Monday, June 21, 2021

ਸਰਕਾਰੀ ਕਾਲਜ ਫ਼ੇਜ-06 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੱਤਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ

  ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਜੂਨ : ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ  ਸਰਕਾਰੀ ਕਾਲਜ , ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)  ਵਿੱਖੇ ਸੱਤਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਆਨਲਾਈਨ ਮਾਧਿਅਮ ਰਾਹੀਂ ਪ੍ਰਿੰਸੀਪਲ ਡਾ. ਜਤਿੰਦਰ ਕੌਰ ਦੀ ਸੁਯੋਗ ਅਗਵਾਈ ਸਦਕਾ ਮਨਾਇਆ ਗਿਆ । ਇਹ ਪ੍ਰੋਗਰਾਮ ਕਾਲਜ ਦੇ ਐਨ.ਐਸ.ਐਸ , ਐਨ.ਸੀ.ਸੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਘਰ ਵਿੱਚ ਯੋਗਾ ਅਤੇ ਪਰਿਵਾਰ ਨਾਲ ਯੋਗਾ  ਵਿਸ਼ੇ ਨੂੰ ਲੈ ਕੇ ਕਰਵਾਇਆ ਗਿਆ । ਇਸ ਪ੍ਰੋਗਰਾਮ ਦੇ ਰਿਸੋਰਸ ਪਰਸਨ ਡਾ. ਜਸਲੀਨ ਕੌਰ ਸਭਰਵਾਲ  ਮੁਖੀ ਡੀਵਾਈਨ ਯੋਗਾ ਅਕੈਡਮੀ ਜੀਨੇ ਗੂਗਲ ਮੀਟ ਮਾਧਿਅਮ ਰਾਹੀਂ ਯੋਗ ਦੇ ਆਸਨ ਕਰਵਾਏ ਅਤੇ ਨਾਲ ਦੀ ਨਾਲ ਯੋਗ ਦੁਆਰਾ ਹੋਣ ਵਾਲੇ ਫਾਇਦਿਆਂ ਬਾਰੇ ਵੀ ਦੱਸਿਆ ।  ਉਹਨਾਂ ਨੇ ਦੱਸਿਆ ਕਿ ਯੋਗ ਦੀ ਮਦਦ ਨਾਲ ਅਸੀਂ ਗੰਭੀਰ ਤੋਂ ਗੰਭੀਰ ਬੀਮਾਰੀਂ ਦਾ ਸਾਹਮਣਾ ਕਰ ਸਕਦੇ ਹਾਂ ।


 ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਜੀ ਨੇ ਯੋਗਾ ਦੇ ਗੁਣਾਂ ਬਾਰੇ ਦੱਸਦਿਆ ਕਿਹਾ ਕਿ ਯੋਗ-ਅਭਿਆਸ ਨਾਲ ਅਸੀਂ ਆਪਣੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਸਕਦੇ ਹਾਂ । ਯੋਗਾ ਦੇ ਇਸ ਪ੍ਰੋਗਰਾਮ ਵਿੱਚ ਕਾਲਜ ਦੇ ਲਗਭਗ ਸਾਰੇ ਹੀ ਸਟਾਫ਼ ਅਤੇ ਵਿਦਿਆਰਥੀਆ  ਨੇ ਗੂਗਲ ਮੀਟ ਰਾਹੀਂ ਆਪਣੀ ਹਾਜਰੀ ਲਗਵਾਈ । ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ  ਪ੍ਰੋ. ਸਿਮਰਪ੍ਰੀਤ ਕੌਰ ਅਤੇ ਐਨ.ਐਸ.ਐਸ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਆਸ਼ੀਸ਼ ਕੁਮਾਰ ਬਾਜਪੇਈ ਨੇ ਸਾਰੇ ਪ੍ਰੋਗਰਾਮ ਨੂੰ ਬੜੀ ਖੂਬਸੂਰਤੀ ਨਾਲ ਆਰਗੇਨਾਈਜ਼ ਕੀਤਾ । ਇਸ ਤੋਂ ਇਲਾਵਾ ਐਨ.ਸੀ.ਸੀ ਬਟਾਲੀਅਨ ਦੇ ਅਫ਼ਸਰ ਲੈਫਟੀਨੈਂਟ ਪ੍ਰੋ. ਸੁਖਵਿੰਦਰ ਸਿੰਘ  ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਦੁਆਰਾ ਅਸੀਂ ਆਪਣੀ ਜ਼ਿੰਦਗੀ ਵਿਚ ਅਨੁਸ਼ਾਸਨ ਲਿਆ ਸਕਦੇ ਹਾ ਅਤੇ ਸਿਹਤ ਨੂੰ ਤੰਦਰੁਸਤ ਬਣਾ ਸਕਦੇ ਹਾਂ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger