ਐਸ ਏ ਐਸ ਨਗਰ, 25 ਜੂਨ : ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ,
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਐਨ.ਐਸ.ਐਸ ਦੁਆਰਾ ਵਣ ਅੱਜ ਮਿਤੀ
25-06-2021 ਨੂੰ ਮਹਾਂ ਉਤਸਵ ਮਨਾਇਆ ਗਿਆ ।
ਇਸ ਮੌਕੇ ਤੇ ਸ. ਅਮਰਜੀਤ ਸਿੰਘ ਸਿੱਧੂ
ਮੇਅਰ , ਮਿਊਂਸਪਲ ਕਾਰਪੋਰੇਸ਼ਨ ਮੋਹਾਲੀ ਨੇ ਛਾਂਦਾਰ ਪੌਦਾ ਲਗਾਕੇ ਮੁਹਿੰਮ ਦਾ ਆਗਾਜ਼
ਕੀਤਾ । ਉਹਨਾਂ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ
ਲਗਾਉਣੇ ਚਾਹੀਦੇ ਹਨ ਅਤੇ ਕਾਲਜ ਦੁਆਰਾ ਚਲਾਈ ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ । ਉਹਨਾਂ
ਨੇ ਕਾਰਪੋਰੇਸ਼ਨ ਵਲੋਂ ਕਾਲਜ ਦੀ ਡਿਵੈਲਮੈਂਟ ਸੰਬੰਧੀ ਕੰਮਾਂ ਨੂੰ ਕਰਵਾਉਣ ਦਾ ਭਰੋਸਾ
ਦਵਾਇਆ ।
ਮਿਊਸਪਲ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਸ. ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ , ਮਿਊਂਸਪਲ ਕਾਊਂਸਲਰ ਸ. ਰਵਿੰਦਰ ਸਿੰਘ ਅਤੇ ਫੇਜ਼-06 ਦੇ ਨਿਵਾਸੀ ਸ. ਲਖਵੀਰ ਸਿੰਘ ਨੇ ਵੀ ਰੁੱਖ ਲਗਾਕੇ ਇਸ ਮੁਹਿੰਮ ਨੂੰ ਅੱਗੇ ਤੋਰਿਆ ।
ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਜੀ ਨੇ ਰੁੱਖ ਲਗਾਓ-ਧਰਤ ਬਚਾਓ ਮੁਹਿੰਮ ਅਧੀਨ ਪੌਦਾ ਲਗਾਇਆ ਅਤੇ ਮੇਅਰ ਸਾਹਿਬ ਦਾ ਕਾਲਜ ਵਿਖੇ ਆਉਣ ਦਾ ਨਿੱਘਾ ਸਵਾਗਤ ਕੀਤਾ । ਮੈਡਮ ਪ੍ਰਿੰਸੀਪਲ ਨੇ ਰੁੱਖਾਂ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਇੱਕ ਰੁੱਖ ਹੀ ਹਨ ਜੋ ਵਾਤਾਵਰਣ ਨੂੰ ਸਵੱਛ ਬਣਾ ਸਕਦੇ ਹਨ ।
ਇਸ ਮੌਕੇ ਫੁੱਲਦਾਰ ਅਤੇ ਛਾਂਦਾਰ- ਗੁਲਮੋਹਰ , ਅਮਲਤਾਸ , ਚੱਕਰਾਸੀਆ , ਤੁਣ ਆਦਿ ਪੌਦੇ ਲਗਾਏ ਗਏ । ਵਾਤਾਵਰਣ ਦੀ ਸੁੱਧਤਾ ਲਈ ਰੁੱਖ ਬਹੁਤ ਹੀ ਜ਼ਰੂਰੀ ਹੈ , ਜੇਕਰ ਰੁੱਖ ਹਨ ਤਾਂ ਹੀ ਜੀਵਨ ਸੰਭਵ ਹੈ ।
ਐਨ.ਐਸ.ਐਸ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਘਣਸ਼ਾਮ ਸਿੰਘ ਭੁੱਲਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਕਾਲਜ ਦੀ ਤਰਫੋਂ ਧੰਨਵਾਦ ਕੀਤਾ ਅਤੇ ਇਸ ਮੁਹਿੰਮ ਦੀ ਸਫਲਤਾ ਲਈ ਵਧਾਈ ਦਿੱਤੀ ।
No comments:
Post a Comment