ਐਸ.ਏ.ਐਸ. ਨਗਰ, 04 ਜੂਨ : ਮਿਸ਼ਨ ਫ਼ਤਹਿ-02 ਅਧੀਨ ਨਿਵੇਕਲੇ ਉਪਰਾਲੇ ਤਹਿਤ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਫ਼ੌਜ਼ (ਵੈਸਟਰਨ ਕਮਾਂਡ) ਦੇ ਸਹਿਯੋਗ ਨਾਲ ਅਵਤਾਰ ਐਜੂਕੇਸ਼ਨ ਟਰੱਸਟ ਨਾਲ ਰਲ ਕੇ ਹੈਰੀਟੇਜ ਪਬਲਿਕ ਸਕੂਲ, ਜਗਤਪੁਰਾ ਵਿਖੇ ਵੈਕਸੀਨੇਸ਼ਨ ਕੈਂਪ ਲਾਇਆ ਗਿਆ, ਜਿਸ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਵੱਲੋਂ ਲਿਆ ਗਿਆ।ਇਸ ਕੈਂਪ ਲਈ ਸ਼ਹੀਦ ਕਰਨਲ ਸੰਜੈ ਰਾਣਾ ਦੇ ਪਰਿਵਾਰ ਅਤੇ ਅਵਤਾਰ ਐਜੂਕੇਸ਼ਨ ਟਰੱਸਟ ਵੱਲੋਂ 100-100 ਡੋਜ਼ ਖ਼ਰੀਦ ਕੇ ਮੁਹੱਈਆ ਕਰਵਾਈ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵੱਡੀ ਗਿਣਤੀ ਸਾਬਕਾ ਫੌਜੀ ਇਸ ਮੁਹਿੰਮ ਦਾ ਸਾਥ ਦੇ ਰਹੇ ਹਨ ਤੇ ਫੌਜ ਵੱਲੋਂ ਇਸ ਕੈਂਪ ਲਈ ਡਾਕਟਰ, ਪੈਰਾ ਮੈਡੀਕਲ, ਸਪੋਰਟ ਸਟਾਫ ਐਂਬੂਲੈਂਸ ਤੇ ਹੋੋਰ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਗਤਪੁਰਾ ਸੰਘਣੀ ਅਬਾਦੀ ਵਾਲਾ ਖੇਤਰ ਹੈ ਤੇ ਇੱਥੇ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਵੈਕਸੀਨੇਸ਼ਨ ਲਈ ਉਪਰਾਲੇ ਲਗਾਤਾਰ ਜਾਰੀ ਹਨ।
ਇਸ ਨਾਲ ਜਿੱਥੇ ਕਰੋਨਾ ਦੀ ਮੌਜੂਦਾ ਲਹਿਰ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ ਤੇ ਨਾਲ ਹੀ ਜਿ਼ਲ੍ਹੇ ਵਿੱਚ 100 ਫ਼ੀਸਦ ਵੈਕਸੀਨੇਸ਼ਲ ਦਾ ਟੀਚਾ ਪੂਰਾ ਕਰਨ ਵਿੱਚ ਮਦਦ ਮਿਲੇਗੀ, ਉਥੇ ਜੇ ਕਰੋਨਾ ਦੀ ਤੀਜੀ ਲਹਿਰ ਆਈ ਤਾਂ ਉਸ ਦਾ ਵੀ ਟਾਕਰਾ ਮਜ਼ਬੂਤੀ ਨਾਲ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਕਰਨਲ ਜਸਦੀਪ ਸਿੰਘ ਸੰਧੂ, ਡਾਇਰੈਕਟਰ ਸਿਵਲ ਮਿਲਟਰੀ ਅਫੇਅਰਜ਼ ਐਂਡ ਜੁਆਇੰਟ ਅਪਰੇਸ਼ਨ, ਵੈਸਟਰਨ ਕਮਾਂਡ ਨੇ ਦੱਸਿਆ ਕਿ ਵੈਸਟਰਨ ਆਰਮੀ ਕਮਾਂਡਰ ਲੈਫ. ਜਨਰਲ ਆਰ.ਪੀ.