Friday, April 30, 2021

ਸਕਾਈਨੈਟ ਇਨਕਲੇਵ, ਜੀਰਕਪੁਰ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ

ਜੀਰਕਪੁਰ, ਐਸ.ਏ.ਐਸ ਨਗਰ, 30 ਅਪ੍ਰੈਲ : ਸਕਾਈਨੈਟ ਇਨਕਲੇਵ, ਸਬ ਤਹਿਸੀਲ, ਜੀਰਕਪੁਰ  ਵਿਖੇ ਕੋਵਿਡ-19 ਦੇ 11 ਪੋਜਟਿਵ ਕੇਸ ਆਏ ਹਨ,  ਜਿਸ ਲਈ ਇਸ ਏਰੀਆ ਨੂੰ ਜ਼ਿਲ੍ਹਾ ਮੈਜਿਟਰੇਟ ਗਿਰੀਸ਼ ਦਯਾਲਨ ਵੱਲੋਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ ਕਰਦਿਆਂ ਹਿਦਾਇਤ ਕੀਤੀ ਗਈ ਹੈ ਕਿ ਸਿਵਲ ਸਰਜਨ ਇਸ ਏਰੀਆ ਵਿੱਚ ਇਸ ਬਿਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਸਮੇਂ ਸਮੇਂ ਤੇ ਚੈੱਕਅਪ ਕਰਨਗੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਡਵਾਈਜਰੀ ਅਨੁਸਾਰ ਕਾਰਵਾਈ ਕਰਨਗੇ.



ਹੁਕਮਾਂ ਅਨੁਸਾਰ ਜਿਹੜੇ ਵਿਅਕਤੀ ਇਸ ਏਰੀਆ ਵਿੱਚ ਜਰੂਰੀ ਵਸਤਾਂ ਦਾ ਸਪਲਾਈ ਕਰਨਗੇ, ਉਹ ਆਪਣਾ ਸਨਾਖਤੀ ਕਾਰਡ ਦਿਖਾਕੇ ਇਸ ਏਰੀਆ ਵਿੱਚ ਆ ਸਕਦੇ ਹਨ,ਪੁਲਿਸ ਇਸ ਏਰੀਆ ਵਿੱਚ ਬਣਦੇ ਸੁਰੱਖਿਆ ਦਾ ਪ੍ਰਬੰਧ ਕਰੇਗੀ ਅਤੇ ਉਪ ਮੰਡਲ ਮੈਜਿਸਟਰੇਟ, ਡੇਰਾਬੱਸੀ ਇਸ ਏਰੀਆ ਵਿੱਚ ਓਵਰਆਲ ਸੁਪਰਵੀਜਨ ਕਰਨਗੇ।
ਇਸ ਤੋਂ ਇਲਾਵਾ ਕਾਰਜ ਸਾਧਕ ਅਫਸਰ, ਨਗਰ ਕੋਂਸਲ, ਜੀਰਕਪੁਰ ਇਸ ਏਰੀਆ ਵਿੱਚ ਫੋਗਿੰਗ ਕਰਵਾਉਣਾ ਯਕੀਨੀ ਬਣਾਉਣਗੇ।
ਇਹ ਹੁਕਮ ਤੁਰੰਤ ਲਾਗੂ ਹੋਣਗੇ।



No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger