ਮੋਹਾਲੀ 24 ਜੂਨ : ਪਰਿਵਾਰ ਵਿੱਚ ਵਿਚਰਦੇ ਹੋਏ ਦੁੱਖ ਸੁਖ ਵਿੱਚ ਪਰਿਵਾਰ ਦਾ ਕਿਵੇਂ ਸਾਥ ਨਿਭਾਉਣਾ ਹੈ, ਜੇ ਇਸ ਦੀ ਕੋਈ ਮਿਸਾਲ ਦੇਣੀ ਹੋਵੇ ਤਾਂ ਖੇਤੀ-ਬਾੜੀ ਵਿਭਾਗ ਵਿੱਚ ਕੰਮ ਕਰਦੇ ਡਾ ਗੁਰਮੇਲ ਸਿੰਘ ਵਿਚ ਮਿਲਦੀ ਹੈ। ਆਪਣੇ ਭਰਾ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਉਹਨਾਂ ਤੇ ਉਹਨਾਂ ਦੀ ਧਰਮ-ਪਤਨੀ ਸ੍ਰੀਮਤੀ ਵਿਜੇ ਕੁਮਾਰੀ ਨੇ ਪੂਰੇ ਤਨ, ਮਨ, ਧਨ ਨਾਲ ਉਸ ਦੇ ਬੇਟੇ ਗੁਰਪ੍ਰੀਤ ਨੂੰ ਪੜਾਇਆ ਅਤੇ ਦਸਵੀਂ ਤੋਂ ਬਾਅਦ ਉਸਨੂੰ ਆਪਣੇ ਕੋਲ ਚੰਡੀਗੜ੍ਹ ਲੈ ਆਇਆ. ਉਸਨੂੰ PEC ਵਿਚੋਂ ਇੰਜਨਰਿੰਗ ਕਰਵਾਈ ਤੇ ਨਾਲ ਨਾਲ ਸਿਵਿਲ ਸਰਵਿਸਜ਼ ਦੀ ਤਿਆਰੀ ਵੀ ਕਰਵਾਈ. ਇਥੇ ਹੀ ਬੱਸ ਨਹੀਂ ਉਸਨੂੰ ਤਿਆਰੀ ਦੇ ਨਾਲ ਨਾਲ ਪੜਾਈ ਵੀ ਜਾਰੀ ਰੱਖਣ ਲਈ ਪ੍ਰੇਰਿਆ ਤੇ ਗੁਰਪ੍ਰੀਤ ਨੇ ਪੀ ਐਚ ਡੀ ਕੀਤੀ. ਉਸਦੇ ਮੇਹਨਤ ਸਦਕਾ ਉਸਨੇ IAS ਦਾ ਪੇਪਰ ਵੀ ਪਾਸ ਕੀਤਾ ਪਰ ਇੰਟਰਵਿਊ ਵਿਚ ਰਹਿ ਗਿਆ.
ਪਰ ਉਸਨੇ ਮੇਹਨਤ ਜਾਰੀ ਰੱਖੀ. ਗੁਰਮੇਲ ਦੇ ਅਣਥੱਕ ਸਹਿਯੋਗ ਤੇ ਗੁਰਪ੍ਰੀਤ ਦੀ ਮੇਹਨਤ ਨੂੰ ਪਿਛਲੀ 18ਜੂਨ 2021 ਨੂੰ ਬੂਰ ਪਿਆ ਤੇ ਉਹ ਇਸ ਮੁਕਾਮ PCS ਤੱਕ ਪਹੁੰਚਿਆ। ਦੱਸਣ ਯੋਗ ਹੋਵੇਗਾ ਕਿ ਗੁਰਪ੍ਰੀਤ ਦੀ ਪਰਵਰਸ਼ ਉਹਨਾਂ ਦੇ ਦਾਦਾ ਸਰਵਣ ਰਾਮ ਤੇ ਦਾਦੀ ਹਰਬੰਸ ਕੌਰ ਤੇ ਮਾਤਾ ਸੁਰਿੰਦਰ ਕੌਰ ਪਤਨੀ ਸਵ. ਹਰਮੇਸ ਲਾਲ ਦੀ ਨਿਗਰਾਨੀ ਵਿੱਚ ਜਿਲਾ ਹੁਸ਼ਿਆਰਪੁਰ ਦੇ ਪਿੰਡ ਚੱਕਫੁੱਲੂ ( ਗੜਸ਼ੰਕਰ)ਵਿੱਚ ਹੋਈ।ਗੁਰਪ੍ਰੀਤ ਦੀਆਂ ਭੈਣਾਂ ਅਮਨ, ਰਮਨ, ਨੇਹਾ ,ਨਿਧੀ ਤੇ ਮੋਨਿਕਾ ਤੇ ਭਰਾ ਸਤਨਾਮ, ਜਤਿੰਦਰ, ਦਿਪਾਂਸ਼ ਤੇ ਅਜੀਤ ਤੇ ਹੋਰ ਰਿਸ਼ਤੇਦਾਰ ਗੁਰਪ੍ਰੀਤ ਦੀ ਇਸ ਕਾਮਯਾਬੀ ਤੇ ਫੁੱਲੇ ਨਹੀਂ ਸਮਾ ਰਹੇ।
No comments:
Post a Comment