ਸਿੰਘ ਨੇ ਫ਼ੈਸਲਾ ਲਿਆ ਹੈ ਕਿ ਵੈਸਟਰਨ ਕਮਾਂਡ ਦੇ ਖੇਤਰ ਅਧੀਨ ਵੈਕਸੀਨੇਸ਼ਨ ਮੁਹਿੰਮ ਦੇ ਘੇਰੇ ਨੂੰ ਵਧਾਉਣ ਅਤੇ ਮੁਹਿੰਮ ਨੂੰ ਤੇਜ਼ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਇਸੇ ਤਹਿਤ ਇਹ ਵੈਕਸੀਨੇਸ਼ਨ ਕੈਂਪ ਲਾਇਆ ਗਿਆ ਹੈ, ਜ਼ੋ ਇੱਕ ਮਾਡਲ ਬਣ ਕੇ ਉਭਰਿਆ ਹੈ, ਜਿਸ ਵਿੱਚ ਫੌਜ਼ ਨੇ ਡਾਕਟਰ, ਪੈਰਾ ਮੈਡੀਕਲ, ਐਂਬੂਲੈਂਸ ਆਦਿ ਮੁਹੱਈਆ ਕਰਵਾਈ ਹੈ। ਟਰੱਸਟ ਅਤੇ ਸ਼ਹੀਦ ਦੇ ਪਰਿਵਾਰ ਵੱਲੋਂ ਵੈਕਸੀਨ ਮੁਹੱਈਆ ਕਰਵਾਈ ਗਈ ਹੈ ਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਟਾਫ ਅਤੇ ਹੋਰ ਸਾਰੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਭਵਿੱਖ ਵਿੱਚ ਵੀ ਫੌਜ਼ ਵੱਲੋਂ ਅਜਿਹੇ ਉਪਰਾਲੇ ਜਾਰੀ ਰਹਿਣਗੇ।
ਇਸ ਮੌਕੇ ਕਿਨਸ਼ੁਕਾ ਸੇਠੀ, ਡਾਇਰੈਕਟਰ, ਦਿ ਹੈਰੀਟੇਜ਼ ਪਬਲਿਕ ਸਕੂਲ ਅਤੇ ਨੋਡਲ ਇੰਸਟੀਚਿਊਟ ਆਫ਼ ਸਕਿਉਰਿਟੀ ਗਾਰਡਜ਼ ਨੇ ਦੱਸਿਆ ਕਿ ਇਸ ਕੈਂਪ ਤੋਂ ਪਹਿਲਾਂ ਉਨ੍ਹਾਂ ਨੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਜਗਤਪੁਰਾ ਵਿਖੇ ਘਰ ਘਰ ਤੱਕ ਪਹੁੰਚ ਕਰ ਕੇ ਲੋਕਾਂ ਨੂੰ ਵੈਕਸੀਨੇਸ਼ਨ ਲਈ ਜਾਗਰੂਕ ਕੀਤਾ ਅਤੇ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ, ਜਿਸ ਸਦਕਾ ਇਸ ਵੈਕਸੀਨੇਸ਼ਨ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਕਿਉਰਿਟੀ ਗਾਰਡਜ਼ ਦੀ ਵੈਕਸੀਨੇਸ਼ਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸ ਤੋਂ ਪਹਿਲਾਂ ਵੀ ਇੱਕ ਵੈਕਸੀਨੇਸ਼ਨ ਕੈਂਪ ਲਾਇਆ ਗਿਆ ਸੀ, ਜਿਸ ਵਿੱਚ 200 ਡੋਜਿ਼ਜ਼ ਲਾਈਆਂ ਗਈਆਂ ਸਨ।
ਇਸ ਮੌਕੇ ਟਰੱਸਟੀ ਤੇ ਸਾਬਕਾ ਆਰਮੀ ਕਮਾਂਡਰ ਲੈਫ. ਜਨਰਲ ਏਕਰੂਪ ਘੁੰਮਣ, ਜਿ਼ਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਅਮਰਿੰਦਰ ਗਰੇਵਾਲ ਕੈਪਟਨ ਡਾਕਟਰ ਨਿਤੇਸ਼ ਠਾਕੁਰ, ਕਰਨਲ ਬਲਵਿੰਦਰ ਸਿੰਘ, ਕਰਨਲ ਜਤਿੰਦਰ ਸਿੰਘ, ਐਸ ਡੀ ਐਮ ਮੋਹਾਲੀ ਜਗਦੀਪ ਸਹਿਗਲ, ਬੀ ਡੀ ਪੀ ਓ ਹਿਤੇਨ ਕਪਿਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
No comments:
Post a Comment