SBP GROUP

SBP GROUP

Search This Blog

Total Pageviews

ਅੰਤਰਰਾਸਟਰੀ ਵਾਤਾਵਰਨ ਦਿਵਸ ਮੌਕੇ ਸ਼ੁਰੂ ਕੀਤਾ ਰੀਵੈਮਪਡ ਮਿਸ਼ਨ ਤੰਦਰੁਸਤ ਪੰਜਾਬ ਹੋਵੇਗਾ ਲਾਹੇਵੰਦ ਸਾਬਤ- ਬਲਬੀਰ ਸਿੰਘ ਸਿੱਧੂ

 ਐਸ.ਏ.ਐਸ ਨਗਰ 5 ਜੂਨ :ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਚ' ਲੋਕਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸੇ ਲੜ੍ਹੀ ਦੇ ਚਲਦਿਆਂ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁੜ ਵਿਉਂਤੇ ਤੰਦਰੁਸਤ ਪੰਜਾਬ ਮਿਸ਼ਨ ਦਾ ਆਗਾਜ਼ ਕੀਤਾ ਗਿਆ । ਇਲੈਕਟ੍ਰਾਨਿਕ ਮਾਧਿਆਮ ਰਾਹੀ ਹੋਈ ਇਸ ਵੀਡੀਉ ਕਾਨਫਰੰਸ ਵਿੱਚ ਐਸ.ਏ .ਐਸ ਨਗਰ ਤੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਿੱਸਾ ਲਿਆ।  


ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ. ਸਿੱਧੂ ਨੇ ਕਿਹਾ ਪੰਜਾਬ ਸਰਕਾਰ ਦੀ ਅਗਾਹ ਵਧੂ ਸੋਚ ਸਦਕਾ 2018 ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦੇ ਨਤੀਜੇ ਵਧੀਆਂ ਪਾਏ ਗਏ ਹਨ ਹੁਣ ਮੁੜ ਵਿਉਂਤੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਸੂਬਾ ਵਾਸੀਆਂ ਲਈ ਵਧੇਰੇ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਗੰਧਲਾ ਹੋਣ ਤੋਂ ਬਚਾਉਂਣ ਲਈ ਸਾਝੇ ਉਪਰਾਲੇ ਕਰਨ ਦੀ ਲੋੜ ਹੈ ।  

ਸਿਹਤ ਮੰਤਰੀ ਸ ਬਲਬੀਰ ਸਿੰਘ ਸਿੰਧੂ ਨੇ ਕਿਹਾ ਕਿ ਅੱਜ ਮਿਸ਼ਨ ਤੰਦਰੁਸਤ ਪੰਜਾਬ ਮੋਬਾਇਲ ਐਪ ਲਾਂਚ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੇ 54 ਪਿੰਡਾ ਦੇ ਵਸਨੀਕਾ ਲਈ ਘਰੇਲੂ ਪਾਣੀ ਪਿਊਰੀਫਾਇਰ ਸਕੀਮ ,35 ਕਰੋੜ ਦੀ ਲਾਗਤ ਵਾਲੇ ਵਰਿਆਨਾ ਡੰਪ ਸਾਈਟ ਸੁਧਾਰ ਪ੍ਰੋਜੈਕਟ ,ਸੀਵਰੇਜ ਟਰੀਟਮੈਂਟ ਪਲਾਂਟ ਪਲਾਂਟ ਦਾ ਨੀਹ ਪੱਧਰ ,ਗਰੀਨ ਏਰੀਆ ਫਲਾਈਉਵਰ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਅੰਤਰ ਰਾਸਟਰੀ ਵਾਤਾਵਰਨ ਦਿਵਸ ਮੌਕੇ ਪੰਜਾਬ ਦੇ ਲੋਕਾ ਲਈ ਤੋਹਫਾ ਹੈ । 

ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਟੇਟ ਫੂਡ ਲੈਬੋਟਰੀ ਦੀ ਡਾਇਰੈਕਟਰ ਰਵਨੀਤ ਕੋਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾ ਤੱਕ ਸਹੀ ਭੋਜਨ ਪਹੁੰਚਾਉਣ ਲਈ ਵਚਨਬੰਦ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ 15000 ਸੈਪਲ ਪ੍ਰਤੀਸਾਲ ਦੀ ਸਮਰੱਥਾ ਦੀ ਲੈਬ ਖਰੜ ਵਿਖੇ ਸਥਾਪਤ ਕੀਤੀ ਗਈ ਹੈ । ਜਿਥੇ ਮਠਾਈਆ, ਦੁੱਧ ਅਤੇ ਹੋਰ ਖਾਣ ਦੀਆਂ ਵਸਤਾ ਦੇ ਸੈਪਲ ਚੈੱਕ ਕੀਤੇ ਜਾਦੇ ਹਨ । ਫੇਲ ਹੋਏ ਸੈਪਲਾ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਿੰਡ ਪਿੰਡ ਜਾ ਕੇ ਲੋਕਾ ਨੂੰ ਜਾਗਰੂੂਕ ਕਰਨ ਲਈ 10 ਵੈਨਾ ਚਲਾਈਆਂ ਜਾ ਰਹੀਆਂ ਹਨ । ਜੋ ਲੋਕਾ ਨੂੰ ਖਾਣ ਪੀਣ ਦੀਆਂ ਵਸਤਾਂ ਦੇ ਮਿਆਰ ਪ੍ਰਤੀ ਜਾਣਕਾਰੀ ਮੁਹੱਈਆਂ ਕਰਉਂਦੀਆਂ ਹਨ ।  

ਇਸ ਤੋਂ ਪਹਿਲਾਂ ਲੋਕਾ ਦੀ ਸਿਹਤ ਪ੍ਰਤੀ ਚਿੰਤਾਂ ਜਾਹਿਰ ਕਰਦੇ ਹਏ ਸ. ਸਿੱਧੂ ਨੇ ਕਿਹਾ ਕਿ ਦੁੱਧ ਅਤੇ ਡੇਅਰੀ ਪਦਾਰਥਾਂ ਵਿੱਚ ਕੀਤੀ ਜਾਣ ਵਾਲੀ ਮਿਲਾਵਟ ਖਤਮ ਕਰਨ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ । ਇਸ ਮੁਹਿੰਮ ਨੇ ਫੂਡ ਨਾਲ ਸਬਧਿੰਤ ਵਸਤਾਂ ਦੀ ਮਿਲਾਵਟ ਵਿੱਚ ਠੱਲ ਪਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ । ਉਨ੍ਹਾਂ ਕਿਹਾ ਕਿ 15 ਕਰੋੜ ਦੀ ਲਾਗਤ ਨਾਲ ਆਧੁਨਿਕ ਉਪਕਰਨ ਲਗਾ ਕੇ ਵਿਸ਼ੇਸ ਲੈਬ ਨੂੰ ਅਪਗ੍ਰੇਡ ਕੀਤਾ ਗਿਆ ਹੈ । ਜਿਸ ਵਿੱਚ ਫੂਡ ਸੇਫਟੀ ਟੀਮਾਂ ਵੱਲੋਂ ਹੁਣ ਤੱਕ ਕੁੱਲ 7507 ਸੈਂਪਲ ਭੇਜੇ ਗਏ । ਜਿਨ੍ਹਾਂ ਵਿੱਚੋ 5910 ਚੰਗੇ ਅਤੇ ਮਿਆਰੀ ਪਾਏ ਗਏ ਜਦਕਿ 1599 ਸੈਪਲ ਫੇਲ ਹੋਏ ਹਨ ਅਤੇ 10836 ਕਿਲੋਗ੍ਰਮ ਮਿਲਾਵਟੀ ਮਿਠਾਈਆਂ , ਫਲਾਂ ਅਤੇ ਹੋਰ ਖਾਣ ਦੀਆਂ ਚੀਜਾ ਨੂੰ ਨਸ਼ਟ ਕੀਤਾ ਗਿਆ ਹੈ। ਉਨਾਂ ਕਿਹਾ ਕਿ ਖਾਣ -ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਪਾਏ ਜਾਣ ਤੇ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਕਿਹਾ ਰੀਵੈਮਪਡ ਤੰਦਰੁਸਤ ਪੰਜਾਬ ਮਿਸ਼ਨ ਪੂਰੇ ਸੂਬੇ ਦਾ ਸਾਝਾ ਮਿਸ਼ਨ ਹੈ । ਇਸ ਵਿੱਚ ਲੋਕਾ ਨੂੰ ਵਧ ਚੜ੍ਹ ਕੇ ਯੋਗਦਾਨ ਦੇਣਾ ਚਾਹੀਦਾ ਹੈ


No comments:


Wikipedia

Search results

Powered By Blogger