ਖਰੜ 13 ਜੂਨ : ਨੈਸ਼ਨਲ ਹਾਈਵੇ ਨੰਬਰ 21 ਤੇ ਪੁੱਲ ਨਿਰਮਾਣ ਕੰਪਨੀ ਦੀ ਅਣਗਿਹਲੀ ਕਾਰਨ ਦੇਸੂਮਾਜਰਾ ਵਿਖੇ ( ਵਾਰਡ ਨੰਬਰ 12 ) ਵਿਖੇ ਹਾਈਵੇ ਕਿਨਾਰੇ ਖਾਲੀ ਪਈ ਜਮੀਨ ਵਿੱਚ ਸੀਵਰੇਜ ਦਾ 4-4 ਫੁੱਟ ਗੰਦਾ ਪਾਣੀ ਖੜਾ ਰਹਿਣ ਕਾਰਨ ਨਿੱਝਰ ਰੋਡ ਤੇ ਬਣੇ ਓਮ ਇੰਨਕਲੇਵ ਦੇ ਫਲ਼ੈਟਾਂ ਨੂੰ ਨੁਕਸਾਨ ਪਹੂੰਚਣਾ ਸ਼ੁਰੂ ਹੋ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਖਰੜ ਮੰਡਲ ਪ੍ਰਧਾਨ ਪਵਨ ਮਨੋਚਾ ਦੇਸੂਮਾਜਰਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ – 21 ( ਚੰਡੀਗੜ-ਖਰੜ ) ਸੜਕ ਤੇ ਪੁੱਲ ਨਿਰਮਾਣ ਹੋਣ ਤੋਂ ਪਹਿਲਾਂ ਸੜਕ ਦੇ ਦੋਨਾਂ ਪਾਸੇ ਸੀਵਰੇਜ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਸੀ ।
ਬਰਸਾਤੀ ਪਾਣੀ ਦੀ ਕਿਾਸੀ ਲਈ ਸੜਕ ਤੇ ਪਾਈਪ ਪਾਈ ਹੋਈ ਸੀ ਜਿਸ ਕਾਰਨ ਥੋੜਾ ਬਹੁਤਾ ਪਾਣੀ ਹੀ ਸੜਕ ਪਾਰ ਕਰਕੇ ਇੱਧਰ ਅਊਂਦਾ ਸੀ। ਹੁਣ ਪੁੱਲ ਨਿਰਮਾਣ ਕੰਪਨੀ ਵੱਲੋਂ ਸੜਕ ਤੇ ਪੁਲੀ ਬਣਾਈ ਗਈ ਹੈ । ਇਸ ਤੋਂ ਇਲਾਵਾ ਸੜਕ ਦੇ ਦੋਨਾਂ ਪਾਸੇ ਪਾਣੀ ਦੀ ਨਿਕਾਸੀ ਲਈ ਨਾਲੇ ਬਣਾਏ ਗਏ ਹਨ।ਪਰ ਦੇਸੂਮਾਜਰੇ - ਤੋਂ ਖਰੜ ਵਾਲੇ ਪਾਸੇ ਬਣਾਇਆ ਨਾਲਾ ਚਾਲੂ ਨਹੀ ਕੀਤਾ ਗਿਆ । ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਖਾਲੀ ਪਈ ਨਗਰ ਕੌਂਸਲ ਦੀ ਜਮੀਨ ਅਤੇ ਕਿਸਾਨ ਦੀ ਖਾਲੀ ਪਈ ਕਈ ਏਕੜ ਜਮੀਨ ਵਿੱਚ ਕਈ ਮਹੀਨਿਆਂ ਤੋਂ ਜਮਾ ਹੋ ਰਿਹਾ ਹੈ । ਉਨਾਂ ਦੱਸਿਆ ਕਿ ਨਗਰ ਕੌਂਸਲ ਦੀ ਜਮੀਨ ਨੂੰ ਬੱਚੇ ਖੇਡਣ ਦੇ ਤੌਰ ਤੇ ਵਰਤਦੇ ਸੀ ਪਰ ਹੁਣ ਟੋਭੇ ਦਾ ਰੂਪ ਧਾਰ ਗਈ ਹੈ। ਇਥੇ ਪਾਣੀ ਜਮਾਂ ਹੋਣ ਨਾਲ ਲਾਗਲੇ ਓਮ ਇੰਨਕਲੇਵ ਦੇ ਦਰਜਨਾਂ ਫਲ਼ੈਟਾਂ ਦੀ ਹੋਂਦ ਨੂੰ ਖਤਰਾ ਪੈ ਗਿਆ ਹੈ ਕਿਊਕਿ ਸਾਰਾ ਪਾਣੀ ਨੀਹਾਂ ਅੰਦਰ ਪੈ ਰਿਹਾ ਹੈ। ਜਿਸ ਕਾਰਨ ਕੰਧਾਂ ਚ ਸੀਲਨ ਅਤੇ ਤ੍ਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਇਲਾਵਾ ਇਥੇ ਮੱਛਰ ਮੱਖੀਆਂ ਅਤੇ ਹੋਰ ਜਹਿਰੀਲੇ ਕੀੜਿਆਂ ਦੀ ਭਰਮਾਰ ਹ ਗਈ ਹੈ। ਮੱਛਰ- ਮੱਖੀਆਂ ਕਾਰਨ ਕੁੱਝ ਲੋਕ ਬਿਮਾਰ ਵੀ ਹਨ। ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜੇਕਰ ਇਸ ਦਾ ਹੱਲ ਨਾ ਕੱਢਿਆ ਗਿਆ ਤਾਂ 7-8 ਫੁੱਟ ਪਾਣੀ ਭਰ ਜਾਵੇਗਾ ਜਿਸ ਨਾਲ ਨੀਹਾਂ ਕੰਮਜੋਰ ਹੋਕੇ ਮਕਾਨ ਡਿੱਗ ਸਕਦੇ ਹਨ ਤੇ ਇਥੇ ਭਿਅੰਕਰ ਬਿਮਾਰੀ ਫੈਲ ਸਕਦੀ ਹੈ ਜਿਸ ਦੀ ਜਿਮੇਵਾਰੀ ਸੜਕ ਨਿਰਮਾਣ ਕੰਪਨੀ ਤੇ ਪ੍ਰਸ਼ਾਂਸ਼ਨ ਦੀ ਹੋਵੇਗੀ। ਉਨਾਂ ਐਸ.ਡੀ.ਐਮ ਖਰੜ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਕਢਾਕੇ ਨਾਲਾ ਚਾਲੂ ਕਰਵਾਊਣ ਤਾਂ ਜੋ ਉਨਾਂ ਦੇ ਮਕਾਨ ਡਿੱਗਣ ਤੋਂ ਬਚ ਜਾਣ।
No comments:
Post a Comment