Monday, June 7, 2021

ਮੋਹਾਲੀ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸ਼ਾਹੀ ਨੂੰ ਸਦਮਾ, ਪਿਤਾ ਦਾ ਦਿਹਾਂਤ

 ਅੇੈਸ.ਏ.ਅੇੈਸ ਨਗਰ, 7 ਜੂਨ  : ਮੋਹਾਲੀ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਅਤੇ ਪੰਜਾਬੀ ਜਾਗਰਣ ਦੇ ਪੱਤਰਕਾਰ ਗੁਰਮੀਤ ਸਿੰਘ ਸ਼ਾਹੀ ਦੇ ਪਿਤਾ ਸ.ਜਰਨੈਲ ਸਿੰਘ ਸੋਢੀ ਦਾ ਬੀਤੀ ਰਾਤ ਦਿਹਾਂਤ ਹੋ ਗਿਆ।

ਸ. ਜਰਨੈਲ ਸਿੰਘ ਸੋਢੀ ਫੌਜ ਦੀ ਐਮ.ਈ.ਐਸ. ਬਰਾਂਚ ‘ਚ ਸਨ ਤੇ 2010 ਵਿੱਚ ਉਹ ਸੇਵਾ ਮੁਕਤ ਹੋ ਗਏ ਸਨ। ਇਸ ਸਮੇਂ ਉਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਤੇ ਪਤਨੀ ਛੱਡ ਗਏ ਹਨ।
ਸ. ਜਰਨੈਲ ਸਿੰਘ ਮਹੀਨਾ ਕੁ ਪਹਿਲਾਂ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ। ਸਿਵਲ ਹਸਪਤਾਲ ਵਿੱਚ ਉਨ੍ਹਾਂ ਦੀ ਆਕਸੀਜਨ ਦਾ ਪੱਧਰ ਘਟਣ ਕਾਰਨ ਉਨ੍ਹਾਂ ਨੂੰ ਸ਼੍ਰੀ ਹਰਕ੍ਰਿਸ਼ਨ ਹਸਪਤਾਲ ਸੋਹਾਣਾ ਵਿਖੇ ਆਈ.ਸੀ.ਯੂ. ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹ ਤਿੰਨ ਹਫਤੇ ਦੇ ਕਰੀਬ ਵੈਂਟੀਲੇਟਰ ਉਪਰ ਰਹੇ।

ਪਿਛਲੇ ਹਫਤੇ ਉਨ੍ਹਾਂ ਦਾ ਕਰੋਨਾ ਨੈਗੇਟਿਵ ਆਉਣ ਕਰਕੇ ਭਾਵੇਂ ਉਨ੍ਹਾਂ ਨੂੰ ਜਨਰਲ ਆਈ.ਸੀ.ਯੂ. ‘ਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਅੱਜ ਉਨ੍ਹਾਂ ਦਾ ਸਸਕਾਰ ਪਿੰਡ ਰੁੜਕਾ ਵਿਖੇ ਕਰ ਦਿੱਤਾ ਗਿਆ ।
ਇਸੇ ਦੌਰਾਨ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਗੁਰਦੀਪ ਸਿੰਘ ਬੈਨੀਪਾਲ ਨੇ ਵੀ ਉਨ੍ਹਾਂ ਦੀ ਮੌਤ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਕਲੱਬ ਦੀ ਗਵਰਨਿੰਗ ਬਾਡੀ ਦੇ ਮੈਂਬਰਾਂ ਸ. ਕੁਲਦੀਪ ਸਿੰਘ, ਰਾਜੀਵ ਤਨੇਜਾ, ਮਨਜੀਤ ਸਿੰਘ ਚਾਨਾ, ਰਾਜ ਕੁਮਾਰ ਅਰੋੜਾ, ਨਾਹਰ ਸਿੰਘ ਧਾਲੀਵਾਲ, ਬਲਜੀਤ ਮਰਵਾਹਾ, ਵਿਜੇ ਕੁਮਾਰ ਅਤੇ ਦੇਸ਼ ਕਲਿੱਕ ਦੇ ਸਹਾਇਕ ਸੰਪਾਦਕ ਕੁਲਵੰਤ ਸਿੰਘ ਕੋਟਲੀ ਨੇ ਸ. ਗੁਰਮੀਤ ਸਿੰਘ ਸ਼ਾਹੀ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger