SBP GROUP

SBP GROUP

Search This Blog

Total Pageviews

ਐਸ.ਏ.ਐਸ ਨਗਰ 6 ਜੂਨ : ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ, ਸ਼੍ਰੀ ਗੁਰਜੋਤ ਸਿੰਘ ਕਲੈਰ ਪੀ.ਪੀ.ਐਸ ਕਪਤਾਨ ਪੁਲਿਸ ਟਰੈਫਿਕ ਤੇ ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ ਨਗਰ ਅਤੇ ਸ਼੍ਰੀ ਅਮਰਪ੍ਰੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਟੈਕਨੀਕਲ ਸਪੋਰਟ ਤੇ ਫੋਰਸਿਕ ਤੇ ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰੋਨਾ ਮਹਾਮਾਰੀ ਦੇ ਚਲਦਿਆ ਕਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਮੁਹਇਆ ਕਰਵਾਉਣ ਦੇ ਨਾਮ ਤੇ ਲੋੜਵੰਦ ਮਰੀਜਾਂ ਨਾਲ ਲੱਖਾਂ ਰੁਪਏ ਦੀ ਧੋਖਾ ਧੜੀ ਕਰਨ ਵਾਲੇ ਗਿਰੋਹ ਸਬੰਧੀ ਖੁਫੀਆ ਜਾਣਕਾਰੀ ਮਿਲਣ ਤੋ ਬਾਦ ਇੰਸ: ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਐਸ.ਏ.ਐਸ ਨਗਰ ਵਲੋਂ ਮੁੱਕਦਮਾ ਨੰ. 332 ਮਿਤੀ: (01.06.2021 ਅ/ਧ 419, 420, 120-B IPC, 51-ਏ, 53 Disaster Management Act 2005 ਥਾਣਾ ਜੀਰਕਪੁਰ ਐਸ.ਏ.ਐਸ ਨਗਰ ਦਰਜ ਕੀਤਾ। ਜਿਸਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਐਸ.ਆਈ ਮਨਦੀਪ ਸਿੰਘ ਥਾਣਾ ਜੀਰਕਪੁਰ ਅਤੇ ਐਸ.ਆਈ ਅਮਨਦੀਪ ਸਿੰਘ ਇੰਚਾਰਜ ਸਾਈਬਰ ਸੈਲ ਐਸ.ਏ.ਐਸ ਨਗਰ ਦੀ ਟੀਮ ਵਲੋ ਰੇਡ ਕਰਕੇ ਮੁੱਕਦਮਾ ਦੇ ਦੋਸ਼ੀ ਅਮੀਤ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਸ਼ਿਵਾਲਿਕ ਵਿਹਾਰ, ਜੀਰਕਪੁਰ, ਐਸ.ਏ.ਐਸ ਨਗਰ, ਮਨਦੀਪ ਸਿੰਘ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਇਸ਼ਾਕ ਥਾਣਾ ਭੈਵਾ ਸਦਰ, ਕਰੂਕਸ਼ੇਤਰਾ ਹਰਿਆਣਾ ਅਤੇ ਕੁਲਵਿੰਦਰ ਕੁਮਾਰ ਪੁੱਤਰ ਪ੍ਰਮਜੀਤ ਕੁਮਾਰ ਵਾਸੀ ਟੀਕਰੀ ਕਰੁਕਸ਼ੇਤਰਾ, ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ, ਲੋੜਵੰਦ ਪੀੜਤ ਲੋਕਾਂ ਨਾਲ ਕਰਨਾ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਕਰਨ ਦੇ ਬਹਾਨੇ ਉਨ੍ਹਾਂ ਪਾਸੋਂ ਮੋਟੀ ਰਕਮ ਆਪਣੇ ਬੈਂਕ ਖਾਤਿਆ ਵਿੱਚ ਪਵਾ ਲੈਂਦੇ ਸਨ। ਅਤੇ ਬਾਦ ਵਿੱਚ ਉਨ੍ਹਾਂ ਨੂੰ ਇੰਜੇਕਸ਼ਨ ਵੀ ਸਪਲਾਈ ਨਹੀਂ ਕਰਦੇ ਸੀ। ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਪਾਸੋ ਠੱਗੀ ਮਾਰੇ 14 ਲੱਖ ਰੁਪਏ ਦੀ ਬ੍ਰਾਮਦਗੀ ਕੀਤੀ ਗਈ ਹੈ। ਵਾਰਦਾਤ ਦਾ ਤਰੀਕਾ : ਦੋਸ਼ੀ ਕੁਲਵਿੰਦਰ ਕੁਮਾਰ ਵਲੋਂ ਆਪਣਾ ਮੋਬਾਇਲ ਨੰਬਰ ਵੱਖ ਵੱਖ ਵੱਟਸਐਪ ਗਰੂਪ ਵਿੱਚ ਪਾ ਕੇ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਕਰਨ ਸਬੰਧੀ ਐਡ ਪਾਈ ਜਾਂਦੀ ਸੀ, ਜਿਸਤੇ ਲੋੜਵੰਦ ਲੋਕੀ ਕੁਲਵਿੰਦਰ ਕੁਮਾਰ ਨੂੰ ਵੱਟਸਐਪ ਪਰ ਸੰਪਰਕ ਕਰਦੇ ਸਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਉਨ੍ਹਾਂ ਪਾਸੋਂ ਇੰਜੇਕਸ਼ਨ ਸਬੰਧੀ ਅਦਾਇਗੀ ਦੋਸ਼ੀ ਅਮੀਤ ਕੁਮਾਰ ਦੇ ਬੈਂਕ ਖਾਤਿਆ ਵਿੱਚ ਕਰਵਾ ਲੈਂਦਾ ਸੀ ਜੋ ਬਾਦ ਵਿੱਚ ਦੋਸ਼ੀ ਮਨਦੀਪ ਸਿੰਘ, ਅਮੀਤ ਕੁਮਾਰ ਦੇ ਬੈਂਕ ਖ਼ਾਤਿਆ ਵਿੱਚ ਆਏ ਪੈਸਿਆ ਨੂੰ ਵੱਖ ਵੱਖ ਜਗ੍ਹਾ ਤੋਂ ਨਿਕਲਵਾਉਣ ਦਾ ਕੰਮ ਕਰਦਾ ਸੀ। ਇਨ੍ਹਾਂ ਪੈਸਿਆ ਨੂੰ ਦੋਸ਼ੀ ਆਪਸ ਵਿੱਚ ਵੰਡ ਲੈਂਦੇ ਸਨ। ਬ੍ਰਾਮਦਗੀ: 1. ਦੋਸ਼ੀ ਮਨਦੀਪ ਸਿੰਘ ਪਾਸੋਂ 3 ਲੱਖ ਰੁਪਏ ਅਤੇ (4 ਵੱਖ ਵੱਖ ਬੈਂਕ ਦੇ ATM ਕਾਰਡ ਦੀ ਬ੍ਰਾਮਦਗੀ। 2. ਦੋਸ਼ੀ ਕੁਲਵਿੰਦਰ ਕੁਮਾਰ ਪਾਸੋ 6 ਲੱਖ 50 ਹਜਾਰ ਰੁਪਏ ਅਤੇ 01 ATM ਕਾਰਡ ਦੀ ਬ੍ਰਾਮਦਗੀ। 3. ਦੋਸ਼ੀ ਅਮੀਤ ਕੁਮਾਰ ਦੇ ਬੈਂਕ ਖਾਤਿਆ ਵਿੱਚ 1 ਲੱਖ ਰੁਪਏ ਅਤੇ ਦੋਸ਼ੀ ਕੁਲਵਿੰਦਰ ਕੁਮਾਰ ਦੇ ਬੈਂਕ ਖਾਤੇ ਵਿੱਚ 030ਲੱਖ 50 ਹਜਾਰ ਰੁਪਏ ਫਰੀਜ ਕਰਵਾਏ ਗਏ ਹਨ। 4. ਕੁੱਲ 14 ਲੱਖ ਰੁਪਏ ਅਤੇ (05 ATM ਕਾਰਡ ਦੀ ਬ੍ਰਾਮਦਗੀ। 5. ਦੋਸ਼ੀ 04 ਦਿਨ ਦੇ ਪੁਲਿਸ ਰਿਮਾਂਡ ਪਰ ਪੁਲਿਸ ਹਿਰਾਸਤ ਵਿੱਚ ਹਨ ਜਿਨ੍ਹਾਂ ਪਾਸੋਂ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।

 ਐਸ.ਏ.ਐਸ ਨਗਰ,06 ਜੂਨ :ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਚ ਚਲ ਰਹੇ ਸਮਰ ਕੈਂਪ ਦੇ 11ਵੇਂ ਦਿਨਾਂ ਬਿਆਸ ਤੋਂ ਸਟੇਟ ਅਵਾਰਡੀ ਮੈਡਮ ਹਰਮੇਸ਼ ਕੌਰ ਯੋਧੇ ਪ੍ਰਸਿੱਧ ਪੰਜਾਬੀ ਲੇਖਿਕਾ-ਗਾਇਕਾ ਨਾਲ ਕਰਵਾਈ ਮੁਲਾਕਾਤ। ਇਹ ਜਾਣਕਾਰੀ ਦਿੰਦਿਆ ਸਟੇਟ ਐਵਾਰਡੀ ਹਿੰਦੀ ਅਧਿਆਪਕਾ ਅਤੇ ਆਯੋਜਕ ਸਮਰ ਕੈਂਪ ਮੈਡਮ ਸੁਧਾ ਜੈਨ ਨੇ ਦੱਸਿਆ ਕਿ ਆਨਲਾਈਨ ਸਮਰ ਕੈਂਪ- ਦੇ ਅੱਜ ਗਿਆਰਵੇਂ ਦਿਨ ਦਾ ਮੇਲਾ ਹਰਮੇਸ਼ ਕੌਰ ਯੋਧੇ ਨੇ ਲੁੱਟਿਆ ਹੈ। ਜਿਸ ਵਿਚ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਬਾਰੇ ਚਰਚਾ ਕੀਤੀ ਉਹਨਾਂ ਦੀਆਂ ਸਭਿਆਚਾਰਕ ਵੀਡੀਓਜ ਆਨਲਾਈਨ ਸਾਂਝੀਆਂ ਕੀਤੀਆਂ ਗਈਆਂ। ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। । ਇਸ ਉਪਰੰਤ ਕੈਂਪ ਦੇ ਅਗਲੇ ਦਿਨ ਕੈਂਪਰ ਵਿਦਿਆਰਥਣਾਂ ਦਾ ਸਭਿਆਚਾਰਕ ਗੀਤ ਗਾਇਨ ਮੁਕਾਬਲਾ ਕਰਵਾਇਆ ਜਾਵੇਗਾ ।


           ਆਯੋਜਕ ਮੈਡਮ ਸੁਦੀਪ ਨੇ ਸਮਰ ਕੈਂਪ ਵਿੱਚ ਮਸ਼ਹੂਰ ਸ਼ਖਸੀਅਤ ਨਾਲ ਰੂਬਰੂ ਨੂੰ ਇਕ ਸਫ਼ਲ ਉਪਰਾਲਾ ਦੱਸਿਆ। ਕਿਉਂਕਿ ਜਿਉਂ ਜਿਉਂ ਵੱਖਰੇ ਵੱਖਰੇ ਖੇਤਰਾਂ ਵਿਚ ਮਸ਼ਹੂਰ ਸ਼ਖਸੀਅਤਾਂ ਅਤੇ ਜਾਣਕਾਰ ਨਾਲ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ ਤਿਉਂ ਤਿਉਂ ਬੱਚਿਆਂ ਦਾ ਸਮਰ ਕੈਂਪ ਵਿਚ ਰੁੱਝਾਨ ਅਤੇ ਲਗਾਅ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਤੇ ਕੈਂਪ ਦੇ ਦਿਨ ਵਧਾਉਣ ਦੀ ਮੰਗ ਹੋਰ ਜ਼ੋਰ ਫੜਦੀ ਜਾ ਰਹੀ ਹੈ। ਇਸ ਗੱਲ ਤੋਂ ਮੈਡਮ ਸੁਧਾ ਜੈਨ ਬਹੁਤ ਖੁਸ਼ ਹਨ । ਵਿਦਿਆਰਥੀਆਂ ਦੀ ਮੰਗ ਨੂੰ-ਦਿਨ ਪ੍ਰਤੀ ਦਿਨ ਵਧਦੀ ਪ੍ਰਸਿਧੀ ਨੂੰ ਵੇਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਊਸ਼ਾ ਮਹਾਜਨ ਦੀ ਆਗਿਆ ਨਾਲ਼ ਸਮਰ ਕੈਂਪ ਵਿੱਚ ਚਾਰ ਦਿਨਾਂ ਦਾ ਵਾਧਾ ਕੀਤਾ ਗਿਆ।

No comments:


Wikipedia

Search results

Powered By Blogger