ਖਰੜ, 27 ਜੁਲਾਈ : ਜਗਮੋਹਨ ਸਿੰਘ ਕੰਗ, ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਮੰਤਰੀ ਪੰਜਾਬ, ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆਂ ਕਿ ਅੱਜ ਮੈਨੂੰ ਬੇਹੱਦ ਖੁਸ਼ੀ ਹੋਈ ਜਦੋਂ ਮੇਰੀ ਲੰਬੀ ਜਦੋਂ ਜਹਿਦ/ਸੰਘਰਸ਼ ਤੋਂ ਬਾਅਦ, ਯਾਨਿ ਕਿ ਕਜੌਲੀ ਵਾਟਰ ਵਰਕਸ ਤੋਂ ਮਿਊਂਸੀਪਲ ਕਮੇਟੀ ਖਰੜ ਨੂੰ ਪੀਣ ਵਾਲਾ ਪਾਣੀ ਦਵਾਉਂਣ ਵਿੱਚ ਸਫਲਤਾ ਮਿਲੀ ਹੈ। ਸਾਰਾ ਸ਼ਹਿਰ ਜਾਣਦਾ ਹੈ, ਕਿ ਮੈਂ ਇਸ ਲਈ ਵਚਨਬੱਧ ਸੀ ਅਤੇ ਮੇਰੀਆਂ ਬਾਰ—ਬਾਰ/ਨਿਰੰਤਰ ਕੋਸ਼ਿਸ਼ਾਂ ਚੱਲਦੀਆਂ ਆ ਰਹੀਆਂ ਸਨ। ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਵਾਉਣ ਬਾਰੇ ਕੇਂਦਰ/ਬੀ.ਐਮ.ਐਲ., ਗਮਾਡਾ ਅਤੇ ਸਥਾਨਕ ਸਰਕਾਰਾਂ ਦੇ ਤਾਲਮੇਲ ਕਰਵਾਉਣ ਉਪਰੰਤ ਸਹਿਮਤੀ ਕਰਕੇ ਫੈਸਲਾ ਕੀਤਾ ਗਿਆ ਹੈ, ਕਿ ਜੋਂ ਕਜੌਲੀ ਵਾਟਰ ਵਰਕਸ ਤੋਂ ਮੋਹਾਲੀ/ਚੰਡੀਗੜ੍ਹ ਨੂੰ ਨਵੀਂ ਪੀਣ ਵਾਲੇ ਪਾਣੀ ਦੀ ਪਾਇਲ ਲਾਈਨ ਆ ਰਹੀ ਹੈ, ਉਸ ਵਿੱਚੋਂ ਮਿਊਂਸੀਪਲ ਕਮੇਟੀ/ਸ਼ਹਿਰ ਖਰੜ ਲਈ 5 ਝਭਣ (Million Gallon per day) ਅਤੇ ਮੋਰਿੰਡੇ ਸ਼ਹਿਰ ਨੂੰ 1 ਝਭਣ (ਝਜllਜਰਅ ਭ਼llਰਅ ਬਕਗ ਦ਼ਖ) ਪੀਣ ਵਾਲੇ ਪਾਣੀ ਦੀ ਸਪਲਾਈ ਸ਼ਹਿਰਾਂ ਨੂੰ ਦਿੱਤੀ ਜਾਵੇਗੀ।
ਇਸ ਸਪਲਾਈ ਨੂੰ ਦੇਣ ਲਈ ਪਿੰਡ ਜੰਡਪੁਰ ਵਿਖੇ ਮਿਊਂਸੀਪਲ ਕਮੇਟੀ ਖਰੜ ਦੀ ਉਪਲਬੱਧ 6 ਏਕੜ ਜਮੀਨ ਵਿਖੇ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। ਅਤੇ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਸ਼ਹਿਰ ਦੇ ਵੱਖ—ਵੱਖ ਏਰੀਏ ਵਿੱਚ ਓ.ਐਚ.ਐਸ.ਆਰ. (Overhead Service Reservoir) ਦੇ ਨਾਲ ਇਹ ਪਾਣੀ ਸ਼ਹਿਰ ਵਿੱਚ ਪੀਣ ਲਈ ਵਰਤੋਂ ਵਿੱਚ ਲਿਆਉਂਦਾ ਜਾਵੇਗਾ। ਇਸ ਪ੍ਰੋਜੈਕਟ ਤੇ ਤਕਰੀਬਨ 15 ਕਰੋੜ ਦੀ ਲਾਗਤ ਆਵੇਗੀ ਅਤੇ ਸ਼ਹਿਰ ਵਿੱਚ ਵੱਖ—ਵੱਖ ਮੌਜੂਦਾ ਟਿਊਬਵੈੱਲਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਸਪਲਾਈ ਦੀਆਂ ਲਾਈਨਾਂ ਨੂੰ ਜੋੜਣ ਲਈ, ਲੋੜੀਂਦੀ ਕਾਰਵਾਈ ਵੀ ਤਰੁੰਤ ਕੀਤੀ ਜਾਵੇਗੀ। ਇਸ ਮੌਕੇ ਸ. ਕੰਗ ਨੇ ਵਿਸ਼ਵਾਸ਼ ਦਿਵਾਇਆ ਕਿ ਮੈਂ ਹਰ ਪੱਧਰ ਤੇ ਕੋਸ਼ਿਸ਼ ਕਰਕੇ ਇਸ ਪ੍ਰੋਜੈਕਟ ਨੂੰ ਮਿਤੀਬੱਧ ਤਰੀਕੇ ਨਾਲ ਸਿਰੇ ਚੜਾਵਾਵਾਂਗਾ।
