ਐਸ.ਏ.ਐਸ ਨਗਰ, 01 ਜੂਨ : ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੇ ਅੱਜ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਪਿੰਡਾਂ ਦੀਆਂ ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੂੰ ਮੰਗ ਪੱਤਰ ਸੋਪਦੇ ਹੋਏ ਫੰਡਜ਼ ਦੀ ਮੰਗ ਕੀਤੀ, ਗੱਲਬਾਤ ਦੌਰਾਨ ਭਗਤ ਕਬੀਰ ਵੈਲਫੇਅਰ ਫਾਉਡੇਸ਼ਨ ਵੱਲੋ ਦੁਰਘਟਨਾਂ ਗ੍ਰਸ਼ਤ ਵਿਅਕਤੀਆਂ ਦੀ ਸੇਵਾਂ ਲਈ ਸੰਸਥਾਂ ਨੂੰ ਐਬੂਲੰਸ ਲਈ ਫੰਡਜ਼ ਦੇਣ ਦੀ ਮੰਗ ਕੀਤੀ । ਗ੍ਰਾਮ ਪੰਚਾਇਤ ਪਿੰਡ ਸਵਾੜਾ ਦੀ ਪੰਚਾਇਤ ਵੱਲੋ ਮਤਾਂ ਪੇਸ਼ ਕਰਦਿਆਂ ਪਿੰਡ ਵਿੱਚ ਲਾਇਬਰ੍ਰੇਰੀ, ਬਾਲਮੀਕ ਧਰਮਸਾਲਾ/ਕੰਮਿਊਨਿਟੀ ਸੈਂਟਰ ਅਤੇ ਗਲੀਆਂ ਨਾਲੀਆਂ ਲਈ ਫੰਡਜ਼ ਦੀ ਮੰਗ ਕੀਤੀ। ਪਿੰਡ ਚੱਕ ਤੋਂ ਚੂਹੜ ਮਾਜਰਾ ਤੱਕ ਲਿੱਕ ਰੋਡ ਬਣਾਉਣ ਲਈ ਗ੍ਰਾਟ ਦੀ ਮੰਗ ਕੀਤੀ, ਸਰਪੰਚ ਗ੍ਰਾਮ ਪੰਚਾਇਤ ਕਾਲੇਵਾਲ ਵੱਲੋ ਦੱਸਿਆਂ ਗਿਆ, ਕਿ ਪਿੰਡ ਵਿੱਚ ਸਿਰਫ ਇੱਕ ਹੀ ਧਰਮਸਾਲਾ ਹੈ, ਜ਼ੋ ਕਿ ਕਾਫੀ ਖਸਤਾਂ ਹਾਲਤ ਵਿੱਚ ਹੈ। ਉਨ੍ਹਾ ਦੱਸਿਆ ਕਿ ਜੇਕਰ ਸਾਡੇ ਪਿੰਡ ਵਿਖੇ ਧਰਮਸਾਲਾ ਵਿੱਚ ਇੱਕ ਹਾਲ ਰੂਮ ਦੀ ਉਸਾਰੀ ਹੋ ਜਾਵੇ ਤਾ ਕਾਫੀ ਲੋਕਾਂ ਨੂੰ ਵਿਆਹ ਸਾਦੀਆਂ ਅਤੇ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਲਾਭ ਮਿਲੇਗਾ । ਮੀਟਿੰਗ ਦੌਰਾਨ ਗ੍ਰਾਮ ਪੰਚਾਇਤ ਮੁੱਲਾਂ ਪੁਰ ਵੱਲੋ ਪੰਚਾਇਤੀ ਜ਼ਮੀਨ ਤੇ ਹੋ ਰਹੇ ਨਜਾਇਜ਼ ਕਬਜਿਆਂ ਸਬੰਧੀ ਜਾਣੂ ਕਰਵਾਇਆਂ ।
SBP GROUP
Search This Blog
Total Pageviews
ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੇ ਆਪਣੇ ਦਫਤਰ ਵਿੱਚ ਗਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਇਸ ਮੌਕੇ ਚੇਅਰਮੈਨ ਸ੍ਰੀ ਵਿਜੈ ਸ਼ਰਮਾਂ ਟਿੰਕੂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾ ਦੇ ਵਿਕਾਸ ਕਾਰਜਾ ਲਈ ਵਚਨਬੱਧ ਹੈ । ਪਿੰਡਾਂ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾਂ ਹੈ, ਉਪਰੋਕਤ ਪੰਚਾਇਤਾਂ ਅਤੇ ਹੋਰਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਅਤੇ ਜਲਦੀ ਹੀ ਹੋਰ ਵੀ ਬਹੁਤ ਸਾਰੇ ਫੰਡਜ਼ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋ ਭੇਜੇ ਜਾ ਰਹੇਂ ਹਨ । ਉਹਨਾ ਕਿਹਾ ਕਿ ਨੋਜਵਾਨ ਪੀੜੀ ਨੂੰ ਨਸਿ਼ਆ ਤੋਂ ਦੂਰ ਰੱਖਣ ਲਈ ਜਲਦੀ ਪਿੰਡਾਂ ਦੇ ਯੂਥ ਕਲੱਬਾ ਅਤੇ ਹੋਰ ਸਮਾਜਿਕ ਸੰਸਥਾਵਾ ਨਾਲ ਮਿਲਕੇ ਉਹਨਾਂ ਨੂੰ ਖੇਡਾਂ ਦੇ ਸਮਾਨ ਮਹੁੱਈਆ ਕਰਵਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ।
ਸ੍ਰੀ ਸ਼ਰਮਾਂ ਨੇ ਕੋਵਿੰਡ 19 ਦੇ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ, ਤਾ ਜ਼ੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ । ਇਸ ਮੌਕੇ ਸ੍ਰੀ ਪ੍ਰੇਮ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਸ੍ਰੀ ਮਨਜੇਸ਼ ਸਰਮਾ ਡਿਪਟੀ ਜਿਲ੍ਹਾ ਰੋਜਗਾਰ ਅਧਿਕਾਰੀ, ਐਕਸੀਅਨ ਪੰਚਾਇਤੀ ਰਾਜ ਸ੍ਰੀ ਰਮੇਸ਼ਵਰ ਸਾਰਦਾਂ, ਰਣਜੀਤ ਸਿੰਘ ਨੰਗਲੀਆਂ, ਪ੍ਰਦੀਪ ਸਿੰਘ ਹੈਪੀ ਜਨਰਲ ਸਕੱਤਰ ਭਗਤ ਕਬੀਰ ਵੈਲਫੇਅਰ ਫਾਉਡੇਸ਼ਨ ਪੰਜਾਬ, ਬਿਂਦਾਂ ਮਾਨ ਬਲੌਗੀ, ਪੰਡਿਤ ਪਰਮਜੀਤ, ਕਮਲਜੀਤ ਕੌਰ ਸਰਪੰਚ ਸੁਵਾੜਾ, ਕੁਲਵਿੰਦਰ ਕੌਰ ਸਰਪੰਚ ਕਾਲੇਵਾਲ, ਜ਼ਸਵੰਤ ਸਿੰਘ ਸਰਪੰਚ ਮੁੱਲਾਪੁਰ, ਦਰਸ਼ਨ ਸਿੰਘ ਪੰਚ, ਗੁਰਦਰਸ਼ਨ ਸਿੰਘ ਪੰਚ ਸੁਵਾੜਾ, ਹਰਬੰਸ ਸਿੰਘ ਬੂਥਗੜ੍ਹ, ਲਖਵੀਰ ਸਿੰਘ੍ਹ, ਬੇਅੰਤ ਸਿੰਘ, ਸਖਵਿੰਦਰ ਸਿੰਘ ਚੋਹਲਟਾ ਖੁਰਦ ਅਤੇ ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਐਸ.ਏ.ਐਸ ਨਗਰ ਆਦਿ ਹਾਜ਼ਰ ਸਨ ।
Tags:
SAS NAGAR NEWS
A GROUP OF NEWS MEDIA SERVICES Since 2011
Subscribe to:
Post Comments (Atom)
Wikipedia
Search results
No comments:
Post a Comment