SBP GROUP

SBP GROUP

Search This Blog

Total Pageviews

Tuesday, June 22, 2021

ਇਮਿਊਨਿਟੀ ਅਤੇ ਵੈੱਲਬੀਇੰਗ ਪ੍ਰੋਗਰਾਮ ਦੇ ਦੂਜੇ ਦਿਨ ਦੇ ਯੋਗ ਅਭਿਆਸ ਸ਼ੈਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ- ਆਸ਼ਿਕਾ ਜੈਨ

 ਐਸ.ਏ.ਐਸ.ਨਗਰ, 22 ਜੂਨ :ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਟ ਆਫ਼ ਲੀਵਿੰਗ ਸੰਸਥਾ ਦੇ ਸਹਿਯੋਗ ਨਾਲ ਮੁਲਾਜ਼ਮਾਂ ਲਈ ਸ਼ੁਰੂ ਕੀਤੇ ਤਿੰਨ ਰੋਜ਼ਾ ਇਮਿਊਨਿਟੀ ਅਤੇ ਵੈੱਲਬੀਇੰਗ ਪ੍ਰੋਗਰਾਮ ਦੇ ਦੂਜੇ ਦਿਨ ਦੇ ਯੋਗ ਅਭਿਆਸ ਸ਼ੈਸ਼ਨ ਨੂੰ ਭਰਵਾਂ ਹੁੰਗਾਰਾ ਮਿਲਿਆ।


 ਸਵੇਰੇ 7 ਵਜੇ ਤੋਂ 7.30 ਤੱਕ ਆਯੋਜਿਤ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੇ ਆਪਣੇ-ਆਪਣੇ ਘਰੋਂ ਵਰਚੁਅਲ ਤੌਰ ‘ਤੇ ਸ਼ਾਮਲ ਹੋ ਕੇ ਯੋਗ ਅਭਿਆਸ ਕੀਤਾ।

ਇਹ ਜਾਣਕਾਰੀ ਦਿੰਦਿਆਂ ਆਸ਼ਿਕਾ ਜੈਨ, ਏਡੀਸੀ (ਜਨਰਲ) ਨੇ ਦੱਸਿਆ ਕਿ ਜੀਵਨ ਸ਼ੈਲੀ ਵਿੱਚ ਤਬਦੀਲੀ ਆਉਣ ਕਾਰਨ ਲੋਕਾਂ ਦੇ ਜੀਵਨ ਵਿੱਚ ਤਣਾਅ ਵੱਧ ਗਿਆ ਹੈ। ਇਹ ਬੇਲੋੜਾ ਤਣਾਅ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਲਈ ਯੋਗ ਅਤੇ ਸਾਧਨਾ ਰਾਹੀਂ ਤਣਾਅ ਮੁਕਤ ਹੋਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰੀ ਮੁਲਾਜ਼ਮਾਂ ਲਈ ਇਮਿਊਨਿਟੀ ਅਤੇ ਵੈਲਬੀਇੰਗ ਪ੍ਰੋਗਰਾਮ ਰੱਖਿਆ ਗਿਆ ਹੈ।

ਸ੍ਰੀ ਸੁਰੇਸ਼ ਗੋਇਲ, ਸਟੇਟ ਕੋਆਰਡੀਨੇਟਰ, ਆਰਟ ਆਫ਼ ਲੀਵਿੰਗ ਸੰਸਥਾ ਨੇ ਦੱਸਿਆ ਕਿ ਉਹਨਾਂ ਨੂੰ ਫੀਡਬੈਕ ਜ਼ਰੀਏ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕਰਵਾਉਣ ਲਈ ਧੰਨਵਾਦੀ ਸੁਨੇਹੇ ਪ੍ਰਾਪਤ ਹੋ ਰਹੇ ਹਨ। ਉਹਨਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਮਚਾਰੀ ਭਲਾਈ ਲਈ ਕੀਤਾ ਇਹ ਉਪਰਾਲਾ ਸਫਲ ਹੋਵੇਗਾ

No comments:


Wikipedia

Search results

Powered By Blogger