SBP GROUP

SBP GROUP

Search This Blog

Total Pageviews

Monday, June 21, 2021

ਇਕੋ ਸਥਾਨ 'ਤੇ ਘੱਟੋ ਘੱਟ 10 ਮਹਿਲਾ ਲਾਭਪਾਤਰੀਆਂ ਦੇ ਸਮੂਹ ਦੀ ਉਪਲਬਧਤਾ ਦੀ ਸ਼ਰਤ 'ਤੇ ਘਰ-ਘਰ ਜਾ ਕੇ ਟੀਕਾਕਰਨ ਦੀ ਸਹੂਲਤ ਮਹਿਲਾਵਾਂ ਨੂੰ ਵੀ ਕੀਤੀ ਜਾਵੇਗੀ ਪ੍ਰਦਾਨ

 ਐਸ.ਏ.ਐਸ.ਨਗਰ, 21 ਜੂਨ : ਆਪਣੀ ਕਿਸਮ ਦੀ ਇਕ ਪਹਿਲਕਦਮੀ ਵਿਚ, ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ. ਨਗਰ ਵੱਲੋਂ ਬਜ਼ੁਰਗ, ਕਮਜ਼ੋਰ, ਦਿਵਿਆਂਗ ਅਤੇ ਅਪਾਹਜ ਵਿਅਕਤੀਆਂ ਲਈ ਹੋਮ-ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਜ਼ਿਲ੍ਹਾ ਐਸ.ਏ.ਐਸ. ਨਗਰ ਜ਼ਰੂਰਤ ਦੇ ਆਧਾਰ ਦੇ ਘਰ-ਘਰ ਜਾ ਕੇ ਟੀਕਾਕਰਨ ਕਰਨ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। 


ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਘਰ-ਘਰ ਜਾ ਕੇ ਕੋਵਿਡ ਦੇ ਟੀਕੇ ਲਗਾਉਣ ਲਈ ਸਬ-ਡਵੀਜ਼ਨ ਪੱਧਰ 'ਤੇ ਟੀਕਾਕਰਨ ਟੀਮਾਂ ਵਾਲੀਆਂ ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।


ਸ੍ਰੀ ਦਿਆਲਨ ਨੇ ਦੱਸਿਆ ਕਿ ਘਰ ਵਿੱਚ ਟੀਕਾਕਰਨ ਸਹੂਲਤ ਦਾ ਲਾਭ ਲੈਣ ਲਈ, ਟੀਕਾ ਲਗਵਾਉਣ ਵਾਲੇ ਬਜ਼ੁਰਗ ਵਿਅਕਤੀਆਂ ਦੇ ਵੇਰਵੇ ਅਤੇ ਪਤਾ ਗੂਗਲ-ਸ਼ੀਟ ਵਿਚ ਭਰਕੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਪਰ, ਇਹ ਲਾਜ਼ਮੀ ਹੈ ਕਿ ਇੱਕ ਨਿਸ਼ਚਤ ਸਮੇਂ 'ਤੇ ਉਸੇ ਖੇਤਰ ਵਿੱਚ ਘੱਟੋ ਘੱਟ ਦਸ ਲੋਕਾਂ ਦਾ ਇੱਕ ਸਮੂਹ ਹੋਵੇ ਜਿਸ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾਣਾ ਹੈ। ਉਹਨਾਂ ਅੱਗੇ ਕਿਹਾ ਕਿ ਘੱਟੋ ਘੱਟ ਦਸ ਵਿਅਕਤੀਆਂ ਦੀ ਪੂਰਵ-ਸ਼ਰਤ ਟੀਕੇ ਦੀ ਬਰਬਾਦੀ ਤੋਂ ਬਚਾਅ ਲਈ ਨਿਰਧਾਰਤ ਕੀਤੀ ਗਈ ਹੈ ਕਿਉਂਕਿ ਟੀਕੇ ਦੀ ਇਕ ਵਾਈਲ ਵਿੱਚ 10 ਖੁਰਾਕਾਂ ਹੁੰਦੀਆਂ ਹਨ ਅਤੇ ਇਕ ਵਾਰ ਖੁੱਲ੍ਹ ਜਾਣ 'ਤੇ ਬਾਅਦ ਵਿਚ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

ਇਸੇ ਤਰ੍ਹਾਂ ਘਰ ਘਰ ਜਾ ਕੇ ਟੀਕਾਕਰਨ ਦੀ ਸਹੂਲਤ ਮਹਿਲਾਵਾਂ ਨੂੰ ਵੀ ਦਿੱਤੀ ਜਾ ਰਹੀ ਹੈ ਅਤੇ 10 ਮਹਿਲਾਵਾਂ ਦੇ ਸਮੂਹ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ।

