SBP GROUP

SBP GROUP

Search This Blog

Total Pageviews

01 ਜੁਲਾਈ 2021 ਦੇ ਅਧਾਰ ਤੇ ਚੱਲ ਰਹੀ ਵੋਟਰ ਸੂਚੀ ਦੀ ਸੁਧਾਈ ਦੌਰਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ਹਿੱਤ ਕੈਂਪ ਲਗਾਏ ਜਾਣਗੇ 28 ਜੂਨ ਤੋਂ : ਵਧੀਕ ਜ਼ਿਲ੍ਹਾ ਚੋਣ ਅਫਸਰ

 ਐਸ.ਏ.ਐਸ ਨਗਰ, 25 ਜੂਨ : ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2021 ਦੇ ਅਧਾਰ ਤੇ ਚੱਲ ਰਹੀ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਆਮ ਜਨਤਾ ਨੂੰ ਵੋਟਾਂ ਬਨਾਉਣ ਅਤੇ ਵੋਟਾਂ ਵਿੱਚ ਦਰੁਸਤੀ ਕਰਨ ਹਿੱਤ ਜਾਗਰੂਕ ਫੈਲਾਉਣ ਲਈ ਮਿਤੀ 28 ਜੂਨ ਤੋਂ 08 ਜੁਲਾਈ ਤੱਕ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਕੈਂਪ ਦੌਰਾਨ 18 ਤੋਂ 21 ਸਾਲ ਦੇ ਵੋਟਰਾਂ ਅਤੇ ਆਮ ਜਨਤਾ ਨੂੰ ਆਨ-ਲਾਈਨ ਵੋਟਾਂ ਬਨਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਟ੍ਰੇਨਿੰਗ ਦਿੱਤੀ ਜਾਵੇਗੀ। ਵੋਟਰਾਂ ਨੂੰ ਇਹ ਵੀ ਜਾਗਰੂਕ ਕੀਤਾ ਜਾਵੇਗਾ ਕਿ ਉਹ ਭਾਰਤ ਚੋਣ ਕਮਿਸ਼ਨ ਦੇ ਪੋਰਟਲ https:// voterportal.eci.gov.in ਅਤੇ  https://www.nvsp.in ਅਤੇ Voter Helpline App ਰਾਹੀਂ ਕਿਸ ਤਰ੍ਹਾ ਆਨ ਲਾਈਨ ਵੋਟ ਬਨਾਉਣ, ਵੋਟ ਵਿੱਚ ਦਰੁਸਤੀ ਕਰ ਸਕਦੇ ਹਨ ।



          ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ-52 ਖਰੜ ਚ ਕੈਂਪ ਖਰੜ ਵਿਖੇ ਸਵੇਰੇ 10.00 ਵਜੇ ਤੋਂ ਸ਼ਾਮ 03.00 ਵਜੇ ਤੱਕ ਤਹਿਸੀਲ ਦਫ਼ਤਰ ਖਰੜ  28 ਜੂਨ , ਫਰਦ ਕੇਂਦਰ 29 ਜੂਨ , ਸੁਵਿਧਾ ਕੇਂਦਰ 30ਜੂਨ, ਸਰਕਾਰੀ ਹਸਪਤਾਲ 01ਜੁਲਾਈ, ਨਗਰ ਕੌਂਸਲ ਦੇ ਦਫਤਰ 02 ਜੁਲਾਈ  ਅਤੇ ਨਗਰ ਕੌਂਸਲ ਕੁਰਾਲੀ ਦੇ ਦਫਤਰ ਵਿਖੇ  05ਜੁਲਾਈ ਨੂੰ ਲਗਾਏ ਜਾਣਗੇ।
          ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ-53 ਐਸ.ਏ.ਐਸ ਨਗਰ ਚ ਕੈਂਪ ਸਵੇਰੇ 10.00 ਵਜੇ ਤੋਂ ਸ਼ਾਮ 03.00 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਤਹਿਸੀਲ ਦਫਤਰ 28 ਜੂਨ, ਫਰਦ ਕੇਂਦਰ 29 ਜੂਨ, ਸੁਵਿਧਾ ਕੇਂਦਰ 30 ਜੂਨ, ਨਗਰ ਨਿਗਮ ਸੈਕਟਰ-68 ਵਿਖੇ 01ਜੁਲਾਈ, ਜ਼ਿਲ੍ਹਾ ਹਸਪਤਾਲ ਫੇਜ਼-6 ਵਿਖੇ 02 ਜੁਲਾਈ ਨੂੰ ਲਗਾਏ ਜਾਣਗੇ।
           ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ -112 ਡੇਰਾਬੱਸੀ ਚ ਕੈਂਪ ਸਵੇਰੇ 10.00 ਵਜੇ ਤੋਂ 03.00 ਵਜੇ ਤੱਕ ਡੇਰਾਬਸੀ ਵਿਖੇ ਤਹਿਸੀਲ ਦਫਤਰ 28 ਜੂਨ, ਫਰਦ ਕੇਂਦਰ 29 ਜੂਨ, ਸੁਵਿਧਾ ਕੇਂਦਰ 30 ਜੂਨ ਸਰਕਾਰੀ ਹਸਪਤਾਲ ਡੇਰਾਬੱਸੀ 01 ਜੁਲਾਈ, ਦਫਤਰ ਨਗਰ ਕੌਂਸਲ ਜੀਰਕਪੁਰ 02 ਜੁਲਾਈ, ਦਫਤਰ ਨਗਰ ਕੌਂਸਲ ਡੇਰਾਬੱਸੀ 05 ਜੁਲਾਈ, ਦਫਤਰ ਨਗਰ ਕੌਂਸਲ ਲਾਲੜੂ 06 ਜੁਲਾਈ, ਸਰਕਾਰੀ ਹਸਪਤਾਲ ਲਾਲੜੂ 07 ਜੁਲਾਈ, ਜ਼ੀਰਕਪੁਰ-ਡੇਰਾਬਸੀ ਰੋਡ ਤੇ ਸਥਿਤ ਡੀ ਮਾਰਟ ਵਿਖੇ 08 ਜੁਲਾਈ ਨੂੰ ਲਗਾਏ ਜਾਣਗੇ ।

No comments:


Wikipedia

Search results

Powered By Blogger