ਮੋਹਾਲੀ 11 ਜੂਨ : ਸਿੱਖਿਆ ਬੋਰਡ ਵੱਲੋਂ ਰਾਸਾ ਪੰਜਾਬ ਦੇ ਕੁਝ ਅਹੁਦੇਦਾਰਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਵਿੱਚ ਦਿਤੀ ਨੁਮਾਇੰਦਗੀ ਵਾਸਤੇ ਰਾਸਾ ਦਾ ਇੱਕ ਵਫਦ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਅਤੇ ਵਾਈਸ ਚੇਅਰਮੈਨ ਡਾ ਵਰਿੰਦਰ ਭਾਟੀਆ ਦਾ ਧੰਨਵਾਦ ਕਰਨ ਹਿੱਤ ਉਚੇਚੇ ਤੌਰ ਤੇ ਪੁੱਜਾ। ਇਸ ਮੌਕੇ ਤੇ ਚੇਅਰਮੈਨ ਦਾ ਧੰਨਵਾਦ ਕਰਦਿਆਂ ਕੁਝ ਮੰਗਾਂ ਵੀ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਵਿਸੇਸ ਤੌਰ ਤੇ ਮੰਗ ਕੀਤੀ ਗਈ ਕਿ ਬੋਰਡ ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਦੇ ਸਰਟੀਫਿਕੇਟਾਂ ਦੀਆਂ ਹਾਰਡ ਕਾਪੀਆਂ ਪਹਿਲਾਂ ਵਾਂਗ ਸਬੰਧਤ ਸਕੂਲਾਂ ਨੂੰ ਜਾਰੀ ਕੀਤੀਆਂ ਜਾਣ ਇਸ ਤੋਂ ਇਲਾਵਾ ਓਪਨ ਸਕੂਲ ਪ੍ਰਣਾਲੀ ਵਿੱਚ ਆ ਰਹੀਆਂ ਮੁਸਕਲਾਂ, ਨਵੇਂ ਸਕੂਲਾਂ ਲਈ ਐਫੀਲੀਏਸਨ ਦੀਆਂ ਸ਼ਰਤਾਂ ਵਿਚ ਨਰਮੀ ਤੇ ਸੀ ਐਲ ਯੂ ਦੀ ਸ਼ਰਤ ਖਤਮ ਕਰਨ ਆਦਿ ਸਮੱਸਿਆਵਾਂ ਦੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਲ 2018 ਤੋਂ ਤਰਨ ਤਾਰਨ ਜਿਲ੍ਹੇ ਦੇ 34 ਸਕੂਲਾਂ ਦੇ ਲਟਕਦੇ ਆ ਰਹੇ ਮਸਲੇ ਦਾ ਵੀ ਜਲਦੀ ਸਮਾਧਾਨ ਕਰਨ ਦੀ ਮੰਗ ਵੀ ਕੀਤੀ ਗਈ।
ਇਹ ਵੀ ਮੰਗ ਕੀਤੀ ਗਈ ਕਿ ਦਸਵੀਂ ਓਪਨ ਸਕੂਲ ਪ੍ਰਣਾਲੀ ਦੇ ਵਿਦਿਆਰਥੀਆਂ ਨੂੰ ਵੀ ਰੈਗੂਲਰ ਵਿਦਿਆਰਥੀਆਂ ਵਾਂਗ ਬਿਨਾਂ ਪ੍ਰੀਖਿਆ ਤੋਂ ਪਾਸ ਕੀਤਾ ਜਾਵੇ ਇਨਾਂ ਮੰਗਾਂ ਸੰਬੰਧੀ ਚੈਅਰਮੈਨ ਨੇ ਜਲਦੀ ਹੀ ਸਕੂਲਾਂ ਦੇ ਹਿੱਤਾਂ ਵਿੱਚ ਫ਼ੈਸਲਾ ਲੈਣ ਦਾ ਵਿਸ਼ਵਾਸ ਦਿਤਾ ਇਸ ਮੌਕੇ ਵਫਦ ਵਿੱਚ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸਰਮਾ (ਬਬਲੂ) ਅਤੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਭੱਲਾ ਤੋਂ ਇਲਾਵਾ ਅਕਾਦਮਿਕ ਕੌਂਸਲ ਦੇ ਨਵ ਨਿਯੁਕਤ ਮੈਂਬਰ ਜਨਰਲ ਸਕੱਤਰ ਵਿੱਤ ਸਕੱਤਰ ਸਿੰਘ ਸੰਧੂ, ਵਧੀਕ ਸਕੱਤਰ ਜਗਤਪਾਲ ਮਹਾਜਨ, ਜਿਲਾ ਪ੍ਰਧਾਨ ਅੰਮਿ੍ਰਤਸਰ ਕਮਲਜੋਤ ਸਿੰਘ ਕੋਹਲੀ, ਜਿਲਾ ਪ੍ਰਧਾਨ ਤਰਨ ਤਾਰਨ ਸੁਖਜਿੰਦਰ ਸਿੰਘ ਗਿੱਲ , ਹਰਸ਼ਦੀਪ ਸਿੰਘ ਰੰਧਾਵਾ, ਬਲਕਾਰ ਸਿੰਘ, ਚਰਨਜੀਤ ਸਿੰਘ ਪਾਰੋਵਾਲ, ਗੌਰਵ ਅਰੋੜਾ, ਦਰਸ਼ਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਭੰਗੂ ਉਚੇਚੇ ਤੌਰ ਤੇ ਹਾਜਰ ਸਨ।
No comments:
Post a Comment