ਐਸ.ਏ.ਐਸ ਨਗਰ, 09 ਜੂਨ : ਆਨਲਾਈਨ ਸਮਰ ਕੈਂਪ ਵਿੱਚ ਕੈਂਪ ਦੇ 14ਵੇਂ ਦਿਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦੇ ਨਾਲ - ਨਾਲ ਉਹਨਾਂ ਦੀਆਂ ਮਾਵਾਂ ਅਤੇ ਭੈਣ-ਭਰਾਵਾਂ ਨੂੰ ਵੀ ਕੈਂਪ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਸੈਸ਼ਨ ਵਿੱਚ ਕੁੜੀਆਂ ਅਤੇ ਉਨ੍ਹਾਂ ਦੀ ਮਾਵਾਂ ਦੀ ਸ਼ਮੂਲੀਅਤ ਵਿਸ਼ੇਸ਼ ਤੌਰ ਤੇ ਕਰਵਾਈ ਗਈ, ਉਥੇ ਕੈਂਪਰ ਵਿਦਿਆਰਥੀਣਾਂ ਅਤੇ ਮਾਪਿਆਂ ਨੂੰ ਸਿੱਖਿਆ ਵਿਭਾਗ, ਪੰਜਾਬ ਦੇ ਨਵੇਂ ਵਿਸ਼ੇ ਦੀ ਜਾਣਕਾਰੀ ਵੀ ਦਿੱਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਮੈਡਮ ਸੁਧਾ ਜੈਨ 'ਸੁਦੀਪ' ਸਟੇਟ ਅਵਾਰਡੀ ਹਿੰਦੀ ਅਧਿਆਪਕਾ ਨੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ- ਇਸ ਵਿਸ਼ੇਸ਼ ਗਤੀਵਿਧੀ ਸਮਰ ਕੈਂਪ ਦੇ ਅੱਜ ਦੇ ਸੈਸ਼ਨ ਵਿਚ ਜਿੱਥੇ ਸੁਆਗਤ ਜ਼ਿੰਦਗੀ ਦੀਆਂ ਆਨਲਾਈਨ ਵੀਡੀਓਜ ਸਾਂਝੀਆਂ ਕੀਤੀਆਂ ਗਈਆਂ ¡
ਉਥੇ ਸਮਰ ਕੈਂਪ ਦੌਰਾਨ ਕੈਂਪ ਵਿਦਿਆਰਥੀਣਾਂ ਦੇ ਮਾਪਿਆਂ ਨਾਲ "ਘਰ ਵਿਚ ਸਹਿਯੋਗ ਕਿਵੇਂ ਕਰੀਏ ?" ਵਿਸ਼ੇ 'ਤੇ ਗੱਲਬਾਤ ਸਾਂਝੀ ਕੀਤੀ ਗਈ। ਵਿਦਿਆਰਥਣਾਂ ਦੀਆਂ ਮਾਵਾਂ ਨੇ ਵੀ ਖੁੱਲ ਕੇ ਗੱਲਬਾਤ ਕੀਤੀ। ਇਸ ਵਿਸ਼ੇ ਤੇ ਚਰਚਾ ਤੋਂ ਬਾਅਦ ਵਿਦਿਆਰਥਣਾਂ ਨੂੰ ਨਵੇਕਲੇ ਢੰਗ ਨਾਲ਼ ਪ੍ਰੇਰਣਾ ਦਿੱਤੀ। ਉਹਨਾਂ ਬੱਚਿਆਂ ਨੂੰ ਵਿਸਥਾਰ ਨਾਲ ਸਮਝਾਇਆ ਕਿ ਹੱਥਾਂ ਦੀ ਮਹੱਤਤਾ- ਅਸਲੀ ਸੁੰਦਰਤਾ ਬਾਹਰੀ ਤੌਰ ਤੇ ਸਜਾਉਣ ਨਾਲ ਨਹੀਂ ਬਲਕਿ ਇਨ੍ਹਾਂ ਦੋ ਹੱਥਾਂ ਨੂੰ ਕਿਸੇ ਦੀ ਸੇਵਾ ਅਤੇ ਕੰਮ ਕਰਨ ਵਿੱਚ ਲਗਾਉਣਾ ਹੀ ਅਸਲੀ ਸੁੰਦਰਤਾ ਹੈ। ਕੈਂਪਰ ਵਿਦਿਆਰਥੀਣਾ ਨੇ ਆਪਣੇ ਮੈਡਮ ਅਤੇ ਮਾਤਾਵਾਂ ਨੂੰ ਇਹ ਭਰੋਸਾ ਦਵਾਇਆ ਕਿ ਅੱਜ ਤੋਂ ਬਾਅਦ ਉਹ ਹੱਥਾਂ ਦੀ ਕਰਮਸ਼ੀਲਤਾ ਉਤੇ ਜ਼ਰੂਰ ਧਿਆਨ ਦੇਣਗੀਆਂ।
ਮੈਡਮ ਸੁਦੀਪ ਨੇ ਦੱਸਿਆ ਕਿ ਅੱਜ ਸਮਰ ਕੈਂਪ ਦੇ ਚੌਦਵੇਂ ਦਿਨ ਸਾਰੀਆਂ ਗਤੀਵਿਧੀਆਂ ਅਤੇ ਮੁਕਾਬਲੇ ਆਪਣੇ ਚਰਮ 'ਤੇ ਹਨ। ਕਲ੍ਹ ਸਾਰੇ ਹੀ ਮੁਕਾਬਲਿਆਂ ਦੇ ਜੇਤੂਆਂ ਦੀ ਘੋਸ਼ਣਾ ਕੀਤੀ ਜਾਵੇਗੀ। ਸਮਰ ਕੈਂਪ ਦੇ ਆਖਰੀ ਦਿਨ ਮਨੋਰੰਜਨ ਦੇ ਤੌਰ 'ਤੇ ਆਨਲਾਈਨ ਅੰਤਾਕਸ਼ਰੀ ਦੀ ਖੇਡ ਖਿਡਾਈ ਜਾਵੇਗੀ।ਅੱਜ ਦੇ ਸੈਸ਼ਨ ਵਿੱਚ ਵਿਦਿਆਰਥਣਾਂ ਉਹਨਾਂ ਦੀਆਂ ਮਾਵਾਂ ਅਤੇ ਛੋਟੀਆਂ ਵੱਡੀਆਂ ਭੈਣਾਂ ਆਦਿ ਦੀ 60 ਦੇ ਕਰੀਬ ਭਾਗੀਦਾਰੀ ਰਹੀ।
No comments:
Post a Comment