SBP GROUP

SBP GROUP

Search This Blog

Total Pageviews

Sunday, June 20, 2021

ਸਰਕਾਰੀ ਹਾਈ ਸਕੂਲ ਦਾਊਂ ’ਚ ਆਨ ਲਾਇਨ ਸਮਰਕੈਂਪ ਲਗਾਇਆ ਗਿਆ

 ਮੋਹਾਲੀ 20 ਜੂਨ : ਸਰਕਾਰੀ ਹਾਈ ਸਕੂਲ ਦਾਊਂ  ਵਿੱਚ ਆਨ ਲਾਇਨ ਸਮਰਕੈਂਪ ਲਗਾਇਆ ਗਿਆ।  ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਦੀ  ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਜੀ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ  ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ  ਰੁਝੇਵੇਂ ਨੂੰ ਮੁੱਖ ਰੱਖਦਿਆਂ ਆਰਟ ਐਂਡ ਕਰਾਫਟ ਟੀਚਰ  ਸ੍ਰੀਮਤੀ ਕੰਵਲਜੀਤ ਕੌਰ ਨੇ   ਆਨਲਾਈਨ ਸਮਰ ਕੈਂਪ 20 ਦਿਨਾਂ  ਲਗਾਇਆ  ।ਕੋਵਿੱਡ-19 ਦੀ ਏਸ ਮਹਾਂਮਾਰੀ ਦੌਰਾਨ ਵਿਦਿਆਰਥੀਆਂ  ਨੇ ਘਰ ਰਹਿ ਕੇ ਇਸ ਆਨਲਾਈਨ ਸਮਰ ਕੈਂਪ ਵਿੱਚ  ਵੱਧ ਚੜ੍ਹ ਕੇ   ਬਡੇ ਹੀ ਉਤਸ਼ਾਹ ਪੂਰਵਕ ਹਿੱਸਾ ਲਿਆ  ।


ਵਿਦਿਆਰਥੀਆਂ ਨੇ ਛੋਟੇ ਛੋਟੇ ਪੱਥਰਾਂ ਤੇ ਸੁੰਦਰ ਚਿੱਤਰਕਾਰੀ, ਘਰ ਵਿਚ ਮੌਜੂਦ ਵੇਸਟ ਮਟੀਰੀਅਲ ਤੋਂ ਪੈੱਨ ਸਟੈਂਡ ,ਫੋਟੋ ਫਰੇਮ ,ਡੈਕੋਰੇਸ਼ਨ ਪੀਸ,  ਡੋਰਮੈਟ (ਪਾਏਦਾਨ ),ਕਾਗਜ਼ ਦੇ ਫੁੱਲ ਆਦਿ ਬਣਾਉਣੇ ਸਿੱਖੇ   ..ਵਿਦਿਆਰਥੀਆਂ ਨੇ ਕੈਲੀਗ੍ਰਾਫੀ ਵਿਚ ਸੁੰਦਰ ਲਿਖਾਈ ਕਰਨੀ ਵੀ ਸਿੱਖੀ  .. ਕੇਕ ਬਣਾਉਣਾ ਕੱਪੜਿਆਂ ਨੂੰ ਟਾਈ ਐਂਡ ਡਾਈ ਕਰਨਾ ,ਪੱਖੀ ਬਣਾਉਣਾ ,ਪੱਖੀ ਡੈਕੋਰੇਟ ਕਰਨਾ ,ਸਲਾਦ ਡੈਕੋਰੇਟ ਕਰਨਾ ਵੀ ਸਿੱਖਿਆ  ..ਕੈਂਪ ਦੇ ਦੌਰਾਨ ਹੀ ਪ੍ਰਸਿੱਧ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਜੀ ਦੀ ਵਰਕਸ਼ਾਪ ਵੀ ਅਟੈਂਡ ਕੀਤੀ  ਜਿਸ ਵਿੱਚ ਇਨ੍ਹਾਂ ਨੇ ਕੈਲੀਗ੍ਰਾਫੀ ਵਾਟਰ ਕਲਰ ਕਰਨੇ ਸਿਖਾਏ  । .ਸ੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਹ ਹਰ ਸਾਲ ਸਮਰ ਕੈਂਪ ਲਾਉਂਦੇ ਹਨ ਜਿਸ ਵਿਚ ਉਹ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਡਰਾਇੰਗ ਦਾ ਸਾਮਾਨ ਵੀ ਆਪ  ਹੀ ਦਿੰਦੇ ਹਨ। ਮਾਪਿਆਂ ਨੇ ਸਕੂਲਾਂ ਦੁਆਰਾ ਲਗਾਏ ਜਾ ਰਹੇ  ਏਦਾਂ ਦੇ ਸਮਰ ਕੈਂਪਾਂ ਨੂੰ ਬਹੁਤ ਹੀ ਸ਼ਲਾਘਾਯੋਗ ਕਦਮ ਦੱਸਿਆ ।ਅਜਿਹੇ ਸਮਰ ਕੈੰਪ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਚੰਗੀ ਸੇਧ ਦੇਣ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੇ ਹਨ  ।

No comments:


Wikipedia

Search results

Powered By Blogger