਨਵ-ਨਿਯੁਕਤ ਕਾਂਗਰਸੀ ਕੌਂਸਲਰ ਬੀਬੀ ਬਲਜੀਤ ਕੌਰ ਵੱਲੋ ਅੱਜ ਫੇਜ਼ 5 ਸਥਿਤ ਰਾਮਲੀਲਾ ਗਰਾਉਂਡ ਵਿਖੇ ਲੋਕ ਭਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਸਿਹਤ ਅਤੇ ਕਿਰਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਸ਼ੁਰੂ ਕਰਵਾਈ ਗਈ ‘ਲੋਕ ਭਲਾਈ ਬੱਸ’ ਰਾਹੀਂ ਵਾਰਡ ਦੇ ਯੋਗ ਲਾਭਪਾਤਰੀਆਂ ਦੇ ਲੋਕ ਭਲਾਈ ਸਕੀਮਾਂ ਦੇ ਫਾਰਮ ਭਰਵਾਏ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਹਲਕਾ ਮੋਹਾਲੀ ਦੇ ਲੋਕਾਂ ਲਈ ਸਿਹਤ ਤੇ ਕਿਰਤ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੋਕ ਭਲਾਈ ਬੱਸ ਇੱਕ ਅਨੂਠੀ ਪਹਿਲ ਹੈ ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਲਗਾਏ ਗਏ ਇਸ ਕੈਂਪ ਵਿੱਚ ਯੋਗ ਲਾਭਪਾਤਰੀਆਂ ਦੇ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਨੀਲੇ ਕਾਰਡ, ਲੇਬਰ ਕਾਰਡ ਅਤੇ ਸਿਹਤ ਸਕੀਮਾਂ ਦੇ ਕਾਰਡ ਬਣਵਾਉਣ ਲਈ ਆਨਲਾਈਨ ਫਾਰਮ ਭਰਵਾਏ ਗਏ।
ਕੌਂਸਲਰ ਬਲਜੀਤ ਕੌਰ ਨੇ ਕਿਹਾ ਕਿ ਇਹ ਬੱਸ ਮੋਹਾਲੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਅਤੇ ਪਿੰਡਾਂ ਵਿੱਚ ਜਾ ਰਹੀ ਹੈ ਜਿੱਥੇ ਕਿ ਬੱਸ ਵਿੱਚ ਤਾਇਨਾਤ ਸਟਾਫ਼ ਵੱਲੋਂ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦੇ ਆਨਲਾਈਨ ਫਾਰਮ ਮੁਫ਼ਤ ਭਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਅਜਿਹੇ ਕੰਮਾਂ ਕਾਰਾਂ ਲਈ ਕਿਤੇ ਚੱਲ ਕੇ ਨਹੀਂ ਜਾਣਾ ਨਹੀਂ ਪੈਂਦਾ। ਬੱਸ ਵਿੱਚ ਬਕਾਇਦਾ ਕੰਪਿਊਟਰ ਅਤੇ ਇੰਟਰਨੈਟ ਰਾਹੀਂ ਲੋਕਾਂ ਨੂੰ ਇਨ੍ਹਾਂ ਸੁਵਿਧਾਵਾਂ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਇਸ ਨਾਲ ਖਾਸ ਕਰਕੇ ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਦਾ ਸਮਾਂ ਬਚਦਾ ਹੈ ਅਤੇ ਇੱਧਰ ਉੱਧਰ ਕਿਰਾਏ ਖਰਚ ਕਰਕੇ ਆਉਣ ਜਾਣ ਅਤੇ ਪ੍ਰਾਈਵੇਟ ਸਾਈਬਰ ਕੈਫਿਆਂ ਵਿੱਚ ਜਾ ਕੇ ਲੱਗਣ ਵਾਲੇ ਪੈਸੇ ਵੀ ਬਚਦੇ ਹਨ।
No comments:
Post a Comment