ਮੈਨੂੰ ਮਾਣ ਹੈ, ਕਿ ਜਦੋਂ ਮੈਂ 2012 ਤੋਂ 2107 ਤੱਕ ਖਰੜ ਦਾ ਐਮ.ਐਲ.ਏ. ਸੀ, ਉੱਦੋਂ ਮੈਂ 06—09—2013 ਨੂੰ ਖਰੜ ਸ਼ਹਿਰ ਲਈ ਕਜੌਲੀ ਵਾਟਰ ਵਰਕਸ ਪਾਈਪ ਲਾਈਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਲਈ ਮਿਊਂਸੀਪਲ ਕਮੇਟੀ ਖਰੜ ਤੋਂ ਮਤਾ ਵੀ ਪਾਸ ਕਰਵਾਇਆ ਸੀ। ਉਪਰੰਤ ਮੈਂ ਪੰਜਾਬ ਵਿਧਾਨ ਸਭਾ ਵਿੱਚ ਐਮ.ਐਲ.ਏ. ਖਰੜ ਹੋਣ ਦੇ ਨਾਤੇ ਖਰੜ ਸ਼ਹਿਰ ਨੂੰ ਕਜੌਲੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਸਬੰਧੀ ਸਵਾਲ ਨੰਬਰ:—1530 ਵੀ ਕੀਤਾ ਸੀ। (ਸਵਾਲ ਨੰਬਰ 1530 “ਸਰਦਾਰ ਜਗਮੋਹਨ ਸਿੰਘ ਕੰਗ, ਐਮ.ਐਲ.ਏ.:— ਕੀ ਸਥਾਨਕ ਸਰਕਾਰ ਮੰਤਰੀ ਜੀ ਕ੍ਰਿਪਾ ਕਰਕੇ ਦੱਸਣਗੇ ਕਿ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ—ਚੰਡੀਗੜ੍ਹ ਨੂੰ ਆਉਂਦੀ ਲਾਈਨ ਵਿੱਚੋਂ ਮੋਰਿੰਡਾ, ਕੁਰਾਲੀ ਅਤੇ ਖਰੜ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦੀ ਕੋਈ ਤਜ਼ਵੀਜ ਹੈ, ਜੇਕਰ ਹੈ ਤਾਂ ਇਹ ਸਪਲਾਈ ਕਦੋਂ ਤੱਕ ਸ਼ੁਰੂ ਹੋ ਜਾਵੇਗੀ ੈ)
ਮੈਂ ਪਿੱਛਲੇ ਲਮੇਂ ਸਮੇਂ ਤੋਂ ਇਸ ਪ੍ਰੋਜੈਕਟ ਨੂੰ ਪਾਸ/ਸਿਰੇ ਚੜਾਉਣ ਲਈ ਉਪਰਾਲੇ/ਜਦੋਂ ਜਹਿਦ ਕਰਦਾ ਆ ਰਿਹਾ ਸੀ। ਮੈਂ ਅਤਿ ਧੰਨਵਾਦੀ ਹਾਂ, ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਅਤੇ ਵਧਾਈ ਦਿੰਦਾ ਹਾਂ, ਸਾਰੇ ਖਰੜ ਸ਼ਹਿਰ ਦੇ ਨਿਵਾਸੀਆਂ ਨੂੰ ਕਿ ਇਹ ਦਾਸ ਵਲੋਂ ਕਾਂਗਰਸ ਸਰਕਾਰ ਵੇਲੇ ਬਹੁਤ ਵੱਡਾ ਇਤਿਹਾਸਕ ਕੰਮ ਹੋਇਆ ਹੈ, ਜਿਸ ਨੂੰ ਆਉਣ ਵਾਲੀਆਂ ਪੀੜੀਆਂ ਵੀ ਯਾਦ ਕਰਨਗੀਆਂ ਅਤੇ ਇਸ ਪੀਣ ਵਾਲੇ ਪਾਣੀ ਦੀ ਸਪਲਾਈ/ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਖਰੜ ਸ਼ਹਿਰ ਵਿੱਚ ਪਾਣੀ ਵਾਲੇ ਪਾਣੀ ਦੀ ਕਿੱਲਤ ਖਤਮ ਹੋ ਜਾਵੇਗੀ ਅਤੇ ਹੋਰ ਡੂੰਘੇ ਟਿਊਬਵੈੱਲ ਨਹੀ ਲਗਵਾਉਣੇ ਪੈਣਗੇ, ਕਿਊਂਕਿ ਧਰਤੀ ਦੇ ਹੇਠਲੇ ਪੱਧਰ ਦਾ ਪਾਣੀ ਵੀ ਕਾਫੀ ਨੀਚੇ ਜਾ ਰਿਹਾ ਹੈ।
No comments:
Post a Comment