ਖਰੜ 25 ਦਸੰਬਰ : ਜਿਸ ਮੌਕੇ ਪੂਰੀ ਦੁਨੀਆ ਨੂੰ ਕੋਰੋਨਾ ਮਹਾਂਮਾਰੀ ਨੇ ਆਪਣੀ ਚਪੇਟ ਚ ਲੈਣ ਰੱਖਿਆ ਸੀ। ਇਸ ਵਾਇਰਸ ਦੇ ਫੈਲਣ ਨਾਲ ਨਿੱਤ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਉਸ ਵੇਲੇ ਭਾਰਤ ਸਮੇਤ ਵਿਸ਼ਵ ਦੇ ਤਮਾਮ ਦੇਸ਼ਾਂ ਦੇ ਲੋਕ ਆਪੋ ਆਪਣੀ ਜਾਨ ਬਚਾਉਣ ਲਈ ਆਪਣੇ ਘਰਾਂ ਅੰਦਰ ਸੁਰਖਿਅਤ ਰਹਿਣ ਦੀ ਕੋਸ਼ਿਸ਼ ਕਰ ਰਹੇ ਸਨ।
ਉਸੇ ਵੇਲੇ ਕਰੋਨਾ ਦੇ ਫਰੰਟ ਲਾਇਨ ਵਾਰਿਅਰ ਹਰ ਰੋਜ਼ ਆਪਣੀ ਜਾਨ ਤਲੀ ਉਤੇ ਧਰ ਕਰੋਨਾ ਪੀੜਤ ਲੋਕਾਂ ਦੀ ਮਦਦ ਲਈ ਵੱਖ ਵੱਖ ਥਾਵਾਂ ਉਤੇ ਜਾ ਰਹੇ ਸਨ। ਉਨਾਂ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੀਆਂ ਲੋਕਾਂ ਨੂੰ ਸੇਫ ਰੱਖਣ ਲਈ ਦਿਨ ਰਾਤ ਪੂਰੀ ਤਨਦੇਹੀ ਦੇ ਨਾਲ ਡਿਊਟੀ ਨਿਭਾਈ।
ਇਸ ਦੌਰਾਨ ਕੁਝ ਸਾਥਿਆਂ ਨੇ ਤੇ ਆਪਣੀ ਜਾਨ ਵੀ ਇਸ ਜੰਗ ਦੇ ਦੌਰਾਨ ਕੁਰਬਾਨ ਕਰ ਦਿੱਤੀ।
ਪਰ ਅਫਸੋਸ ਇਸ ਗੱਲ ਦਾ ਹੈ ਕਿ ਸੰਕਟ ਦੀ ਇਸ ਘੜੀ ਦੇ ਦੌਰਾਨ ਪੰਜਾਬ ਸਰਕਾਰ ਨੂੰ ਜਦੋਂ ਉਨਾ ਦੀ ਲੋੜ ਸੀ ਤਾਂ 1200 ਦੇ ਕਰੀਬ ਮੁਲਾਜ਼ਮਾਂ ਪਾਸੋਂ ਕੰਮ ਤਾਂ ਲੈ ਲਿਆ, ਪਰ ਇਸਦੇ ਪਿੱਛੋਂ ਉਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪੰਜਾਬ ਦੀ ਕਾਂਗਰਸ ਸਰਕਾਰ ਜ਼ੋ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰ ਸੱਤਾ ਹਾਸਿਲ ਕਰਨ ਚ ਸਫਲ ਹੋਈ ਸੀ ਉਹ ਆਪਣੇ ਉਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਇਹ ਸਰਕਾਰ ਪੂਰੀ ਤਰਾਂ ਨਿਕੰਮੀ ਸਾਬਤ ਹੋਈ ਹੈ। ਪਿਛਲੇ ਚਾਰ ਮਹੀਨੇ ਤੋਂ ਉਹ ਆਪਣੀ ਨੌਕਰੀ ਮੁੜ ਹਾਸਿਲ ਕਰਨ ਅਤੇ ਮੰਗਾਂ ਪੂਰੀਆਂ ਹੋਣ ਦੀ ਪ੍ਰਾਪਤੀ ਨੂੰ ਲੈਕੇ ਸੜਕਾਂ ਉਤੇ ਧਰਨੇ ਦੇਣ ਨੂੰ ਮਜਬੂਰ ਹਨ ਪਰ ਉਨਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਜਾਣਕਾਰੀ ਕਰੋਨਾ ਵਲੰਟੀਅਰ ਨੇ ਭਾਜਪਾ ਨੇਤਾਵਾਂ ਜ਼ੋ ਉਨਾਂ ਦੇ ਸਮਰਥਨ ਚ ਧਰਨੇ ਦੌਰਾਨ ਪੁੱਜੇ ਸਨ ਨੂੰ ਦਿੱਤੀ।
ਇਸ ਉਤੇ ਆਪਣੀ ਪ੍ਰਕਿਰਿਆ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਅਤੇ ਮੈਂਬਰ ਪੰਜਾਬ ਪ੍ਰਦੇਸ਼ ਕਾਰਜਕਾਰਨੀ ਸੁਖਵਿੰਦਰ ਗੋਲਡੀ ਨੇ ਕਿਹਾ ਕਿ ਉਹ ਉਨਾਂ ਦੀਆਂ ਮੰਗਾਂ ਦਾ ਪੂਰੀ ਤਰਾਂ ਨਾਲ ਸਮਰਥਨ ਕਰਦੇ ਹਨ ਜਿੰਨੀ ਵੀ ਮਦਦ ਆਪਣੇ ਪੱਧਰ ਉਤੇ ਜਥੇਬੰਦੀ ਦੀ ਹੋ ਸਕੇਗੀ ਉਹ ਕਰਨਗੇ। ਅੰਦੋਲਨਕਾਰੀ ਧਰਨੇ ਪ੍ਰਦਰਸ਼ਨ ਜਰੂਰ ਕਰਨ ਪਰ ਆਮ ਜਨਤਾ ਦਾ ਰਾਹ ਨਾਹ ਰੋਕਣ ,ਸਗੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰਨ। ਉਨਾ ਤੋਂ ਇਲਾਵਾ ਇਸ ਮੌਕੇ ਪੰਜਾਬ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ, ਨਰਿੰਦਰ ਸਿੰਘ ਰਾਣਾ, ਜ਼ਿਲਾ ਜਨਰਲ ਸਕੱਤਰ ਜਗਦੀਪ ਔਜਲਾ, ਮੰਡਲ ਪ੍ਰਧਾਨ ਪਵਨ ਮਨੋਚਾ, ਮੰਡਲ ਜਨਰਲ ਸਕੱਤਰ ਯੋਗੇਸ਼ ਧਵਨ ਆਦਿ ਮੌਜੂਦ ਸਨ
No comments:
Post a Comment