ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 03 ਮਈ :ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਅਤੇ ਸੰਭਾਵਤ ਵਾਧੇ ਦੇ ਮੱਦੇਨਜ਼ਰ ਅਤੇ ਬਿਮਾਰੀ ਦੇ ਫੈਲਣ ਨੂੰ ਰੋਕਣ ਅਤੇ ਪ੍ਰਭਾਵਸ਼ਾਲੀ ਨਿਗਰਾਨੀ, ਯਾਤਰੀਆਂ ਦੀ ਆਵਾਜਾਈ ਦੀ ਟ੍ਰੇਸਿੰਗ ਅਤੇ ਟ੍ਰੈਕਿੰਗ ਦੇ ਉਦੇਸ਼ ਲਈ ਪੰਜਾਬ ਸਰਕਾਰ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ-ਕਮ-ਚੇਅਰਪਰਸਨ ਡੀਡੀਐਮਏ ਸ੍ਰੀ ਗਿਰੀਸ਼ ਦਿਆਲਨ ਨੇ ਹੁਕਮ ਦਿੱਤਾ ਹੈ ਕਿ ਸੀਐਚਆਈਏਐਲ / ਮੁਹਾਲੀ ਵਿਖੇ ਹਵਾਈ ਯਾਤਰੀਆਂ ਲਈ ਇਹ ਯਕੀਨੀ ਬਣਾਇਆ ਜਾਣਾ ਹੈ ਕਿ ਸਾਰੇ ਯਾਤਰੀਆਂ ਲਈ ਉਡਾਨ ਤੋਂ ਪਹਿਲਾਂ ਜਾਂ ਤਾਂ 72 ਘੰਟੇ ਪੁਰਾਣੀ ਕੋਵਿਡ ਨੈਗਟਿਵ ਰਿਪੋਰਟ ਜਾਂ 2 ਹਫ਼ਤੇ ਪੁਰਾਣਾ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇਕ ਖੁਰਾਕ) ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇਹ ਯਕੀਨੀ ਬਣਾਉਣ ਲਈ ਏਅਰ ਲਾਈਨ ਜ਼ਿੰਮੇਵਾਰ ਹੋਵੇਗੀ।
ਪੰਜਾਬ
ਨਾਲ ਸਬੰਧਤ ਸਾਰੇ ਆਉਣ ਵਾਲੇ ਯਾਤਰੀਆਂ/ਜਿਨ੍ਹਾਂ ਦੀ ਮੰਜ਼ਿਲ ਪੰਜਾਬ ਹੈ, ਏਅਰਪੋਰਟ ਤੋਂ
ਬਾਹਰ ਆਉਣ ਤੋਂ ਪਹਿਲਾਂ ਆਪਣੇ ਸਮਾਰਟ ਫੋਨਾਂ 'ਤੇ ਕੋਵਾ ਐਪ ਡਾਊਨਲੋਡ ਕਰਨਗੇ। ਉਹ
ਲਾਜ਼ਮੀ ਤੌਰ 'ਤੇ ਬਲੂਟੁੱਥ ਅਤੇ ਜੀਪੀਐਸ ਵੀ ਚਾਲੂ ਕਰਨਗੇ। ਏਅਰਲਾਇੰਸ ਇਸ ਦਾ ਵਿਆਪਕ ਤੌਰ
'ਤੇ ਪ੍ਰਚਾਰ ਕਰੇਗੀ ਤਾਂ ਜੋ ਇਹ ਜਾਣਕਾਰੀ ਉਡਾਨ ਤੋਂ ਪਹਿਲਾਂ ਸਾਰੇ ਯਾਤਰੀਆਂ ਤੱਕ
ਚੰਗੀ ਤਰ੍ਹਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।
ਸਬੰਧਤ ਏਅਰਲਾਇੰਸ ਦੇ ਸਟੇਸ਼ਨ ਮੈਨੇਜਰ ਉਪਰੋਕਤ ਹੁਕਮਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ।
ਕੋਈ ਵੀ ਉਲੰਘਣਾ ਕਰਨ 'ਤੇ ਕਾਨੂੰਨ ਅਨੁਸਾਰ ਦੰਡ ਸਹਿਤ ਕਾਰਵਾਈ ਕੀਤੀ ਜਾਵੇਗੀ।
ਸੀਐਚਆਈਏਐਲ
ਦਾ ਸੀਈਓ ਇਸ ਦੀ ਨਿਗਰਾਨੀ ਕਰੇਗਾ ਅਤੇ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ
ਯਕੀਨੀ ਬਣਾਏਗਾ ਅਤੇ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਇਸ ਸਬੰਧੀ ਰਿਪੋਰਟ ਦੇਵੇਗਾ।
No comments:
Post a Comment