Monday, April 12, 2021

ਅੰਬੇਦਕਰ ਜੈਅੰਤੀ ਸਬੰਧੀ ਆਨਲਾਈਨ ਕੁਇਜ਼ 14 ਅਪ੍ਰੈਲ ਨੂੰ

 ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 12 ਅਪ੍ਰੈਲ : ਮੁੱਖ ਚੋਣ ਅਫ਼ਸਰ ਪੰਜਾਬ  ਵਲੋਂ ਅੰਬੇਦਕਰ ਜੈਅੰਤੀ  ਮੌਕੇ 'ਤੇ ਮਿਤੀ 14.04. 2021 ਨੂੰ ਸ਼ਾਮ ਦੇ 04:00 ਵਜੇ ਆਨਲਾਈਨ ਕੁਇਜ਼ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਪੰਜਾਬ ਦੇ ਸਾਰੇ ਨਾਗਰਿਕ ਹਿੱਸਾ ਲੈ ਸਕਦੇ ਹਨ।


ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਕੁਇਜ਼ ਵਿੱਚ 'ਸੰਵਿਧਾਨ ਅਧਾਰਤ ਲੋਕਤੰਤਰ' ਮੁਹਿੰਮ ਦੇ ਦੂਜੇ ਪੜਾਅ ਅਧੀਨ ਸਾਂਝੇ ਕੀਤੇ ਗਏ 9 ਲੇਖਾਂ ਅਤੇ ਡਾ. ਬੀ. ਆਰ. ਅੰਬੇਦਕਰ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ।  

          
ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸਾਂਝੇ ਕੀਤੇ ਜਾਣ ਵਾਲੇ 9 ਲੇਖਾਂ ਦੇ ਲਿੰਕ CEO Punjab ਦੇ Facebook page ਤੇ ਸਾਂਝੇ ਕੀਤੇ ਗਏ ਹਨ। ਇਸ ਮੁਕਾਬਲੇ ਵਿੱਚ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਮੁਕਾਬਲੇ ਦਾ ਲਿੰਕ https://www.facebook.com/TheCEOPunjab ਉੱਤੇ ਬਾਅਦ ਦੁਪਹਿਰ 3:50 ਵਜੇ ਸਾਂਝਾ ਕੀਤਾ ਜਾਵੇਗਾ।  

ਇਸ ਮੁਕਾਬਲੇ ਦੇ ਜੇਤੂਆਂ ਨੂੰ ਨਗਦ ਇਨਾਮ 1500/- ਰੁਪਏ ਪਹਿਲਾ ਇਨਾਮ, 1200/- ਰੁਪਏ ਦੁਜਾ ਇਨਾਮ ਅਤੇ 1000/- ਰੁਪਏ ਤੀਜਾ ਇਨਾਮ ਅਤੇ ਪ੍ਰਮਾਣ-ਪੱਤਰ ਦਿੱਤੇ ਜਾਣਗੇ। ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਸਿਸਟਮ ਰਾਹੀਂ ਕੀਤੀ ਜਾਵੇਗੀ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger