ਖਰੜ 04 , ਜੂਨ : ਸਮੂਹ ਖਰੜ ਸ਼ਹਿਰ ਨਿਵਾਸੀਆਂ ਵੱਲੋਂ ਮਿਉਂਸਪਲ ਮੁਲਾਜ਼ਮਾਂ ਅਤੇ ਸਫਾਈ ਕਰਮਚਾਰੀਆਂ ਦੀ 22 ਦਿਨ ਤੋਂ ਚੱਲ ਰਹੀ ਹੜਤਾਲ ਦਾ ਸਮਰਥਨ ਕਰਦੇ ਹੋਏ ਨਗਰ ਕੌਂਸਲ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਇਹ੍ਹਨਾ ਮੁਲਾਜ਼ਮਾਂ ਨਾਲ ਕੀਤੇ ਝੁਠੇ ਵਾਅਦਿਆਂ ਦੇ ਖਾਲੀ ਘੜੇ ਭੰਨੇ ਗਏ।
ਐਸ ਡੀ ਐਮ ਖਰੜ ਰਾਹੀਂ ਸਮੂਹ ਖਰੜ ਸ਼ਹਿਰ ਨਿਵਾਸੀਆਂ ਨੇ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਤਾਂ ਜੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਇਹ ਹੜਤਾਲ ਖਤਮ ਕਰਵਾਈ ਜਾਵੇ ਤਾਂ ਜੋਂ ਸ਼ਹਿਰ ਵਿਚ ਫੈਲੀ ਗੰਦਗੀ ਦੀ ਸਫਾਈ ਹੋ ਸਕੇ।
ਨਗਰ ਕੌਂਸਲ ਖਰੜ ਦੇ ਸਮੂਹ ਕਰਮਚਾਰੀਆਂ ਵਲੋਂ ਹੜਤਾਲ ਵਿੱਚ ਸਮਰਥਨ ਦੇਣ ਲਈ ਸਮੂਚੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਹੜਤਾਲ ਦਾ ਸਮਰਥਨ ਕਰਨ ਲਈ ਖਰੜ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਅਤੇ ਪ੍ਰਸ਼ਾਸਨ ਨੂੰ ਮੰਗਾ ਮੰਨ ਕੇ ਹੜਤਾਲ ਖਤਮ ਕਰਵਾਉਣ ਦੀ ਅਪੀਲ ਕੀਤੀ ਤਾਂ ਜੋਂ ਸ਼ਹਿਰ ਦੀ ਸਫਾਈ ਹੋ ਸਕੇ।
ਇਸ ਮੌਕੇ ਰਣਜੀਤ ਸਿੰਘ ਹੰਸ ਪ੍ਰਧਾਨ ਜਨ ਹਿੱਤ ਵਿਕਾਸ ਕਮੇਟੀ ਖਰੜ ,ਪਰਮਪ੍ਰੀਤ ਸਿੰਘ ਖਾਨਪੁਰ ,ਸੈਕਟਰੀ ਲਾਈਨਜ ਕਲੱਬ ਖਰੜ ਸਿਟੀਦ ਸਿੰਘ ਪ੍ਰਧਾਨ ਗੁਰਦੁਆਰਾ ਤਾਲਮੇਲ ਮੇਹਰ ਸਿੰਘ ਥੇੜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹਰਜੀਤ ਸਿੰਘ ਬੰਟੀ ਆਮ ਆਦਮੀ ਪਾਰਟੀ ਮਹੇਸ਼ ਚੰਦਰ ਪ੍ਰਧਾਨ ਮਿਉਂਸਪਲ ਮੁਲਾਜ਼ਮ ਖਰੜਲ ਲਖਬੀਰਸਿੰ ਨਰੇਗਾ ਫਰੰਟ ਵਰਕਰਜ ਜਗੀਰਸਿੰਘ ਪ੍ਰਧਾਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਖਰੜਰ ਰਜਿੰਦਰਸਿੰਘ ਸੋਹਲ, ਬਲਦੇਵ ਸਿੰਘ ਮਾਂਗਟ ਜਨ ਹਿੱਤ ਵਿਕਾਸ ਕਮੇਟੀ ਖਰੜ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ
No comments:
Post a Comment