ਹਾਲਾਂਕਿ ਸਾਡੀ ਮੁੱਖ ਤਰਜੀਹ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਨੂੰ ਟੀਕਾ ਲਗਵਾਉਣਾ ਹੈ ਪਰ ਲੋਕਾਂ ਦੀ ਸੌਖ ਲਈ ਜੇਕਰ ਕੋਈ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ) ਘਰ/ ਬਿਲਡਿੰਗ ਵਿੱਚ ਟੀਕਾਕਰਨ ਦੀ ਮੰਗ ਕਰਦੀ ਹੈ ਪਰ ਬਜ਼ੁਰਗ ਨਾਗਰਿਕਾਂ ਦੀ ਗਿਣਤੀ ਕਾਫ਼ੀ ਨਹੀਂ ਹੈ ਤਾਂ ਇਸ ਸ਼ਰਤ 'ਤੇ ਇਹ ਸਹੂਲਤ ਪ੍ਰਦਾਨ ਕੀਤੀ ਜਾਏਗੀ ਕਿ ਟੀਕਾਕਰਣ ਕੀਤੇ ਜਾਣ ਵਾਲੇ ਕੁੱਲ ਵਿਅਕਤੀਆਂ ਦਾ ਘੱਟੋ ਘੱਟ ਅੱਧਾ ਹਿੱਸਾ ਬਜ਼ੁਰਗ (60 ਸਾਲ ਤੋਂ ਵੱਧ ਉਮਰ), ਕਮਜ਼ੋਰ, ਦਿਵਿਆਂਗ ਜਾਂ ਅਪਾਹਜ ਵਿਅਕਤੀ ਹੋਣ ਅਤੇ ਬਾਕੀ 18 ਸਾਲ ਤੋਂ ਵੱਧ ਉਮਰ ਦੇ ਕੋਈ ਵੀ ਵਿਅਕਤੀ ਹੋ ਸਕਦੇ ਹਨ।

ਘਰ-ਘਰ ਜਾ ਕੇ ਟੀਕਾਕਰਣ ਦੀ ਸਹੂਲਤ ਸੰਸਥਾਵਾਂ, ਐਸੋਸੀਏਸ਼ਨਾਂ, ਐਨ.ਜੀ.ਓਜ਼, ਆਰ.ਡਬਲਯੂ.ਏਜ ਜਾਂ ਵਲੰਟੀਅਰਾਂ ਨੂੰ ਵੀ ਦਿੱਤੀ ਜਾ ਰਹੀ ਹੈ ਜੇਕਰ ਉਹ ਕਿਸੇ ਨਿਸ਼ਚਤ ਸਮੇਂ ਇਕ ਨਿਰਧਾਰਤ ਸਥਾਨ 'ਤੇ ਤੀਹ ਤੋਂ ਵੱਧ ਵਿਅਕਤੀਆਂ ਦਾ ਟੀਕਾਕਰਣ ਕਰਨਾ ਚਾਹੁੰਦੇ ਹਨ, ਭਾਵੇਂ ਉਹਨਾਂ ਵਿੱਚ ਬਜ਼ੁਰਗ ਜਾਂ ਬੀਮਾਰ ਨਾ ਹੋਣ। ਇਸ ਲਈ ਘਰ ਘਰ ਜਾ ਕੇ ਟੀਕਾਕਰਨ ਸਹੂਲਤ ਲਈ ਕਿਸੇ ਨਿਰਧਾਰਤ ਇਕ ਸਥਾਨ 'ਤੇ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਦੀ ਘੱਟੋ-ਘੱਟ ਗਿਣਤੀ 30 ਹੈ।
ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ, ਸਥਾਨ ਅਤੇ ਸੰਪਰਕ ਵਿਅਕਤੀ ਦਾ ਨੰਬਰ ਭਰਨਾ ਪਵੇਗਾ ਅਤੇ ਟੀਕਾਕਰਣ ਟੀਮ 24 ਤੋਂ 48 ਘੰਟਿਆਂ ਦੇ ਅੰਦਰ ਉਨ੍ਹਾਂ ਕੋਲ ਪਹੁੰਚ ਜਾਵੇਗੀ ਅਤੇ ਕਿਸੇ ਬੁਰੇ ਪ੍ਰਭਾਵ ਦੇ ਨਿਰੀਖਣ ਲਈ ਟੀਕਾਕਰਨ ਤੋਂ ਬਾਅਦ 30 ਮਿੰਟ ਉਡੀਕ ਕਰੇਗੀ। 

ਸ੍ਰੀ ਦਿਆਲਨ ਨੇ ਕਿਹਾ ਕਿ ਟੀਕਾ ਲਗਵਾਉਣ ਵਾਲੇ ਹਰੇਕ ਵਿਅਕਤੀ ਨੂੰ ਟੀਕਾਕਰਣ ਸਮੇਂ ਆਪਣਾ ਨਾਮ, ਜਨਮ ਮਿਤੀ, ਆਈਡੀ ਟਾਈਪ / ਨੰਬਰ ਇੱਕ ਪਰਫਾਰਮੇ ਵਿੱਚ ਭਰਨਾ ਪੈਂਦਾ ਹੈ ਇਸ ਲਈ ਸਮੇਂ ਦੀ ਬਚਤ ਕਰਨ ਲਈ ਸਬੰਧਤ ਡੇਟਾ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ।

No comments:


Wikipedia

Search results

Powered By Blogger