Friday, April 30, 2021

ਊਸ਼ਾ ਯਾਰਨ, ਡੇਰਾਬੱਸੀ ਨੂੰ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ

 ਡੇਰਾਬੱਸੀ,ਐਸ.ਏ.ਐਸ ਨਗਰ, 30 ਅਪ੍ਰੈਲ : ਊਸ਼ਾ ਯਾਰਨ, ਡੇਰਾਬੱਸੀ ਵਿਖੇ ਕੋਵਿਡ-19 ਦੇ 22 ਪੋਜਟਿਵ ਕੇਸ ਆਏ ਹਨ, ਜਿਸ ਲਈ ਇਸ ਏਰੀਆ ਨੂੰ ਜ਼ਿਲ੍ਹਾ ਮੈਜਿਟਰੇਟ ਗਿਰੀਸ਼ ਦਯਾਲਨ ਵੱਲੋਂ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ ਕਰਦਿਆਂ ਹਿਦਾਇਤ ਕੀਤੀ ਗਈ ਹੈ ਕਿ ਸਿਵਲ ਸਰਜਨ ਇਸ ਏਰੀਆ ਵਿੱਚ ਇਸ ਬਿਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਸਮੇਂ ਸਮੇਂ ਤੇ ਚੈੱਕਅਪ ਕਰਨਗੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਡਵਾਈਜਰੀ ਅਨੁਸਾਰ ਕਾਰਵਾਈ ਕਰਨਗੇ.



ਹੁਕਮਾਂ ਅਨੁਸਾਰ ਜਿਹੜੇ ਵਿਅਕਤੀ ਇਸ ਏਰੀਆ ਵਿੱਚ ਜਰੂਰੀ ਵਸਤਾਂ ਦਾ ਸਪਲਾਈ ਕਰਨਗੇ, ਉਹ ਆਪਣਾ ਸਨਾਖਤੀ ਕਾਰਡ ਦਿਖਾਕੇ ਇਸ ਏਰੀਆ ਵਿੱਚ ਆ ਸਕਦੇ ਹਨ,ਪੁਲਿਸ ਇਸ ਏਰੀਆ ਵਿੱਚ ਬਣਦੇ ਸੁਰੱਖਿਆ ਦਾ ਪ੍ਰਬੰਧ ਕਰੇਗੀ ਅਤੇ ਉਪ ਮੰਡਲ ਮੈਜਿਸਟਰੇਟ, ਡੇਰਾਬੱਸੀ ਇਸ ਏਰੀਆ ਵਿੱਚ ਓਵਰਆਲ ਸੁਪਰਵੀਜਨ ਕਰਨਗੇ। ਇਸ ਤੋਂ ਇਲਾਵਾ ਕਾਰਜ ਸਾਧਕ ਅਫਸਰ, ਨਗਰ ਕੋਂਸਲ, ਡੇਰਾਬੱਸੀ ਇਸ ਏਰੀਆ ਵਿੱਚ ਫੋਗਿੰਗ ਕਰਵਾਉਣਾ ਯਕੀਨੀ ਬਣਾਉਣਗੇ।
ਇਹ ਹੁਕਮ ਤੁਰੰਤ ਲਾਗੂ ਹੋਣਗੇ।



No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger