ਰੂਪਨਗਰ,12 ਜੂਨ : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਪਸ ਵਿੱਚ ਹੋਏ ਗਠਜੋੜ ਦੀ ਖ਼ਬਰ ਸੁਣਦਿਆਂ ਹੀ ਰੂਪਨਗਰ ਹਲਕੇ ਦੇ ਦੋਨਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ। ਦੋਨਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਹੀ ਕਾਂਸ਼ੀ ਰਾਮ ਜੀ ਦੇ ਪਿੰਡ ਖੁਆਸਪੁਰਾ ਵਿਖੇ ਇਕੱਠੇ ਹੋਏ। ਖੁਸ਼ੀਆਂ ਮਨਾਈਆਂ,ਲੱਡੂ ਵੰਡੇ ਗਏ ਅਤੇ ਢੋਲ ਵਜਾ ਕੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪਿੰਡ ਵਿੱਚ ਸਥਾਪਤ ਕੀਤੇ ਬਾਬੂ ਕਾਂਸ਼ੀ ਰਾਮ ਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਵੀ ਚੜਾਈਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ, ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਗੁਰਮੁਖ ਸਿੰਘ ਸੈਣੀ, ਮਨਜਿੰਦਰ ਸਿੰਘ ਧਨੋਆ, ਕੁਲਵੰਤ ਸਿੰਘ ਸੈਣੀ, ਕਰਨੈਲ ਸਿੰਘ ਤੰਬੜ, ਹਰਜੀਤ ਕੌਰ, ਚਰਨਜੀਤ ਕੌਰ ਸ਼ਾਮਪੁਰਾ, ਬਲਵਿੰਦਰ ਕੌਰ ਸ਼ਾਮਪੁਰਾ, ਕੁਲਵਿੰਦਰ ਕੌਰ ਘਈ, ਸੇਵਾ ਸਿੰਘ ਪ੍ਰਧਾਨ,ਵੇਦ ਪ੍ਰਕਾਸ਼, ਰਾਜੀਵ ਸ਼ਰਮਾ ਐਡਵੋਕੇਟ, ਮਨਪ੍ਰੀਤ ਸਿੰਘ ਗਿੱਲ, ਪਰਗਟ ਸਿੰਘ ਭੱਟੀ ਬਸਪਾ ਆਗੂ ਸ. ਹਰਜੀਤ ਸਿੰਘ ਲੌਂਗੀਆ ਉਪ ਪ੍ਰਧਾਨ ਬਸਪਾ ਪੰਜਾਬ , ਠੇਕੇਦਾਰ ਅਜੀਤ ਸਿੰਘ ਭੈਣੀ ਜਨਰਲ ਸਕੱਤਰ ਬਸਪਾ ਪੰਜਾਬ ,ਰਜਿੰਦਰ ਸਿੰਘ ਰਾਜਾ ਨਨਹੇੜੀਆਂ ਜਨਰਲ ਸਕੱਤਰ ਬਸਪਾ ਪੰਜਾਬ , ਜਗਦੀਸ਼ ਸਿੰਘ ਹਵੇਲੀ ਸੀਨੀਅਰ ਬਸਪਾ ਆਗੂ ਜ਼ਿਲ੍ਹਾ ਰੂਪਨਗਰ ,ਰਾਮਪਾਲ ਅਬਿਆਣਾ ਜ਼ਿਲ੍ਹਾ ਪ੍ਰਧਾਨ ਰੂਪਨਗਰ ,ਗੁਰਦਰਸ਼ਨ ਸਿੰਘ ਢੋਲਣਮਾਜਰਾ ਜਿਲ੍ਹਾ ਜਨਰਲ ਸਕੱਤਰ ,ਕੁਲਦੀਪ ਘਨੌਲੀ ਜ਼ਿਲ੍ਹਾ ਇੰਚਾਰਜ ,ਐਡਵੋਕੇਟ ਚਰਨਜੀਤ ਸਿੰਘ ਘਈ ਜ਼ੋਨ ਇੰਚਾਰਜ,ਗੁਰਦੇਵ ਸਿੰਘ ਡੱਬਰੀ ਜ਼ਿਲਾ ਇੰਚਾਰਜ,ਜੋਗਿੰਦਰ ਸਿੰਘ ਤਹਿਸੀਲਦਾਰ ਹਲਕਾ ਇੰਚਾਰਜ ਅਨੰਦਪੁਰ ਸਾਹਿਬ,ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਹਲਕਾ ਆਗੂ,ਡਾਕਟਰ ਰਜ਼ੇਸ਼ ਬੱਗਣ ਪ੍ਰਧਾਨ ਅੰਬੇਡਕਰ ਮੰਚ ਰੂਪਨਗਰ,ਮੋਹਣ ਸਿੰਘ ਨੌਧੇਮਾਜਰਾ ਹਲਕਾ ਇੰਚਾਰਜ,ਨਰਿੰਦਰ ਸਿੰਘ ਬਡਵਾਲੀ ਪ੍ਰਧਾਨ ਹਲਕਾ ਚਮਕੌਰ ਸਾਹਿਬ, ਨਰਿੰਦਰ ਸਿੰਘ ਢੇਰ ਜਨਰਲ ਸਕੱਤਰ ਅਨੰਦਪੁਰ ਸਾਹਿਬ , ਬਕਾਨੂੰ ਰਾਮ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ ਤੇ ਮੌਜੂਦ ਸਨ।
No comments:
Post a Comment