ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 17 ਮਾਰਚ : ਪੰਜਾਬ ਸਰਕਾਰ ਦੁਆਰਾ ਘਰ ਘਰ ਰੋਜ਼ਗਾਰ ਸਕੀਮ ਤਹਿਤ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਿਲ੍ਹਾਂ ਮੋਹਾਲੀ ਵਿਖੇ 7ਵਾਂ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਮੈਗਾ ਰੋਜ਼ਗਾਰ ਮੇਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਹਰਪ੍ਰੀਤ ਬਰਾੜ, ਜਿਲ੍ਹਾ ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਹ ਮੇਲੇ ਜਿਲ੍ਹਾ ਮੋਹਾਲੀ ਵਿੱਚ ਮਿਤੀ 22-04-2021 ਤੋਂ 30-04-2021 ਤੱਕ ਲਗਾਏ ਜਾ ਰਹੇ ਹਨ ਅਤੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੇਰੋਜ਼ਗਾਰ ਨੌਜਵਾਨ ਨੌਕਰੀਆਂ ਹਾਸਿਲ ਕਰਨ ਲਈ ਆਪਣਾ ਨਾਮ www.pgrkam.com ਤੇ ਰਜਿਸਟਰ ਕਰਨ। ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਣਾ ਨਾਮ ਪੋਰਟਲ ਤੇ ਦਰਜ ਕਰਨ ਉਪਰੰਤ ਹਾਲ ਟਿਕਟ ਜਨਰੇਟ ਹੋਵੇਗੀ ਅਤੇ ਉਹ ਉਮੀਦਵਾਰ ਪੰਜ ਕੰਪਨੀਆਂ ਵਿੱਚ ਇੰਟਰਵਿਊ ਦੇ ਸਕਦਾ ਹੈ।
ਇਹ ਮੇਲੇ ਮਿਤੀ 22-04-2021 ਨੂੰ ਸਰਕਾਰੀ ਕਾਲਜ, ਫੇਸ-6, ਮਿਤੀ 23-04-2021 ਨੂੰ ਰਾਇਤ ਬਾਹਰਾ ਕਾਲਜ, ਮਿਤੀ 26-04-2021 ਨੂੰ ਸਰਕਾਰੀ ਕਾਲਜ ਡੇਰਾਬੱਸੀ, ਮਿਤੀ 28-04-2021 ਨੂੰ ਖਾਲਸਾ ਕਾਲਜ 3-ਏ ਅਤੇ ਮਿਤੀ 30-04-2021 ਨੂੰ ਚੰਡੀਗੜ੍ਹ ਗਰੁੱਪ ਆਫ਼ ਕਾਲਜ ਲਾਂਡਰਾ ਵਿਖੇ ਲਗਾਏ ਜਾ ਰਹੇ ਹਨ। ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਜਿਲ੍ਹੇ ਦੀਆਂ ਨਾਮੀ ਕੰਪਨੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ ਜਿਵੇਂ ਕਿ ਐਕਸਿਸ ਬੈੱਕ, ਆਈ.ਸੀ.ਆਈ ਬੈਂਕ, ਮਾਰੂਤੀ ਸੁਜ਼ੂਕੀ ਅਤੇ ਐਮਾਜ਼ੋਨ ਆਦਿ। ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜਵਾਨ ਹਿੱਸਾ ਲੈ ਕੇ ਨੌਕਰੀਆਂ ਹਾਸਿਲ ਕਰਨ।
No comments:
Post a Comment