SBP GROUP

SBP GROUP

Search This Blog

Total Pageviews

ਐਰੋਸਿਟੀ ਬਲਾਕ-ਸੀ ਵੈਲਫੇਅਰ ਸੁਸਾਇਟੀ ਵਲੋਂ ਕੋਵਿਡ ਟੀਕਾਕਰਨ ਕੈਂਪ ਆਯੋਜਿਤ

 ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 05 ਮਈ : ਦੇਸ਼ ਵਿਚ ਫੈਲਰਹੀ ਕੋਰੋਨਾ ਦੀ ਦੂਜੀ ਲਹਿਰ ਦੀ ਰੋਕਥਾਮ ਲਈ ਦੇਸ਼ ਭਰ ਵਿਚ ਚੱਲ ਰਹੀ ਕੋਵਿਡ ਟੀਕਾਕਰਨ ਮੁਹਿੰਮਤਹਿਤ ਬੀਤੇ ਦਿਨੀਂ ਐਰੋਸਿਟੀ ਬਲਾਕ-ਸੀ ਵੈਲਫੇਅਰ ਸੁਸਾਇਟੀ, ਮੋਹਾਲੀ ਵਲੋਂ ਪ੍ਰ੍ਰਧਾਨ ਸ਼ਿਆਮ ਕੁਮਾਰ ਅਤੇ ਚੇਅਰਮੈਨ ਭਰਤ ਭੂਸ਼ਨ ਦੀ ਅਗਵਾਈ ਵਿਚ ਕੋਵਿਡ ਟੀਕਾਕਰਨ ਕੈਂਪ ਆਯੋਜਿਤ ਕੀਤਾ ਗਿਆ।ਇਸ ਦੌਰਾਨ 149 ਦੇ ਕਰੀਬ ਵਿਅਕਤੀਆਂ ਨੇ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾਈ। ਇਸ ਟੀਕਾਕਰਨ ਕੈਂਪ ਵਿਚ ਸੈਕਟਰ ਨਿਵਾਸੀਆਂ ਨੇ ਵਧ ਚੜ੍ਹ ਕੇ ਉਤਸ਼ਾਹ ਵਿਖਾਇਆਅਤੇ ਅਖ਼ੀਰ ਤੱਕ ਲੋਕਾਂ ਦਾ ਟੀਕਾ ਲਗਾਉਣ ਵਿਚ ਰੁਝਾਨ ਦੇਖਿਆ ਗਿਆ। ਇਸ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਅਤੇ ਹੋਰ ਕੋਵਿਡ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਵਿਡ-19 ਦੀ ਇਹ ਦੂਜੀ ਲਹਿਰ ਪਹਿਲਾਂ ਨਾਲੋਂ ਵੱਧਤੇਜ਼ੀ ਨਾਲ ਫੈਲ ਰਹੀ ਹੈ, ਇਸ ਲਈ ਸਾਨੂੰ ਇਸ ਪ੍ਰਤੀ ਹੋਰ ਅਵੇਸਲੇ ਹੋਣ ਦੀ ਲੋੜ ਨਹੀਂ ਹੈ ਅਤੇ ਸਾਨੂੰ ਟੀਕਾ ਲਗਾਉਣਉਪਰੰਤ ਵੀ ਸਾਵਧਾਨੀਆਂ ਵਰਤਣੀਆਂ ਬਹੁਤ ਹੀ ਜ਼ਰੂਰੀ ਹਨ,


 ਜਿਸ ਤਰਾਂ ਆਪਣੇ ਮੂੰਹ ਤੇ ਨੱਕ ’ਤੇ ਮਾਸਕ ਲਗਾ ਕੇਰੱਖਣਾ, ਦੋ ਗਜ਼ ਦੀ ਦੂਰੀ ਬਣਾ ਕੇ ਰੱਖਣਾ ਅਤੇ ਅਪਣੇ ਹੱਥਾਂ ਨੂੰ ਵਾਰ ਵਾਰ ਸਾਬੁਣ ਨਾਲ ਧੋਣੇ ਚਾਹੀਦਾਹੈ। ਇਸ ਤੋਂ ਇਲਾਵਾ ਅਪਣੇ ਘਰਾਂ ’ਚੋਂ ਉਸ ਵਕਤ ਹੀ ਬਾਹਰ ਨਿਕਲਣਾ ਚਾਹੀਦਾ ਹੈ ਜਦੋਂ ਜ਼ਰੂਰੀਹੋਵੇ, ਭੀੜ ਭਾੜ ਵਾਲੀਆਂ ਥਾਵਾਂ ਤੇ ਦੋ ਗਜ਼ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ। ਇਸ ਦੌਰਾਨ ਵੈਲਫੇਅਰ ਸੁਸਾਇਟੀ ਦੀ ਟੀਮ ਵਲੋਂ ਡਾਕਟਰਸਹਿਬਾਨ ਅਤੇ ਉਹਨਾਂ ਦੀ ਟੀਮ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਪ੍ਰ੍ਰਧਾਨ ਸ਼ਿਆਮ ਕੁਮਾਰ ਅਤੇ ਚੇਅਰਮੈਨ ਭਰਤ ਭੂਸ਼ਨ ਤੋਂ ਇਲਾਵਾ ਜਨਰਲ ਸਕੱਤਰ ਰਾਜਵਿੰਦਰ ਸਿੰਘ ਭਾਟੀਆ, ਸੀ. ਮੀਤ ਪ੍ਰਧਾਨ ਸ੍ਰੀਮਤੀ ਰਮਿੰਦਰ ਕੌਰ ਸਮੇਤ ਰਾਜਿੰਦਰ ਕੁਮਾਰ, ਸੁਰਜੀਤ ਪੰਨੂ, ਸਚਿਨ ਗੁਪਤਾ, ਆਰ.ਐਨ. ਸ਼ਰਮਾ, ਸਤਪਾਲ ਸਿੱਧੂ ਆਦਿ ਨੇ ਵੀ ਕੈਂਪ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਸਹਿਯੋਗ ਦਿੱਤਾ।   



No comments:


Wikipedia

Search results

Powered By Blogger