SBP GROUP

SBP GROUP

Search This Blog

Total Pageviews

ਪੱਲੇਦਾਰਾਂ ਵਿਚ ਚੱਲੀ ਗੱਲ, ਚੰਨੀ ਨਹੀਂ ਕਰਦਾ ਮਸਲੇ ਹੱਲ’ 7 ਮਜ਼ਦੂਰ ਪੱਲੇਦਾਰ ਯੂਨੀਅਨਾਂ ਵਲੋਂ 27 ਦਸੰਬਰ ਤੋਂ ਮੁਕੰਮਲ ਹੜਤਾਲ ਦਾ ਐਲਾਨ

ਮੋਹਾਲੀ, 25 ਦਸੰੰਬਰ : ਪੰਜਾਬ ਦੀਆਂ ਸਮੂਹ 7 ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਪੰਜਾਬ ਸਰਕਾਰ ਵਿਰੁਧ ਮੋਰਚਾ ਖੋਲਦੇ ਹੋਏ 27 ਦਸੰਬਰ 2021 ਤੋਂ ਸੂਬੇ ਭਰ ਦੀਆਂ ਸਮੂਹ ਫੂਡ, ਸਿਵਲ ਸਪਲਾਈ ਸਟੇਟ ਏਜੰਸੀਆਂ ਵਿਚ ਮੁਕੰਮਲ ਹੜਤਾਲ ਕਰਨ ਅਤੇ ਕਾਂਗਰਸ ਸਰਕਾਰ ਦਾ ਰੱਜ ਕੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਰਾਹੀਂ ਪੱਲੇਦਾਰਾਂ ਦੇ ਆਗੂ ਖੁਸ਼ੀ ਮੁਹੰਮਦ ਤੇ ਸਾਬਕਾ ਪਾਰਲੀਮੈਂਟ ਮੈਂਬਰ ਕੇਵਲ ਸਿੰਘ ਨੇ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਦੀ ਚੰਨੀ ਸਰਕਾਰ ਠੇਕੇਦਾਰੀ ਪ੍ਰਣਾਲੀ ਖਤਮ ਕਰਨ ਦਾ ਐਲਾਨ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਪੰਜਾਬ ਦੀ ਅਫਸਰਸ਼ਾਹੀ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੀ ਹੈ ਅਤੇ ਸਕੱਤਰ ਨੇ ਮੁੱਖ ਮੰਤਰੀ ਦੀ ਪ੍ਰਵਾਹ ਨਾ ਕਰਦਿਆਂ ਮੁੜ ਟੈੱਡਰ ਮੰਗ ਲਿਆ ਹੈ। ਉਨਾਂ ਕਿਹਾ ਕਿ ਫੂਡ ਐੱਡ ਸਪਲਾਈ ਵਿਭਾਗ ਦੇ ਸਕੱਤਰ ਠੇਕੇਦਾਰਾਂ ਵਲੋਂ ਪਾਈ ਇਕ ਰਿੱਟ ਪਟੀਸ਼ਨ ਦਾ ਹਵਾਲਾ ਦੇ ਕੇ ਮੁੜ ਟੈਂਡਰ ਮੰਗ ਚੁੱਕੇ ਹਨ। 


ਜਦੋਂ ਕਿ ਮੁੱਖ ਮੰਤਰੀ ਠੇਕੇਦਾਰੀ ਪ੍ਰਣਾਲੀ ਖਤਮ ਕਰਨ ਦਾ ਐਲਾਨ ਕਰ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਇਸ ਦੌਰਾਨ ਕੋਈ ਮਹਿਕਮੇ ਦਾ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਾਰੀ ਜਿੰਮੇਵਾਰੀ ਕਾਂਗਰਸ ਸਰਕਾਰ ਦੀ ਹੋਵੇਗੀ।
ਅੱਜ ਦੀ ਪ੍ਰੈਸ ਕਾਨਫਰੰਸ ਵਿਚ ਫੂਡਗ੍ਰੇਨ ਐੱਡ ਅਲਾਇਡ ਵਰਕਰਜ਼ ਯੂਨੀਅਨ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ, ਐਫਸੀਆਈ ਅਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ (ਏਟਕ), ਫੂਡ ਹੈੱਡਲਿੰਗ ਵਰਕਰ ਯੂਨੀਅਨ ਤੇ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਦੇ ਖੁਸ਼ੀ ਮੁਹੰਮਦ (ਮਲੇਰਕੋਟਲਾ), ਕੇਵਲ ਸਿੰਘ ਸਾਬਕਾ ਐਮ.ਪੀ. (ਮੋਗਾ), ਰਾਜ ਕੁਮਾਰ (ਰਾਜਪੁਰਾ), ਗੁਰਤੇਜ ਸਿੰਘ ਤੇ ਜਗਮੀਤ ਸਿੰਘ (ਮੁਕਤਸਰ), ਅਤੇ ਜਸਵਿੰਦਰ ਸਿੰਘ (ਰਾਜਪੁਰਾ) ਨੇ ਸੰਬੋਧਨ ਕੀਤਾ।    

No comments:


Wikipedia

Search results

Powered By Blogger