ਚੰਡੀਗੜ੍ਹ, 3 ਜੂਨ : ਛੇਵੇਂ ਤਨਖਾਹ ਕਮਿਸ਼ਨ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਪੰਜਾਬ ਦੇ ਮੁਲਾਜ਼ਮਾਂ ਨੂੰ ਬੀਤੇ ਕੱਲ੍ਹ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬਹੁਤ ਉਮੀਦਾਂ ਸਨ, ਪਰ ਕੈਪਟਨ ਸਰਕਾਰ ਨੇ ਉਮੀਦਾਂ ਉਤੇ ਫਿਰ ਪਾਣੀ ਫੇਰ ਦਿੱਤਾ। ਮੀਟਿੰਗ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਤਨਖ਼ਾਹ ਕਮਿਸ਼ਨ ਨਵੀਂ ਰਿਪੋਰਟ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ, ਪਰ ਇਹ ਏਜੰਡਾ ਤੱਕ ਨਹੀਂ ਲੈ ਕੇ ਆਂਦਾ ਗਿਆ।
ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਮੁਲਾਜ਼ਮ ਵਰਗ ਸਰਕਾਰ ਵੱਲੋਂ ਮੰਗਾਂ ਨੂੰ ਅਣਗੌਲਿਆ ਕਰਨ ਨੂੰ ਲੈ ਕੇ ਨਰਾਜ਼ ਚੱਲ ਰਿਹਾ ਹੈ। ਕੱਲ੍ਹ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸਿਰਫ ਕੁਝ ਆਪਣੇ ਹਿੱਤਾਂ ਵਾਲੇ ਮੁੱਦਿਆਂ ਨੂੰ ਛੱਡਕੇ ਸਰਕਾਰ ਨੇ ਲੋਕਾਂ ਦੇ ਕਿਸੇ ਵੱਡੇ ਮਸਲੇ ਉਤੇ ਵਿਚਾਰ ਨਾ ਕੀਤਾ।
ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਵਜ਼ਾਰਤ ਦਾ ਸਾਰਾ ਧਿਆਨ ਕਾਂਗਰਸੀ ਆਪਸੀ ਕਾਟੋ ਕਲੇਸ਼ ਦੇ ਚਲਦਿਆਂ ਦਿੱਲੀ ਵਿੱਚ ਹਾਈਕਮਾਂਡ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅੱਗੇ ਪੇਸ਼ੀਆਂ ਭੁਗਤਣ ਉਤੇ ਲੱਗਿਆ ਹੈ। ਇਸ ਕਾਟੋ ਕਲੇਸ਼ ਦੇ ਚਲਦਿਆਂ ਮੁਲਾਜ਼ਮਾਂ ਦੇ ਕਿਸੇ ਮੁੱਦੇ ਉਤੇ ਗੱਲ ਨਾ ਹੋ ਸਕੀ।
No comments:
Post a Comment