SBP GROUP

SBP GROUP

Search This Blog

Total Pageviews

Tuesday, June 22, 2021

ਲਾਲੜੂ ਪੁਲਿਸ ਨੇ ਕਤਲ ਕੇਸ ਦੇ ਦੋਸੀ ਨੂੰ 24 ਘੰਟਿਆ ਅੰਦਰ ਕੀਤਾ ਗ੍ਰਿਫਤਾਰ

ਐਸ.ਏ.ਐਸ. ਨਗਰ , 22 ਜੂਨ :ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਪ੍ਰੇੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਲਾਲੜੂ ਪੁਲਿਸ ਵੱਲੋ ਕਤਲ ਕੇਸ ਦੇ ਦੋਸੀ ਨੂੰ 24 ਘੰਟਿਆ ਅੰਦਰ ਗ੍ਰਿਫਤਾਰ ਕਰਨ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਗਰੇਵਾਲ, ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਸਬ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਨੂੰ ਰਾਮਬਾਲਕ ਪਾਲ ਪੁੱਤਰ ਜੈ ਜੈ ਰਾਮ ਵਾਸੀ ਪਿੰਡ ਕਾਜੀਪੁਰ ਥਾਣਾ ਕਾਜੀਪੁਰ ਥਾਣਾ ਬਗਾਰਮਊ ਜਿਲ੍ਹਾ ਉਨਾਊ ਉੱਤਰ ਪ੍ਰਦੇਸ, ਹਾਲ ਵਾਸੀ ਵਾਰਡ ਨੰ 8 ਨੇੜੈ ਮਿੱਤਲ ਪੈਲੇਸ ਲਾਲੜੂ ਮੰਡੀ ਥਾਣਾ ਲਾਲੜੂ ਵੱਲੋ ਇਤਲਾਹ ਦਿੱਤੀ ਗਈ ਕਿ ਉਸ ਦੀ ਲੜਕੀ ਰਾਮਾ ਰਾਣੀ ਜਿਸ ਦੀ ਸ਼ਾਦੀ ਜਸਬੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਸੀਗੜ੍ਹ ਥਾਣਾ ਜੁਲਕਾ ਜਿਲ੍ਹਾ ਪਟਿਆਲਾ ਹਾਲ ਕਿਰਾਏਦਾਰ ਮਹੇਸ ਕੁਮਾਰ ਨੇੜੇ ਦੁਰਗਾ ਮੰਦਰ ਲਾਲੜੂ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਨਾਲ ਹੋਈ ਸੀ , 


ਨਾਲ ਅਕਸਰ ਲੜ੍ਹਾਈ ਝਗੜਾ ਚੱਲਦਾ ਸੀ ਤੇ ਜਸਬੀਰ ਸਿੰਘ ਨੇ ਮਿਤੀ 21/06/2021 ਨੂੰ ਉਹਨਾ ਨੂੰ ਆਪਣੀ ਪਤਨੀ ਨਾਲ ਘਰੋ ਬਾਹਰ ਜਾਣ ਦਾ ਬਹਾਨਾ ਲਗਾ ਕੇ ਘਰ ਬੁਲਾਇਆ ਸੀ  ਜਦੋ ਉਹ ਘਰ ਗਏ ਤਾ ਘਰ ਦੀ ਅਲਮਾਰੀ ਵਿਚੋ ਰਾਮਾ ਰਾਣੀ ਦੀਂ ਲਾਸ ਮਿਲੀ ਤੇ ਜਸਬੀਰ ਸਿੰਘ ਫਰਾਰ ਸੀ । ਜਿਸ  ਪਰ ਮੁੱਖ ਅਫਸਰ ਥਾਣਾ ਲਾਲੜੂ ਸਬ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਵੱਲੋ ਜਸਬੀਰ ਸਿੰਘ ਉਕਤ ਖਿਲਾਫ ਮੁਕੱਦਮਾ ਨੰ 110 ਮਿਤੀ 21/06/2021 ਅ/ਧ 302 ਭ/ਦ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਦੀ ਗਈ। ਮ੍ਰਿਤਕਾ ਦੀ ਲਾਸ ਦਾ ਪੋਸਟਮਾਰਟਮ ਕਰਾੳੇਣ ੳੇੁਪਰੰਂਤ ਲਾਸ਼ ਵਾਰਸਾ ਦੇ ਹਵਾਲੇ ਕੀਤੀ ਗਈ ਤੇ ਦੋਸੀ ਦੀ ਭਾਲ ਕਰਨ ਸਬੰਧੀ ਪੁਲਿਸ ਟੀਮਾ ਦਾ ਗਠਨ ਕੀਤਾ ਗਿਆ । ਦੋਸੀ ਜਸਬੀਰ ਸਿੰਘ ਨੂੰ ਅੱਜ ਮਿਤੀ 22/06/2021 ਨੂੰ  ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੇ ਆਪਣੀ ਪੁੱਛ ਗਿੱਛ ਆਪਣੀ ਘਰਵਾਲੀ ਦਾ ਕਤਲ ਕਰਨ ਸੀ ਗੱਲ ਸਵੀਕਾਰ ਕੀਤੀ ਜਾ ਰਹੀ ਹੈ । ਗ੍ਰਿਫਤਾਰ ਦੋਸੀ ਨੂੰ ਕੱਲ ਮਿਤੀ 23/06/2021 ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਰਿਮਾਡ ਹਾਸਲ ਕੀਤਾ ਜਾਵੇਗਾ । ।ਜਿਸ ਪਾਸੋ ਮੁਕੱਦਮਾ ਹਜਾ ਵਿੱਚ ਹੋਰ ਡੁੰਘਾਈ ਨਾਲ ਪੁੱਛ ਗਿੱਛ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।

 
ਗ੍ਰਿਫਤਾਰੀ ਸਬੰਧੀ ਵੇਰਵਾ :-

ਜਸਬੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਸੀਗੜ੍ਹ ਥਾਣਾ ਜੁਲਕਾ ਜਿਲ੍ਹਾ ਪਟਿਆਲਾ ਹਾਲ ਕਿਰਾਏਦਾਰ ਮਹੇਸ ਕੁਮਾਰ ਨੇੜੇ ਦੁਰਗਾ ਮੰਦਰ ਲਾਲੜੂ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਉਮਰ ਕਰੀਬ 40 ਸਾਲ

No comments:


Wikipedia

Search results

Powered By Blogger