Sunday, June 13, 2021

ਜੀਰਕਪੁਰ ਪੁਲਿਸ ਵੱਲੋ 4 ਮੁਕੱਦਮਿਆਂ ਵਿੱਚ ਭਗੋੜਾ ਦੋਸ਼ੀ ਗ੍ਰਿਫਤਾਰ

 ਜੀਰਕਪੁਰ ਐਸ ਏ ਐਸ ਨਗਰ, ਜੂਨ 13 : ਮਾਨਯੋਗ ਸ੍ਰੀ.ਸਤਿੰਦਰ ਸਿੰਘ 1PS, ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਐਸ.ਏ.ਐਸ ਨਗਰ ਜੀ ਵੱਲੋਂ ਭਗੋੜਿਆ (ਪੀ.ਓਜ) ਨੂੰ ਗ੍ਰਿਫਤਾਰ ਕਰਨ ਲਈ ਦਿੱਤੀ ਗਈ ਸਪੈਸਲ ਮੁਹਿੰਮ ਤਹਿਤ ਭਾ:ਰਵਜੋਤ ਕੌਰ ਗਰੇਵਾਲ IPS, ਪੁਲਿਸ ਕਪਤਾਨ (ਦਿਹਾਤੀ) ਅਤੇ ਸ੍ਰੀ ਅਮਰੋਜ ਸਿੰਘ PS ਉਪ ਕਪਤਾਨ ਪੁਲਿਸ ਸਬ ਡਵੀਜਨ ਜੀਰਕਪੁਰ ਦੀ ਨਿਗਰਾਨੀ ਹੇਠ ਇੰਸ: ਉਂਕਾਰ ਸਿੰਘ ਬਰਾੜ, ਮੁੱਖ ਅਫਸਰ ਥਾਣਾ ਜੀਰਕਪੁਰ ਦੀ ਯੋਗ ਅਗਵਾਈ ਵਿੱਚ ਏ.ਐਸ.ਆਈ. ਰਾਜੇਸ਼ ਚੌਹਾਨ, ਏ.ਐਸ.ਆਈ. ਹਰਭੇਜ ਸਿੰਘ, ਹੋਲਦਾਰ ਰਾਹੁਲ ਕੁਮਾਰ, ਸਿਪਾਹੀ ਕਰਮਵੀਰ ਸਿੰਘ ਵੱਲੋਂ ਵੱਖ ਵੱਖ ਧੋਖਾ ਧੜੀ ਦੇ ਮੁਕੱਦਮਿਆ ਦੇ ਭਗੌੜਾ ਦੋਸੀ ਕੁਸਲ ਢੀਂਗਰਾ ਉਰਫ ਮੋਹਿਤ ਢੀਂਗਰਾ ਨੂੰ ਗ੍ਰਿਫਤਾਰ ਕੀਤਾ ਹੈ


 ਜਿਸ ਦੇ ਖਿਲਾਫ ਥਾਣਾ ਸੁਨਾਮ ਜਿਲਾ ਸੰਗਰੂਰ, ਥਾਣਾ ਕੋਤਵਾਲੀ, ਥਾਣਾ ਸਿਵਲ ਲਾਈਨ, ਥਾਣਾ ਨੇਹੀਆਂ ਵਾਲਾ ਜਿਲਾ ਬਠਿੰਡਾ, ਥਾਣਾ ਸਿਟੀ ਜਿਲਾ ਸ੍ਰੀ ਮੁਕਤਸਰ ਸਾਹਿਬ, ਥਾਣਾ ਸਮਾਣਾ ਜਿਲਾ ਪਟਿਆਲਾ ਅਤੇ ਥਾਣਾ ਜੀਰਕਪੁਰ ਜਿਲਾ ਐਸ ਏ ਐਸ ਨਗਰ ਵਿਖੇ ਵੱਖ ਵੱਖ ਧੋਖਾ ਧੜੀ ਅਤੇ ਇਮੋਰਲ ਟਰੈਫਕਿੰਗ ਸਬੰਧੀ ਮੁਕੱਦਮੇ ਦਰਜ ਹਨ । ਜਿਸ ਨੂੰ ਕੱਲ ਮਿਤੀ 12.06.2021 ਨੂੰ ਬਾਬਾ ਜੀਰਕਪੁਰ ਦੀ ਪੁਲਿਸ ਵੱਲੋ ਬੜੀ ਮੁਸਤੈਦੀ ਨਾਲ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਪਾਸੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ।


ਗ੍ਰਿਫਤਾਰ ਦੋਸੀ :- 1) ਕੁਸਲ ਢੀਂਗਰਾ ਉਰਫ ਮੋਹਿਤ ਢੀਂਗਰਾ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ 3847 ਨੰਬਾ ਰਾਮ ਵਾਲੀ ਗਲੀ, ਮਹਿਣਾ ਚੌਂਕ, ਥਾਣਾ ਕੋਤਵਾਲੀ ਜਿਲ੍ਹਾ ਬਠਿੰਡਾ ਪੰਜਾਬ ਹਾਲ ਵਾਸੀ ਮਕਾਨ ਨੰਬਰ 71 ਵੀ ਆਈ ਪੀ ਇਨਕਲੇਵ ਨੇੜੇ ਬੈਰੀ ਹਿੱਲ ਵੀ ਆਈ ਪੀ ਰੋਡ ਜੀਰਕਪੁਰ ਥਾਣਾ ਜੀਰਕਪੁਰ ਜਿਲਾ ਐਸ ਏ ਐਸ ਨਗਰ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger